ਐਮਬੀਬੀਐਸ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਵਿੱਚ ਲਿਖਿਆਂ-ਸੌਰੀ ਮੰਮੀ, ਤੁਹਾਡੀਆਂ ਉਮੀਦਾਂ ਤੇ ਖਰਾਂ ਨਹੀਂ ਉਤਰ ਸਕੀ

ਚੰਡੀਗੜ੍ਹ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਚੰਡੀਗੜ੍ਹ ਵਿੱਚ ਇੱਕ ਦਿੱਲ ਨੂੰ ਕੰਬਾਉਣ ਵਾਲੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਸੈਕਟਰ 22 ਦੀ ਰਹਿਣ ਵਾਲੀ ਇੱਕ ਮੈਡੀਕਲ ਵਿਦਿਆਰਥਣ ਨੇ ਆਪਣੇ ਹੱਥ ਦੀ ਨਾੜ ਵੱਢ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਸੀ। ਉਸਨੇ ਲਿਖਿਆਂ ਹੈ ਕਿ ਮੰਮੀ ਅਤੇ ਮੋਨੂੰ, ਮੈਨੂੰ ਅਫਸੋਸ ਹੈ ਕਿ ਤੁਹਾਡੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰ ਸਕੀ, ਜਿਨ੍ਹਾਂ ਲੋਕਾਂ ਨੂੰ ਪੈਸੇ ਦੇਣੇ ਹਨ, ਉਨ੍ਹਾਂ ਦੇ ਪੈਸੇ ਦਿੱਤੇ ਜਾਣ, ਜਿਸ ਵਿੱਚ ਦੁੱਧ ਵਾਲੇ ਦੇ ਸਬੰਧ ਵਿੱਚ ਹੋਰ ਵੀ ਕਈ ਲੋਕਾਂ ਦੇ ਨਾਂਅ ਦਿੱਤੇ ਗਏ ਹਨ।

Advertisements

ਅੱਗੇ ਲਿਖਿਆਂ ਹੈ ਕਿ ਉਸਨੇ ਦੁੱਧ ਵਾਲੇ ਤੋਂ ਇੱਕ ਹਜ਼ਾਰ ਅਤੇ ਹੋਰਾਂ ਤੋਂ ਪੈਸੇ ਉਧਾਰ ਲਏ ਸਨ। ਉਹ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਹੈ, ਜਿਨ੍ਹਾਂ ਤੋਂ ਉਸਨੇ ਪੈਸੇ ਲਏ ਹਨ। ਮ੍ਰਿਤਕ ਦੀ ਪਛਾਣ 21 ਸਾਲਾ ਤਰੁਸੀਖਾ ਵਜੋਂ ਹੋਈ ਹੈ। ਤਰੁਸੀਖਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ-32), ਸੈਕਟਰ-32 ਦੀ ਵਿਦਿਆਰਥਣ ਸੀ।

LEAVE A REPLY

Please enter your comment!
Please enter your name here