ਨਾਭਾ ਵਾਸੀਆਂ ਨੇ ਸਵੇਰ ਵੇਲੇ ਧੂਰੀ ਤੱਕ ਸਰਕਾਰੀ ਬੱਸ ਚਲਾਉਣ ਦੀ ਕੀਤੀ ਮੰਗ

ਨਾਭਾ ( ਦ ਸਟੈਲਰ ਨਿਊਜ਼ ), ਰਿਪੋਰਟ: ਰਵੀ ਸ਼ੰਕਰ/ਕਵਿਤਾ ਬਾਲੀ। ਜ਼ਿਲ੍ਹਾਂ ਨਾਭਾ ਵਾਸੀਆਂ ਨੂੰ ਨਾਭਾ ਤੋਂ ਲੈ ਕੇ ਧੂਰੀ ਤੱਕ ਸਰਕਾਰੀ ਬੱਸਾਂ ਦੀ ਕੋਈ ਸੁਵਿਧਾ ਨਾਂ ਹੋਣ ਦੇ ਕਰਕੇ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ । ਜਿਸਦੇ ਕਾਰਣ ਪੱਤਰਕਰਾਂ ਦੇ ਸਮੇਤ ਬਜ਼ੁਰਗ ਅਤੇ ਔਰਤਾਂ ਜੋ ਕਿ ਧੂਰੀ ਦੇ ਅਲੱਗ-ਅਲੱਗ ਦਫ਼ਤਰ ‘ਚ ਸੇਵਾ ਦੇ ਰਹੀਆਂ ਹਨ ਉਹਨਾਂ ਨੂੰ ਵੀ ਰੋਜ਼ਾਨਾਂ ਕਈ ਮੁਸ਼ਕਲਾਂ ਦਾ ਸਾਹਮਣਾਂ ਕਰਨਾਂ ਪੈਂਦਾਂ ਹੈ। ਨਾਭਾ ਤੋਂ ਧੂਰੀ ਦੀ ਸਵੇਰ ਵੇਲੇ ਕੋਈ ਵੀ ਸਰਕਾਰੀ ਬੱਸ ਨਾ ਹੋਣ ਕਾਰਨ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ‘ਚ ਕੰਮ ਕਰਨ ਵਾਲਿਆਂ ਨੂੰ ਰੋਜ਼ਾਨਾ ਆਪਣੇ ਪ੍ਰਾਈਵੇਟ ਵਹੀਕਲ ਤੇ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਨਾਭਾ ਤੋਂ ਧੂਰੀ ਦਫ਼ਤਰ ਜਾਣ ਲਈ ਲੋਕ ਰੇਲਗੱਡੀ ਤੇ ਸਫਰ ਕਰਦੇ ਹਨ ਪਰ ਰੇਲਗੱਡੀ ਜ਼ਿਆਦਾਤਰ ਦੇਰੀ ਨਾਲ ਆਉਦੀ ਹੈ ਅਤੇ ਦਫਤਰਾਂ ਤੇ ਸਕੂਲਾਂ ਦਾ ਸਮਾਂ ਸਰਕਾਰ ਵੱਲੋਂ ਨਿਰਧਾਰਿਤ ਹੈ, ਪੰਜ ਮਿੰਟ ਵੀ ਲੇਟ ਪਹੁੰਚਣ ਤੇ ਅਫਸਰਾਂ ਦੀਆਂ ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾਂ ਹੈ।

Advertisements

ਕਈ ਵਾਰ ਰੇਲ ਗੱਡੀ ਕੈਂਸਲ ਵੀ ਹੋ ਜਾਂਦੀ ਹੈ ਤੇ ਮਜਬੂਰਨ ਲੋਕਾਂ ਨੂੰ ਦਫ਼ਤਰ ਤੋਂ ਛੁੱਟੀ ਲੈਣੀ ਪੈ ਜਾਂਦੀ ਹੈ। ਰੇਲ ਗੱਡੀ ਦੀ ਉਡੀਕ ਕਰ ਰਹੀ ਇਕ ਸਰਕਾਰੀ ਸਕੂਲ ਦੀ ਟੀਚਰ ਨੇ ਦੱਸਿਆ ਕਿ ਰੇਲਗੱਡੀ ਹਫ਼ਤੇ ‘ਚ ਤਿੰਨ ਚਾਰ ਦਿਨ ਲੇਟ ਹੁੰਦੀ ਹੈ ਤੇ ਸਾਡਾ ਸਕੂਲ 8 ਵਜੇ ਲੱਗਦਾ ਹੈ ਪਰ ਨਾਭਾ ਤੋਂ ਧੂਰੀ ਦੀ ਕੋਈ ਵੀ ਸਰਕਾਰੀ ਬੱਸ ਸਰਵਿਸ ਨਾ ਹੋਣ ਕਾਰਨ ਉਹਨਾਂ ਨੂੰ ਕਈ ਵਾਰ ਆਪਣੇ ਪਤੀ ਨਾਲ ਪ੍ਰਾਈਵੇਟ ਵਹੀਕਲ ਤੇ ਜਾਣਾ ਪੈਂਦਾ ਹੈ ਜਿਸ ਵਿੱਚ ਉਸਦੀ ਸਾਰੀ ਤਨਖਾਹ ਖਤਮ ਹੋ ਜਾਂਦੀ ਹੈ ਅਤੇ ਇਸ ਵਿੱਚ ਉਸਦੇ ਪਤੀ ਦੇ ਕੰਮ ਤੇ ਵੀ ਮਾੜਾ ਅਸਰ ਪੈਂਦਾ ਹੈ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਾਭਾ ਤੋਂ ਧੂਰੀ ਲਈ ਸਵੇਰੇ 6 ਤੋਂ 7 ਵਜੇ ਕੋਈ ਸਿੱਧੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ ਤਾਂ ਜੋ ਉਹ 7.30 ਤੱਕ ਧੂਰੀ ਪਹੁੰਚ ਸਕੀਏ। ਇਕ ਹੋਰ ਮੈਡਮ ਨੇ ਕਿਹਾ ਕਿ ਉਸਨੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸਾਹਿਬ ਨੂੰ ਵੀ ਕਈ ਵਾਰ ਚਿੱਠੀ ਲਿਖੀ ਹੈ ਪਰ ਉਹਨਾਂ ਦਾ ਮਸਲਾ ਹੱਲ ਨਹੀਂ ਹੋ ਰਿਹਾ।

LEAVE A REPLY

Please enter your comment!
Please enter your name here