ਤਲਵਾੜਾ ਦੇ ਸਮੂਹ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਦੀ ਹੋਈ ਬੈਠਕ

ਤਲਵਾੜਾ ( ਦ ਸਟੈਲਰ ਨਿਊਜ਼)। ਤਲਵਾੜਾ ਦੇ ਸਮੂਹ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਦੀ ਇੱਕ ਬੈਠਕ ਹੋਈ। ਜਿਸ ਵਿੱਚ ਸਾਰਿਆਂ ਨੇ ਪੱਤਰਕਾਰ ਪਰਿਸ਼ਦ ਤਲਵਾੜਾ ਦਾ ਗਠਨ ਕੀਤਾ ਅਤੇ ਸਾਰਿਆਂ ਨੇ ਸਰਬ ਸੰਮਤੀ ਨਾਲ ਰਕੇਸ਼ ਘਈ ਨੂੰ ਪ੍ਰਧਾਨ, ਰਮਨ ਖੋਸਲਾ ਸੰਸਥਾਪਕ, ਪ੍ਰਵੀਨ ਸੋਹਲ ਉਪ ਪ੍ਰਧਾਨ, ਅਜੈ ਠਾਕੁਰ ਜਰਨਲ ਸਕੱਤਰ, ਸੋਨੂੰ ਥਾਪਰ ਖਜਾਨਚੀ, ਨਵਦੀਪ ਸਿੰਘ ਸਹਿ ਖਜਾਨਚੀ, ਪਵਨ ਕੁਮਾਰ , ਜੋਨੀ ਗੇਰਾ ਸਲਾਹਕਾਰ, ਸੁਰੇਸ਼ ਕੁਮਾਰ ਸਲਾਹਕਾਰ, ਜਗਮੋਹਣ ਸ਼ਰਮਾ ਸਲਾਹਕਾਰ, ਜਸਬੀਰ ਭਾਟੀਆ ਸਲਾਹਕਾਰ, ਵਜੋਂ ਚੁਣਿਆ ਗਿਆ।

Advertisements

ਇਸ ਮੌਕੇ ਤੇ ਪ੍ਰਧਾਨ ਰਕੇਸ਼ ਘਈ ਨੇ ਕਿਹਾ ਕਿ ਉਹ ਜਲਦੀ ਹੀ ਪੱਤਰਕਾਰ ਪਰਿਸ਼ਦ ਨੂੰ ਰਜਿਸਟਰਡ ਕਰਵਾ ਕੇ , ਪੱਤਰਕਾਰਾਂ ਦੇ ਹੱਕਾਂ ਲਈ ਆਪਣਾ ਸੰਘਰਸ਼ ਸ਼ੁਰੂ ਕਰਨਗੇ। ਇਸ ਮੌਕੇ ਪਤਰਕਾਰ ਪਰੀਸ਼ਦ ਤਲਵਾੜਾ ਦੇ ਮੈਂਬਰ ਵਿਸ਼ਾਲ ਕੋਕਰੀ, ਰੰਜਨਾ ਕੁਮਾਰੀ, ਸੰਨੀ ਹੀਰ, ਰਕੇਸ਼ ਭੱਟੀ, ਹਰਪੀਤ ਸਿੰਘ, ਅਬਦੁਲ ਮਲਿਕ, ਗੁਰਦੀਪ ਸਿੰਘ, ਵਿਕਰਾਂਤ ਮਹਿਤਾ, ਸੁਸ਼ਾਂਕ ਘਈ ਵੀ ਮੌਜੂਦ ਸਨ।

LEAVE A REPLY

Please enter your comment!
Please enter your name here