ਦੁਕਾਨ ਤੋਂ ਸਮਾਨ ਲੈਣ ਗਿਆ ਸੀ ਕਾਰ ਸਵਾਰ, ਪਿੱਛੋਂ ਲੁਟੇਰੇੇ ਲੈ ਗਏ ਪਤਨੀ ਸਮੇਤ ਕਾਰ

ਜਲੰਧਰ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਵਿੱਚ ਅਕਸਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ ਅਤੇ ਇਹ ਘਟਨਾਵਾਂ ਹਮੇਸ਼ਾਂ ਲੋਕਾਂ ਲਈ ਸਿਰਦਰਦ ਬਣਦੀਆਂ ਹਨ। ਅਜਿਹਾਂ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆਂ ਹੈ, ਜਿੱਥੇ ਕਿ ਜਲੰਧਰ ਵਿੱਚ ਪਤੀ-ਪਤਨੀ ਕਾਰ ਵਿੱਚ ਆਪਣੇ ਘਰ ਜਾ ਰਹੇ ਸੀ ਕਿ ਪਤੀ ਕੁੱਝ ਸਮਾਨ ਲੈਣ ਦੇ ਲਈ ਦੁਕਾਨ ਤੇ ਚਲਾ ਗਿਆ, ਪਿੱਛੋ ਕੁੱਝ ਮੋਟਰਸਾਈਕਲ ਸਵਾਰ ਲੁਟੇਰਿਆਂ ਆਏ ਤੇ ਗੰਨ ਪੁਆਇੰਟ ਤੇ ਗੱਡੀ ਨੂੰ ਔਰਤ ਸਮੇਤ ਹੀ ਲੈ ਕੇ ਫਰਾਰ ਹੋ ਗਏ।

Advertisements

ਪਰ ਹਾਲਾਕਿ ਲੁਟੇਰਿਆਂ ਨੇ ਕੁੱਝ ਦੂਰ ਜਾ ਕੇ ਔਰਤ ਨੂੰ ਗੱਡੀ ਵਿੋਚੋਂ ਉਤਾਰ ਦਿੱਤਾ ਤੇ ਕਾਰ ਲੈ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here