ਪੰਜਾਬ ਭਰ ਵਿੱਚ ਠੇਕਾ ਮੁਲਾਜ਼ਮਾਂ ਵੱਲੋਂ ਮੁਖ ਮੰਤਰੀ ਪੰਜਾਬ ਨੂੰ ਯਾਦ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਹਰਪਾਲ ਲਾਡਾ। ਸਾਰੇ ਪੰਜਾਬ ਅੰਦਰ ਠੇਕਾ ਮੁਲਾਜ਼ਮਾ ਵੱਲੋਂ,ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ, ਪੰਜਾਬ ਦੇ ਵਿਧਾਇਕਾਂ ਮੰਤਰੀਆਂ ਰਾਹੀ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜੇ ਗਏ। ਇਸ ਹੀ ਤਰ੍ਹਾਂ ਸੰਗਰੂਰ ਵਿੱਚ ਇੱਕ ਵਿਸਾਲ ਇੱਕਠ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਯਾਦ ਪੱਤਰ ਦਿੱਤਾ ਗਿਆ। ਇਨ੍ਹਾਂ ਯਾਦ ਪੱਤਰਾਂ ਰਾਹੀ ਪੰਜਾਬ ਸਰਕਾਰ ਨੂੰ ਇਹ ਯਾਦ ਕਰਾਓੁਣ ਦਾ ਯਤਨ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਠੇਕਾ ਮੁਲਾਜ਼ਮਾ ਦੇ ਮੰਗ ਪੱਤਰ ਤੇ, ਓੁਹਨਾ ਦੀਆਂ ਮੰਗਾ ਬਾਰੇ ਵਿਚਾਰ ਵਟਾਂਦਰਾ ਕਰਕੇ ਹੱਲ ਕਰਨ ਲਈ 07-04-2022 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਪਰ ਅਫਸੋਸ ਕਿ ਅੇਨ ਮੀਟਿੰਗ ਵਾਲੇ ਦਿਨ ਮੁਖ ਮੰਤਰੀ ਸਾਹਿਬ ਵੱਲੋ ਕੁਝ ਜਰੂਰੀ ਰੁਝੇਵੇੰ ਦੱਸਕੇ ਮੀਟਿੰਗ ਕੈੰਸਲ ਕਰ ਦਿੱਤੀ ਸੀ। ਦੁਬਾਰਾ ਨੇੜੇ ਭੱਵਿਖ ਵਿੱਚ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਮੁੜ ਫਿਰ ਦੋ ਹਫ਼ਤੇ ਦਾ ਸਮਾਂ ਬੀਤ ਜਾਣ ਦੇ ਅਰਸੇ ‘ਚ ਮੁੱਖ ਮੰਤਰੀ ਸਾਹਿਬ ਕੋਲ, ਸਾਲਾਂ ਬੱਧੀ ਅਰਸੇ ਤੋ ਨਿਗੁਣਿਆਂ ਤਨਖਾਹਾਂ ਤੇ ਠੇਕੇਦਾਰੀ ਸਿਸਟਮ ਅਧੀਨ ਨਰਕ ਭਰੀ ਜਿੰਦਗੀ ਭੋਗ ਰਹੇ ਠੇਕਾ ਮੁਲਾਜ਼ਮਾਂ ਦੇ ਦਰਦ ਸੁਨਣ ਅਤੇ ਸਮਝਣ ਲਈ ਮੁੱਖ ਮੰਤਰੀ ਸਾਹਿਬ ਨੇ ਗੱਲਬਾਤ ਦਾ ਸਮਾਂ ਨਹੀ ਦਿੱਤਾ। ਇਸ ਹਾਲਤ ਨੂੰ ਮੁੱਖ ਰੱਖਕੇ ਮੁੱਖ ਮੰਤਰੀ ਸਾਹਿਬ ਨੂੰ ਮੁੜ ਯਾਦ ਕਰਾਉਣ ਲਈ ਇਹ ਯਾਦ ਪੱਤਰ ਦਿੱਤੇ ਗਏ। ਇਹਨਾਂ ਯਾਦ ਪੱਤਰਾਂ ਰਾਹੀ ਪੰਜਾਬ ਸਰਕਾਰ ਤੋ ਫਿਰ ਮੰਗਾਂ ਦੇ ਨਿਪਟਾਰੇ ਲਈ ਜਲਦੀ ਸਮਾਂ ਦੇਣ ਦੀ ਮੰਗ ਕੀਤੀ ਗਈ ਹੈ।

