ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਕੁਇਜ਼ ਮੁਕਾਬਲੇ ਵਿੱਚ ਅੱਵਲ ਆਉਣ ਤੇ ਕੀਤਾ ਗਿਆ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿੱਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਛੇਵੀਂ ਤੋਂ ਅੱਠਵੀਂ ਤੱਕ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਵਿਗਿਆਨ, ਗਣਿਤ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਦੇ ਕੁਇਜ਼ ਮੁਕਾਬਲੇ ਵਿੱਚ ਸਪਨਾ, ਮੁਸਕਾਨ ਅਤੇ ਹਰਨੂਰ ਨੇ ਜ਼ਿਲ੍ਹਾ ਪੱਧਰ ਉੱਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਜਿਸ ਵਜੋਂ ਡੀ. ਐਮ. (ਗਣਿਤ) ਨਰੇਸ਼ ਕੁਮਾਰ, ਡੀ. ਐਮ. (ਸਾਇੰਸ) ਸੁਖਵਿੰਦਰ ਸਿੰਘ ਅਤੇ ਪ੍ਰਿੰਸੀਪਲ ਲਲਿਤਾ ਰਾਣੀ ਜੀ ਨੇ ਬੱਚਿਆਂ ਨੂੰ 800 ਰੁਪਏ ਦੀ ਧਨ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ।

Advertisements

ਇਸ ਮੌਕੇ ਪ੍ਰਿੰਸੀਪਲ ਲਲਿਤਾ ਰਾਣੀ ਜੀ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਇਹ ਮੁਕਾਬਲੇ ਅਹਿਮ ਭੂਮਿਕਾ ਨਿਭਾਉਂਦੇ ਹਨ।ਇਸ ਸਨਮਾਨ ਸਮਾਰੋਹ ਵਿਚ ਅਪਰਾਜਿਤਾ ਕਪੂਰ, ਨੀਰਜ ਸ਼ਰਮਾ ਬੀ ਐਮ ਸਾਇੰਸ, ਸੁਰਿੰਦਰ ਕੁਮਾਰ ਬੀ ਐਮ ਗਣਿਤ, ਭਾਰਤੀ ਬੀ ਐਮ ਅੰਗਰੇਜ਼ੀ, ਬਲਦੇਵ ਸਿੰਘ, ਰਵਿੰਦਰ ਕੁਮਾਰ, ਵੰਦਨਾ ਬਾਹਰੀ, ਸਵੀਨਾ ਸ਼ਰਮਾ, ਸੁਮਨ ਲਤਾ, ਅਨੀਤਾ ਗੌਤਮ, ਭਾਰਤੀ, ਰਿਤੂ ਕੁਮਰਾ, ਸਾਕਸ਼ੀ, ਜਸਪ੍ਰੀਤ ਕੌਰ, ਮਿਸ ਮੀਨੂ ਅਤੇ ਮਿਸ ਮਨਦੀਪ ਕੌਰ ਸ਼ਾਮਲ ਰਹੇ।

LEAVE A REPLY

Please enter your comment!
Please enter your name here