ਆਈਟੀਸੀ ਕੰਪਨੀ ਵੱਲੋਂ ਸਰਕਾਰੀ ਆਈਟੀਆਈ ਮਕਸੂਦਪੁਰ ਵਿਖੇ ਆਈਟੀ ਲੈਬ ਦਾ ਉਦਘਾਟਨ

ਕਪੂਰਥਲਾ ( ਦ ਸਟੈਲਰ ਨਿਊਜ਼), ਗੌਰਵ ਮੜੀਆ। ਸਰਕਾਰੀ ਆਈ.ਟੀ.ਆਈ ਮਕਸੂਦਪੁਰ ਵਿਖੇ ਆਈ.ਟੀ.ਸੀ ਕੰਪਨੀ ਵੱਲੋਂ ਵਿਦਿਆਰਥੀਆਂ ਦੀ ਸਿਖਲਾਈ ਨੂੰ ਬਿਹਤਰ ਬਣਾਉਣ ਲਈ ਸੰਸਥਾ ਨੂੰ ਆਈ.ਟੀ. ਲੈਬ ਬਣਾ ਕੇ ਦਿੱਤੀ ਗਈ, ਜਿਸ ਦਾ ਉਦਘਾਟਨ ਜ਼ਿਲ੍ਹੇ ਦੇ ਸਹਾਇਕ ਕਿਰਤ ਕਮਿਸ਼ਨਰ ਸੁਨੀਲ ਕੁਮਾਰ ਭੋਰੀਵਾਲ ਵੱਲੋਂ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਲੈਬ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਆਪਣਾ ਭਵਿੱਖ ਉਜਵਲ ਬਣਾਉਣ ਲਈ ਪ੍ਰੇਰਿਤ ਕੀਤਾ।

Advertisements

ਪ੍ਰੋਗਰਾਮ ਦੌਰਾਨ ਆਈ.ਟੀ.ਸੀ ਕੰਪਨੀ ਕੇ ਹੈੱਡ ਐਚ.ਆਰ ਲਵਿਸ਼ ਮਲਹੋਤਰਾ ਨੇ ਸੰਬੋਧਨ ਕੀਤਾ ਅਤੇ ਭਵਿੱਖ ਵਿੱਚ ਕੰਪਨੀ ਵੱਲੋਂ ਅਜਿਹੇ ਹੋਰ ਉਪਰਾਲੇ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਆਈ.ਟੀ.ਆਈ ਨੋਡਲ ਅਫ਼ਸਰ ਸ਼ਕਤੀ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਲੇਬਰ ਅਫ਼ਸਰ ਮੈਡਮ ਰਜਨੀ ਬਾਲਾ, ਸਰਕਾਰੀ ਟੈਕਨੀਕਲ ਕਾਲਜ ਬੇਗੋਵਾਲ ਪ੍ਰਿੰ. ਹਰਸ਼ ਕੁਮਾਰ, ਸਰਕਾਰੀ ਆਈ.ਟੀ.ਆਈ ਮਕਸੂਦਪੁਰ ਦੇ ਸੁਖਜੀਤ ਸਿੰਘ, ਹਰਦੀਪ ਸਿੰਘ, ਗੁਰਸ਼ਰਨ ਸਿੰਘ, ਨੀਨੂੰ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |

LEAVE A REPLY

Please enter your comment!
Please enter your name here