Advertisements

ਮੋਰਚੇ ਦੇ ਆਗੂ ਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਹੁਸ਼ਿਆਰਪੁਰ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕੀ ਪੰਜਾਬ ਵਿੱਚ ਸਰਕਾਰ ਚਲਾਉਣ ਵਾਲੇ ਬੰਦੇ ਤਾਂ ਬਦਲ ਗਏ ਹਨ। ਪਰ ਸਰਕਾਰ ਦੀਆਂ ਨੀਤੀਆਂ ਨਹੀਂ ਬਦਲੀਆਂ ਕਾਰਪੋਰੇਟਾਂ ਸੇਵਾ ਦੇ ਮੰਤਵ ਨਾਲ ਜਿਹੜਾ ਹਮਲਾ ਮੁਲਾਜ਼ਮਾਂ ਤੇ ਬਾਦਲ ਹਕੂਮਤ ਵੱਲੋਂ ਸ਼ੁਰੂ ਕੀਤਾ ਗਿਆ ਸੀ ਕੈਪਟਨ ਅਤੇ ਚੰਨੀ ਦੇ ਸਮੇਂ ਉਹ ਜਾਰੀ ਹੀ ਨਹੀਂ ਰਿਹਾ ਸਗੋਂ ਪਹਿਲਾਂ ਦੇ ਮੁਕਾਬਲੇ ਤਿੱਖਾ ਕਰਕੇ ਲਾਗੂ ਕੀਤਾ ਗਿਆ। ਇਹ ਹਮਲਾ ਅੱਜ ਵੀ ਜਾਰੀ ਹੈ। ਠੇਕਾ ਮੁਲਾਜ਼ਮ ਪੱਕੇ ਰੁਜ਼ਗਾਰ ਦੀ ਮੰਗ ਕਰਦੇ ਹਨ।ਪਰ ਸਰਕਾਰ ਵੱਲੋਂ 1000 ਦੇ ਲਗਪਗ ਪਹਿਲਾਂ ਤਹਿ ਪੱਕੇ ਰੁਜ਼ਗਾਰ ਇੱਕਲੇ ਬਿਜਲੀ ਖੇਤਰ ਵਿੱਚੋਂ, 500 ਦੇ ਲਗਪਗ ਜਲ ਸਪਲਾਈ ਵਿੱਚੋ,ਇੱਥੋਂ ਤੱਕ ਕਿ ਵੱਖ ਵੱਖ ਖਾਲੀ ਅਸਾਮੀਆਂ ਵਿਰੁੱਧ ਭਰਤੀ ਕੰਪਨੀ ਮੁਲਾਜ਼ਮਾ ਨੂੰ ਨੋਕਰੀ ਤੋ ਫਾਰਗ ਕਰਨ ਦਾ ਹਮਲਾ ਵਿੱਢ ਰੱਖੀਆਂ ਹੈ, ਇਕ ਪਾਸੇ ਜਬਰ ਦਾ ਹੱਲਾ ਤੇਜ਼ ਕਰ ਰੱਖਿਆ ਹੈ, ਦੂਸਰੇ ਪਾਸੇ ਵਿਰੋਧ ਪ੍ਰਗਟਾਵੇ ਦੇ ਹੱਕ ਨੂੰ ਕੁਚਲਣ ਲਈ ਧਮਕੀ ਨੁਮਾ ਹਦਾਇਤਾਂ ਜਾਰੀ ਹਨ।

ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਨਵੀਂ ਪੱਕੀ ਭਰਤੀ ਦਾ ਲੋਲੀਪੋਪ ਦਿਖਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਵਿਚ ਲੱਖ ਦੇ ਲਗਪਗ ਠੇਕਾ ਮੁਲਾਜ਼ਮਾਂ ਜਿਨ੍ਹਾਂ ਕੋਲ ਸਾਲਾਂ ਬੱਧੀ ਅਰਸੇ ਦਾ ਤਜਰਬਾ ਵੀ ਹੈ ਤੇ ਉਹ ਪਿਛਲੇ ਲੰਮੇ ਸਮੇ ਤੋਂ ਸਰਕਾਰ ਪਾਸੋਂ ਰੈਗੂਲਰ ਹੋਣ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਥਾਂ ਬਾਹਰੀ ਭਰਤੀ ਦੇ ਨਾਂ ਪੱਕੀ ਦੇ ਨਾਂ ਗੁੰਮਰਾਹ ਕਰ ਰਹੀ ਹੈ। ਜਿਵੇਂ ਸਾਬਕਾ ਮੁੱਖ ਮੰਤਰੀ ਚੰਨੀ 36000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਝੂਠ ਮਾਰ ਕੇ ਗੁੰਮਰਾਹ ਕਰਦਾ ਰਿਹਾ। ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੁੜ ਅਪੀਲ ਕੀਤੀ ਗਈ ਕਿ ਠੇਕਾ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਮੀਟਿੰਗ ਦਾ ਸਮਾਂ ਦੇ ਕੇ ਉਨ੍ਹਾਂ ਨੂੰ ਵਿਭਾਗਾਂ ਵਿਚ ਰੈਗੂਲਰ ਕੀਤਾ ਜਾਵੇ।

LEAVE A REPLY

Please enter your comment!
Please enter your name here