ਆਪ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਕਪੂਰ ਨੇ ਸਿਹਤ ਮੰਤਰੀ ਸਤੇਂਦਰ ਜੈਨ ਨਾਲ ਕੀਤੀ ਮੁਲਾਕਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਕਪੂਰ ਨੇ ਬੀਤੇ ਦਿਨੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਸਿੰਘ ਜੈਨ, ਹਿਮਾਚਲ ਦੇ ਪ੍ਰਭਾਰੀ ਦੁਰਗੇਸ਼ ਪਾਠਕ ਦੇ ਨਾਲ ਦਿੱਲੀ ਵਿੱਚ ਮੁਲਾਕਾਤ ਕਰਕੇ ਪਾਰਟੀ ਦੀ ਮਜਬੂਤੀ ਅਤੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ।

Advertisements

ਇਸ ਮੁਲਾਕਾਤ ਦੇ ਬਾਅਦ ਕਪੂਰਥਲਾ ਵਿੱਚ ਗੁਰਸ਼ਰਨ ਕਪੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਪੰਜਾਬ ਦੇ ਕਈ ਮੁੱਦੀਆਂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਰੇ ਵਿੱਚ ਦੋਨਾਂ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਗੁਰਸ਼ਰਨ ਸਿੰਘ ਕਪੂਰ ਨੇ ਕਿਹਾ ਕਿ ਇਨ੍ਹੇ ਸਾਲਾਂ ਦੇ ਬਾਅਦ ਪਹਿਲੀ ਵਾਰ ਪੰਜਾਬ ਨੂੰ ਹੁਣ ਇੱਕ ਇਮਾਨਦਾਰ ਮੁੱਖਮੰਤਰੀ ਮਿਲਿਆ ਹੈ।ਹੁਣ ਸਾਰਾ ਪੈਸਾ ਪੰਜਾਬ ਅਤੇ ਉਸਦੇ ਲੋਕਾਂ ਤੇ ਖਰਚ ਕੀਤਾ ਜਾਵੇਗਾ।ਅਸੀ ਸਾਰੀਆਂ ਗਾਰੰਟੀਆਂ ਪੂਰੀਆਂ ਕਰਾਂਗੇ ਅਤੇ ਇੱਕ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਵਾਂਗੇ।ਉਨ੍ਹਾਂਨੇ ਕਿਹਾ ਕਿ ਜੋ ਲੋਕ ਪੰਜਾਬ ਨੂੰ ਲੁੱਟ ਰਹੇ ਸਨ ਉਹ ਹੁਣ ਬੰਦ ਹੋਵੇਗਾ।ਹੁਣ ਪੂਰਾ ਸਰਕਾਰੀ ਪੈਸਾ ਪੰਜਾਬ ਦੇ ਲੋਕਾਂ ਤੇ ਖਰਚ ਹੋਵੇਗਾ। ਅਸੀਂ ਜਿੰਨੀਆਂ ਗਾਰੰਟੀਆਂ ਦਿੱਤੀਆਂ ਸਨ ਸਭ ਪੂਰੀਆਂ ਹੋਣਗੀਆਂ। ਉਨ੍ਹਾਂਨੇ ਕਿਹਾ ਕਿ ਸਰਕਾਰੀ ਖਜਾਨੇ ਦਾ ਹਰ ਪੈਸਾ ਪੰਜਾਬ ਦੇ ਲੋਕਾਂ ਤੇ ਖਰਚ ਕੀਤਾ ਜਾਵੇਗਾ, ਅਸੀ ਚੋਣਾਂ ਤੋਂ ਪਹਿਲਾ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਾਂਗੇ। ਗੁਰਸ਼ਰਨ ਕਪੂਰ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਮੌਕੇ ਦੇਣ ਦੀ ਅਪੀਲ ਕੀਤੀ। ਉਨ੍ਹਾਂਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਮਾਡਲ ਦੀ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਸਾਨੂੰ ਮੌਕਾ ਦਿਓ। ਉਨ੍ਹਾਂਨੇ ਕਿਹਾ ਕਿ ਹੁਣ ਹਿਮਾਚਲ ਪ੍ਰਦੇਸ਼ ਵਿੱਚ ਵੀ ਬਦਲਾਵ ਦਾ ਵਕਤ ਆ ਗਿਆ ਹੈ।ਇੱਥੇ ਤੋਂ ਭ੍ਰਿਸ਼ਟਾਚਾਰ ਨੂੰ ਉਖਾੜ ਸੁੱਟਣਾ ਹੈ। ਉਨ੍ਹਾਂਨੇ ਕਿਹਾ ਕਿ,ਪਹਿਲਾਂ ਅਸੀਂ ਦਿੱਲੀ ਵਿੱਚ ਅਤੇ ਫਿਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਮਿਟਿਆ,ਹੁਣ ਹਿਮਾਚਲ ਪ੍ਰਦੇਸ਼ ਤੋਂ ਭ੍ਰਿਸ਼ਟਾਚਾਰ ਨੂੰ ਜਦ ਤੋਂ ਉਖਾੜ ਸੁੱਟਣ ਦਾ ਸਮਾਂ ਆ ਗਿਆ ਹੈ।

LEAVE A REPLY

Please enter your comment!
Please enter your name here