ਕੋਵਿਡ ਨਾਲ ਜਾਨ ਗਵਾ ਚੁੱਕੇ 1096 ਮ੍ਰਿਤਕਾਂ ਵਿੱਚੋਂ 970 ਮ੍ਰਿਤਕਾਂ ਨੂੰ ਦਿੱਤਾ ਜਾ ਚੁੱਕਾ ਹੈ ਐਕਸ-ਗਰੇਸ਼ਿਆ ਲਾਭ: ਡਾ. ਸੁਨੀਲ ਅਹੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਿਕ ਕੋਵਿਡ-19 ਦੇ ਕਾਰਨ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 50 ਹਾਜ਼ਾਰ ਰੁਪਏ ਐਕਸ-ਗਰੇਸ਼ਿਆ ਲਾਭ ਦੇ ਰੂਪ ਵਿੱਚ ਦੇਣ ਦਾ ਪ੍ਰੰਬਧ ਕੀਤਾ ਗਿਆਹੈ।ਐਕਸ-ਗਰੇਸ਼ਿਆ ਲਾਭ ਲੈਣ ਵਿੱਚ ਆਉਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਜਾਰੀ ਗਾਇਡਲਾਈਜ਼ ਅਨੁਸਾਰ ਜ਼ਿਲ੍ਹਾ  ਪੱਧਰ ਦੇ ਵੀ ਕਮੇਟੀ ਦਾ ਗਠਨ ਕੀਤਾ ਗਿਆ।ਇਹ ਜਾਣਕਾਰੀ ਦਫਤਰ ਸਿਵਲ ਸਰਜਨ ਦੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਸੁਨੀਲ ਅਹੀਰ ਵਲੋਂ ਦਿੱਤੀ ਗਈ।ਉਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਵਿਡ ਨਾਲ ਜਾਨ ਗਵਾ ਚੁੱਕੇ 970 ਮ੍ਰਿਤਕਾਂ ਨੂੰ ਐਕਸ-ਗਰੇਸ਼ਿਆ ਲਾਭ ਦਿੱਤਾ ਗਿਆ ਹੈ ਅਤੇ ਹੁਣ ਤੱਕ ਜ਼ਿਲ੍ਹੇ ਅੰਦਰ 1096 ਲੋਕਾਂ ਦੀ ਮੌਤ ਕਰੋਨਾ ਨਾਲ ਹੋ ਚੁੱਕੀ  ਹੈ।

Advertisements

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਐਕਸ-ਗਰੇਸ਼ਿਆ ਲਾਭ ਲੈਣ ਲਈ ਮ੍ਰਿਤਕ ਦਾ ਮੌਤ ਸਰਟੀਫੀਕੇਟ, ਕੋਰੋਨਾ ਦੀ ਪਾਜ਼ੀਟਿਵ ਰਿਪੋਰਟ, ਐਮ.ਸੀ.ਡੀ ਫਾਰਮ, ਵਾਰਸ ਵਲੋਂ ਸਵੈ-ਘੋਸ਼ਣਾ ਪੱਤਰ, ਅਧਾਰ ਕਾਰਡ ਅਤੇ ਬੈਂਕ ਖਾਤਾ ਨੰਬਰ ਜ਼ਰੂਰੀ ਦਸਤਾਵੇਜ਼ ਹਨ ਅਤੇ ਇਸ ਲਈ ਬਿਨੈ ਪੱਤਰ ਸੰਬੰਧਤ ਐਸ.ਡੀ.ਐਮ ਦਫਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਐਕਸ-ਗਰੇਸ਼ਿਆ ਲਾਭ ਲੈਣ ਲਈ ਜੇਕਰ ਕੋਈ ਮੁਸ਼ਕਿਲ ਆਂਉਦੀ ਹੈ ਤਾਂ ਬਲਾਕ ਦੇ ਐਸ.ਐਮ.ੳ  ਨਾਲ ਸੰਪਰਕ ਕੀਤਾ ਜਾਵੇ।  

LEAVE A REPLY

Please enter your comment!
Please enter your name here