ਆਓ ਸਾਰੇ ਇਕੱਠੇ ਹੋ ਕੇ ਬਾਦਲ ਪਰਿਵਾਰ ਨੂੰ ਲਾਂਭੇ ਕਰਕੇ ਗੁਰੂ ਘਰਾਂ ਨੂੰ ਬਚਾਈਏ: ਜਥੇਦਾਰ ਸਾਹੀ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ਼ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਪ੍ਰੈੱਸ ਦੇ ਨਾਂ ਜਾਰੀ ਇਕ ਬਿਆਨ ਵਿੱਚ ਸਾਰੀ ਸਿੱਖ ਕੌਮ ਅਤੇ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਤੱਕੜੀ ਵਾਲੇ ਆਗੂਆਂ ਨੂੰ ਭਰਵੀਂ ਅਪੀਲ ਕੀਤੀ ਹੈ ਕਿ ਸਮਾਂ ਆ ਗਿਆ ਹੈ ਕਿ ਬਾਦਲ ਪਰਿਵਾਰ ਨੂੰ ਰਾਜਨੀਤੀ ਅਤੇ ਸ਼ਰੋਮਣੀ ਗੁਰਦੁਆਰਾ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਂਭੇ ਕਰਕੇ 102 ਸਾਲ ਪੁਰਾਣੇ ਸ਼ਰੋਮਣੀ ਅਕਾਲੀ ਦਲ ਨੂੰ ਬਚਾਇਆ ਜਾ ਸਕੇ। ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸ਼ਰੋਮਣੀ ਅਕਾਲੀ ਦਲ ਖਤਮ ਕਰ ਦਿੱਤਾ ਹੈ ਹੁਣ ਗੁਰੂ ਘਰਾਂ ਦੀਆਂ ਗੋਲਕਾਂ ਦਾ ਸ਼ਰੋਮਣੀ ਕਮੇਟੀ ਦੀ ਜ਼ਮੀਨ ਅਤੇ ਹੋਰ ਜ਼ਿਆਦਾ ਤਾਂ ਆਪਣੇ ਨਾਂ ਕਰਵਾ ਕੇ ਸ਼ਰੋਮਣੀ ਕਮੇਟੀ ਨੂੰ ਵੀ ਬਾਦਲ ਪਰਿਵਾਰ ਹਮੇਸ਼ਾਂ ਹਮੇਸ਼ਾਂ ਲਈ ਖ਼ਤਮ ਕਰਨ ਜਾ ਰਿਹਾ ਹੈ। ਇਸ ਖੂੰਖਾਰ ਬਾਦਲ ਪਰਿਵਾਰ ਨੇ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਧਾਂਤਾਂ ਦੇ ਉਲਟ ਕੰਮ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦੋ ਨਿਸ਼ਾਨ ਲਗਾ ਮੀਰੀ ਤੇ ਪੀਰੀ ਦੀ ਗੱਲ ਕੀਤੀ ਸੀ ਅਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਧਰਮ ਉੱਚਾ ਹੈ ਤੇ ਰਾਜਨੀਤੀ ਨੀਵੀਂ ਹੈ । ਪਰ ਬਾਦਲ ਪਰਿਵਾਰ ਗੁਰੂ ਸਾਹਿਬ ਜੀ ਦੇ ਉਲਟ ਰਾਜਨੀਤੀ ਉੱਚੀ ਅਤੇ ਧਰਮ ਨੀਵਾਂ ਕਰ ਦਿੱਤਾ ਹੈ। ਜਿਸ ਦੀ ਸਜ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲੀ ਦਲ ਬਾਦਲ ਨੂੰ ਸਾਰੀਆਂ ਸੀਟਾਂ ਤੇ ਹਾਰ ਦਿੱਤੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਲੀ ਸਜ਼ਾ ਬਾਦਲ ਪਰਿਵਾਰਾਂ ਕੋਲੋਂ ਸ਼ਰੋਮਣੀ ਕਮੇਟੀ ਖੋਹ ਕੇ ਗੁਰੂ ਘਰ ਦੀਆਂ ਗੋਲਕਾਂ ਅਤੇ ਸ਼ਰੋਮਣੀ ਕਮੇਟੀ ਦੀਆਂ ਜ਼ਮੀਨਾਂ ਨੂੰ ਬਚਾਉਣਾ ਹੈ।

Advertisements

ਜ਼ਿਲ੍ਹਾ ਪ੍ਰਧਾਨ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਰਾਜਸੀ ਧਿਰਾਂ ਨੂੰ ਅਤੇ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ (ਤੱਕੜੀ) ਦੇ ਚੋਣ ਹਾਰੇ ਸਾਰੇ ਆਗੂਆਂ ਨੂੰ ਦਿਲ ਦੀਆਂ ਗਹਿਰਾਈਆਂ ਦਿਲ ਟੁੰਬਵੀਂ ਅਪੀਲ ਕੀਤੀ ਹੈ ਕਿ ਆਓ ਸਾਰੇ ਇਕੱਠੇ ਹੋ ਕੇ ਬਾਦਲ ਪਰਿਵਾਰ ਨੂੰ ਲਾਂਭੇ ਕਰਕੇ ਇਕ ਸਰਬ ਪ੍ਰਵਾਨਤ ਸ਼ਖਸੀਅਤ ਇਮਾਨਦਾਰ ਬੇਦਾਗ ਦੂਰਦਰਸ਼ੀ ਤੇ ਸੋਚ ਵੱਲ ਨਿਧੜਕ ਜਰਨੈਲ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਇਕੱਠੇ ਹੋ ਕੇ 102 ਸਾਲ ਪੁਰਾਣੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਫਿਰ ਸੁਰਜੀਤ ਕਰੀਏ। ਸੰਤ ਫਤਿਹ ਸਿੰਘ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਵਾਲੀ ਸ਼ਾਨ ਬਹਾਲ ਕਰੀਏ। ਗੁਰੂ ਘਰਾਂ ਦੀਆਂ ਗੋਲਕਾਂ ਦਾ ਸ਼ਰੋਮਣੀ ਕਮੇਟੀ ਦੀਆਂ ਜਾਇਦਾਦਾਂ ਮਹੰਤਾਂ ਤੋਂ ਛੁਡਵਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਨ ਵੀ ਬਹਾਲ ਕਰੀਏ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੀਰੀ ਪੀਰੀ ਦੀ ਸੋਚ ਤੇ ਪਹਿਰਾ ਦੇਈਏ ।

LEAVE A REPLY

Please enter your comment!
Please enter your name here