ਐਲੋਨ ਮਸਕ ਨੇ ਤਕਨਾਲੋਜੀ ਦੀ ਦੁਨੀਆਂ ਦਾ ਕੀਤਾ ਸੱਭ ਤੋਂ ਵੱਡਾ ਸੌਦਾ, 44 ਅਰਬ ਡਾਲਰ ਵਿੱਚ ਖਰੀਦਿਆਂ ਟਵਿੱਟਰ

ਨਵੀਂ ਦਿੱਲੀ : ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਸੜਕ ਤੋਂ ਲੈ ਕੇ ਪੁਲਾੜ ਤੱਕ ਆਪਣੀ ਤਾਕਤ ਬਰਕਰਾਰ ਰੱਖਣ ਵਾਲੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਆਖਿਰਕਾਰ ਤਕਨਾਲੋਜੀ ਦੀ ਦੁਨੀਆ ਦਾ ਸਭ ਤੋਂ ਵੱਡਾ ਸੌਦਾ ਕੀਤਾ ਹੈ। ਬੋਰਡ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਮਸਕ ਅਧਿਕਾਰਤ ਤੌਰ ‘ਤੇ ਟਵਿਟਰ ਦੇ ਮਾਲਕ ਬਣ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਮਸਕ ਨੇ 14 ਅਪ੍ਰੈਲ ਨੂੰ ਹੀ ਟਵਿਟਰ ਨੂੰ ਖਰੀਦਣ ਲਈ 44 ਅਰਬ ਡਾਲਰ (ਕਰੀਬ 3.30 ਲੱਖ ਕਰੋੜ ਰੁਪਏ) ਦੀ ਬੋਲੀ ਲਗਾਈ ਸੀ। ਜਿਸਦੇ ਕਾਰਣ ਮਾਸਕ ਨੂੂੂੰ 54.20 ਡਾਲਰ ਪ੍ਰਤੀ ਸ਼ੇਅਰ ਦੀ ਕੀਮਤ ‘ਤੇ ਕੰਪਨੀ ਨੂੰ ਹਾਸਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ।

Advertisements

ਮਸਕ ਨੇ ਸੌਦੇ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਇੱਕ ਲਿਖਤੀ ਬਿਆਨ ਵਿੱਚ ਕਿਹਾ, ” ਉਹ ਹਮੇਸ਼ਾਂ ਸੁਤੰਤਰ ਸਪੀਚ ਦਾ ਸਮਰਥਕ ਹੈ ਅਤੇ ਉਸਨੇ ਟਵਿੱਟਰ ਵਿੱਚ ਨਿਵੇਸ਼ ਕੀਤਾ ਹੈ ਕਿਉਂਕਿ ਪਲੇਟਫਾਰਮ ਵਿੱਚ ਦੁਨੀਆ ਭਰ ਵਿੱਚ ਸੁਤੰਤਰ ਭਾਸ਼ਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੀ ਸਮਰੱਥਾ ਹੈ।” ਉਸਦਾ ਮੰਨਣਾ ਹੈ ਕਿ ਕਿਸੇ ਵੀ ਜਮਹੂਰੀ ਸਮਾਜ ਲਈ ਬੋਲਣ ਦੀ ਆਜ਼ਾਦੀ ਲਈ ਪਲੇਟਫਾਰਮ ਹੋਣਾ ਬਹੁਤ ਜ਼ਰੂਰੀ ਹੈ। ਟਵਿੱਟਰ ਵਿੱਚ ਅਸਧਾਰਨ ਸਮਰੱਥਾ ਹੈ ਅਤੇ ਉਹ ਇਸਨੂੰ ਅਨਲੌਕ ਕਰੇਗਾਂ।

LEAVE A REPLY

Please enter your comment!
Please enter your name here