Sunday, October 11, 2026
Home Crime ਚੋਰਾਂ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ, ਸੋਨਾ ਤੇ ਨਕਦੀ ਲੁੱਟ ਕੇ ਫ਼ਰਾਰ

ਚੋਰਾਂ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ, ਸੋਨਾ ਤੇ ਨਕਦੀ ਲੁੱਟ ਕੇ ਫ਼ਰਾਰ

ਮਲੇਰਕੋਟਲਾ (ਦ ਸਟੈਲਰ ਨਿਊਜ਼)। ਮਲੇਰਕੋਟਲਾ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਅਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਇਕ ਘਰ ਵਿੱਚ ਦਾਖਲ ਹੋ ਕੇ ਅਲਮਾਰੀ ਵਿਚੋਂ 10 ਤੋਲੇ ਸੋਨੇ ਦੇ ਗਹਿਣੇ ਅਤੇ 2.31 ਲੱਖ ਰੁਪਏ ਦੀ ਰਕਮ ਚੋਰੀ ਕੀਤੀ। ਇਸ ਤੋ ਬਾਅਦ ਉਥੇ ਰੇਲਵੇ ਫਲਾਈਓਵਰ ਹੇਠਾਂ ਖੜ੍ਹਾ ਟਾਟਾ ਟਰੱਕ ਵਿੱਚ ਚੋਰ ਬੈਠ ਕੇ ਭੱਜ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰ ਸਥਾਨਕ ਅਕਸਾ ਕਲੋਨੀ ਵਿਚ ਅਬਦੁਲ ਸ਼ਕੂਰ ਕਾਲਾ ਦੇ ਘਰ ਦੀ ਕੰਧ ਟੱਪ ਕੇ ਦਾਖਲ ਹੋਏ।

Advertisements

ਉਸ ਸਮੇਂ ਘਰ ਵਿਚ ਸਾਰਾ ਪਰਿਵਾਰ ਸੁੱਤਾ ਪਿਆ ਹੋਣ ਦੇ ਬਾਵਜੂਦ ਇੱਕ ਅਲਮਾਰੀ ਵਿੱਚ ਪਏ ਸੋਨੇ ਦੇ ਦੋ ਹਾਰ, ਪੰਜ ਰਿੰਗਾਂ, ਦੋ ਜੋੜੇ ਟਾਪਸ ਅਤੇ 2.31 ਲੱਖ ਰੁਪਏ ਚੋਰੀ ਕਰਕੇ ਲੈ ਗਏ। ਅਬਦੁਲ ਸ਼ਕੂਰ ਦੇ ਪੁੱਤਰ ਮੁਹੰਮਦ ਸਾਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਭੈਣ ਦੇ ਵਿਆਹ ਲਈ ਇਹ ਕੀਮਤੀ ਗਹਿਣੇ ਤੇ ਰਕਮ ਰੱਖੀ ਹੋਈ ਸੀ। ਭੈਣ ਦਾ ਵਿਆਹ 10 ਮਈ ਨੂੰ ਸੀ। ਰਾਤ ਨੂੰ ਬਿਜਲੀ ਦੇ ਕੱਟ ਲੱਗਣ ਕਰਕੇ ਉਹ ਆਪਣੇ ਬੱਚਿਆਂ ਸਮੇਤ ਘਰ ਦੀ ਛੱਤ ਉਪਰ ਸੌਂ ਗਿਆ। ਜਿਸ ਸਮੇਂ ਚੋਰੀ ਦੀ ਘਟਨਾ ਵਾਪਰੀ ਬਾਕੀ ਪਰਿਵਾਰ ਸਟੋਰ ਰੂਮ ਦੇ ਨਾਲ ਲਗਦੇ ਕਮਰੇ ਵਿਚ ਸੁੱਤਾ ਸੀ।

ਥਾਣਾ ਸਿਟੀ -2 ਮਲੇਰਕੋਟਲਾ ਪੁਲੀਸ ਨੇ ਅਬਦੁਲ ਸ਼ਕੂਰ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾਂ ਨੰਬਰ 97 ਦਰਜ ਕਰਕੇ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਜਸਪਰੀਤ ਸਿੰਘ ਨੂੰ ਸੌਂਪ ਦਿੱਤੀ ਹੈ। ਦੂਜੇ ਮਾਮਲੇ ਵਿਚ ਲੰਘੀ ਰਾਤ ਸ਼ਬੀਰ ਅਹਿਮਦ ਵਾਸੀ ਇਸਲਾਮਗੰਜ ਵੱਲੋਂ ਰਾਏਕੋਟ ਫਾਟਕਾਂ ਨੇੜੇ ਰੇਲਵੇ ਫਲਾਈਓਵਰ ਹੇਠਾਂ ਖੜ੍ਹਾ ਕੀਤਾ ਟਾਟਾ 207 ਟਰੱਕ ਚੋਰ ਭਜਾ ਕੇ ਲੈ ਗਏ। ਥਾਣਾ ਸਿਟੀ-2 ਮਾਲੇਰਕੋਟਲਾ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੂੰ ਸੌਂਪ ਦਿੱਤੀ ਹੈ।

LEAVE A REPLY

Please enter your comment!
Please enter your name here