ਤਿ੍ਰਪਤਜੋਤ ਕੌਰ ਸੰਧੂ ਨੇ ਬੂਟੇ ਲਗਾ ਕੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਦਿੱਤਾ ਸੰਦੇਸ਼

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਹੈਰਿਟੇਜ ਸਿਟੀ ਕਪੂਰਥਲਾ ਵਿਖੇ ਧਰਤੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਨੂੰ ਦੱਸਿਆ ਗਿਆ ਕਿ ਧਰਤੀ ਤੇ ਹਰਿਆਲੀ ਹੋਵੇਗੀ ਤਾਂ ਹੀ ਜੀਵਨ ਹੋਵੇਗਾ। ਸਾਡੇ ਜੀਵਨ ਨੂੰ ਬਚਾਉਣ ਲਈ ਸ਼ੁਧ ਹਵਾ, ਸ਼ੁਧ ਜਲਵਾਯੂ ਜ਼ਰੂਰੀ ਹੈ ਇਹ ਸਭ ਕੁਝ ਸ਼ੁਧ ਵਾਤਾਵਰਨ ਨਾਲ ਹੀ ਸੰਭਵ ਹੈ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਲੋਕਾਂ ਦਾ ਧਿਆਨ ਖਿੱਚਿਆ। ਇਨ੍ਹਾਂ ਪਲੇਕਾਰਡਾਂ ਤੇ ਧਰਤੀ ਦਿਵਸ ਸਬੰਧੀ ਵੱਖ-ਵੱਖ ਸਲੋਗਨ ਲਿਖੇ ਹੋਏ ਸਨ। ਇਸ ਵਿੱਚ ਧਰਤੀ ਬਚਾਓ, ਮਨੁੱਖ ਬਚਾਓ, ਪਾਣੀ ਬਚਾਓ, ਪਾਣੀ ਨਹੀਂ ਜੀਵਨ ਨਹੀਂ ਦੇ ਨਾਅਰੇ ਲਿਖੇ ਹੋਏ ਸਨ। ਬੱਚਿਆਂ ਦੇ ਇਸ ਉਪਰਾਲੇ ਨੂੰ ਦੇਖ ਕੇ ਸਾਰੇ ਲੋਕਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ।

Advertisements

ਇਸ ਕੜੀ ਵਿੱਚ ਇੱਕ ਛੋਟੀ ਬੱਚੀ ਤਿ੍ਰਪਤਜੋਤ ਕੌਰ ਸੰਧੂ ਨੇ ਆਪਣੇ ਘਰ ਵਿੱਚ ਬੂਟੇ ਲਗਾ ਕੇ ਧਰਤੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਅਤੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਬੱਚੀ ਵੱਲੋਂ ਕੁਦਰਤ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ ਗਿਆ। ਵਾਤਾਵਰਣ ਦੇ ਸੰਤੁਲਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਇੱਕ ਬੂਟਾ ਲਗਾਈਏ ਅਤੇ ਉਸ ਦਾ ਪੂਰਾ ਵਿਕਾਸ ਕਰੀਏ। ਹਰ ਰੁੱਖ ਦਾ ਮਹੱਤਵ ਹੈ।

LEAVE A REPLY

Please enter your comment!
Please enter your name here