ਯਾਦਗਾਰ ਹੋ ਕੇ ਨਿਬੜਿਆ ਰੇਲਵੇ ਮੰਡੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ  ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ, ਸਮੂਹ ਅਧਿਆਪਕਾਂ ਤੇ ਵਿਦਿਆਰਥਣਾਂ ਦੇ ਸਹਿਯੋਗ ਨਾਲ  ਬੁਹਤ ਹੀ ਵਧੀਆ ਢੰਗ ਨਾਲ  ਸੰਪੰਨ ਹੋਇਆ।ਇਸ ਅਵਸਰ ਤੇ ਮੁੱਖ ਮਹਿਮਾਨ ਵਜੋਂ ਵਿਭਾ ਸ਼ਰਮਾ ਪਤਨੀ ਬ੍ਰਹਮ ਸ਼ੰਕਰ ਜਿੰਪਾ ਕੈਬਿਨੇਟ ਮੰਤਰੀ ਹੁਸ਼ਿਆਰਪੁਰ ਅਤੇ ਸੰਜੀਵ ਨਰੂਲਾ ਮੈਨੇਜਿੰਗ ਡਾਇਰੈਕਟਰ ਵਰਧਮਾਨ ਯਾਰਨ ਐਂਡ ਸਪਿੰਨਿੰਗ ਮਿਲਸ ਸ਼ਾਮਲ ਹੋਏ । ਜਦੋਂ ਕਿ ਗੈਸਟ ਆਫ ਆਨਰ ਗੁਰਸ਼ਰਨ ਸਿੰਘ ਡੀ. ਈ. ਓ ਸੈਕੰਡਰੀ ਅਤੇ ਤਰੁਣ ਚਾਵਲਾ ਮੈਨੇਜਿੰਗ ਡਾਇਰੈਕਟਰ ਫਾਇਨਾਂਸ ਅਤੇ ਐਡਮਨ ਸ਼ਾਮਿਲ ਹੋਏ।ਓਹਨਾ ਦੇ ਕਰ ਕਮਲਾਂ ਦੁਆਰਾ ਸਾਇੰਸ ਦੀਆ ਫੀਜਿਕਸ, ਕਮਿਸਟਰੀ ਅਤੇ ਬਾਇਓਲੋਜੀ ਲੈਬਸ, ਜਿਹਨਾ ਦਾ ਆਧੁਨੀਕਰਨ ਕੀਤਾ ਗਿਆ ਸੀ, ਓਹਨਾ ਦੇ ਕਰਕਮਲਾਂ ਦੁਆਰਾ  ਉਦਘਾਟਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਦੁਆਰਾ ਜੋਤੀ ਪ੍ਰਜਲਿਤ ਕਰਕੇ ਕੀਤੀ ਗਈ।ਇਸ ਮੌਕੇ ਤੇ  ਬੱਚਿਆ ਨੇ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ।

Advertisements

ਉਸ ਤੋ ਬਾਅਦ ਬੱਚਿਆ ਨੇ ਸਵਾਗਤੀ ਗੀਤ ਪੇਸ਼ ਕੀਤਾ। ਉਸ ਤੋ ਬਾਅਦ ਪ੍ਰਿੰਸੀਪਲ ਮੈਡਮ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਉਸ ਤੋ ਬਾਅਦ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ। ਬੱਚਿਆ ਦੇ ਰੰਗਾਂ ਰੰਗ ਪ੍ਰੋਗਰਾਮ ਤੇ ਆਤਮ ਵਿਸ਼ਵਾਸ  ਨੇ ਸਭ ਨੂੰ ਮੰਤਰ ਮੂਗਦ ਕਰ ਦਿੱਤਾ। ਯੋਗਾ ਸ਼ੋ, ਗਿੱਧਾ, ਸੋਸ਼ਲ ਮੀਡੀਆ ਤੇ ਨਾਟਕ ਸਭ ਨੇ ਬੁਹਤ ਪਸੰਦ ਕੀਤਾ। ਜਸਲੀਨ ਸੈਣੀ ਦਾ ਗਤਕਾ ਤੇ ਰਿਤਿਕਾ ਸੈਣੀ ਦਾ ਢੋਲ ਵੀ ਆਕਰਸ਼ਣ ਦਾ ਕੇਂਦਰ ਰਿਹਾ।ਇਸ ਤੋਂ ਇਲਾਵਾ ਬੱਚਿਆ ਨੇ ਹਰਿਆਣਵੀ ਡਾਂਸ, ਕਥਕ,, ਹਿਪ ਹੋਪ , ਵੈਸਟਰਨ ਡਾਂਸ ਆਦਿ ਨੇ ਸਭ ਨੂੰ ਮੋਹਿਤ ਕਰ ਦਿੱਤਾ। ਵਿਭਾ ਸ਼ਰਮਾ ਪਤਨੀ ਸ਼੍ਰੀ ਬ੍ਰਹਮ ਸ਼ੰਕਰ ਜਿਮਪਾ ਨੇ ਕਿਹਾ ਕਿ ਬੱਚਿਆ ਦਾ ਹੁਨਰ ਅਤੇ ਰੇਲਵੇ ਮੰਡੀ ਸਕੂਲ ਦੀ ਦਿੱਖ ਦੇਖ ਕੇ ਬੁਹਤ ਹੀ ਖੁਸ਼ੀ ਹੋ ਰਹੀ ਹੈ। ਸਕੂਲ ਦੀ ਸਾਫ ਸਫਾਈ ਅਤੇ ਬੱਚਿਆ ਦੇ ਨਤੀਜੇ ਵਾਰੇ ਸੁਣ ਕੇ ਮੈਨੂੰ ਬੁਹਤ ਫ਼ਕਰ ਮਹਿਸੂਸ ਹੋ ਰਿਹਾ ਹੈ ਕਿ ਹੁਸ਼ਿਆਰਪੁਰ ਵਿੱਚ ਇਸ ਤਰ੍ਹਾ ਦੇ ਸਰਕਾਰੀ ਸਕੂਲ ਹਨ। ਸੰਜੀਵ ਨਰੂਲਾ ਜੀ ਅਤੇ  ਤਰੁਣ ਚਾਵਲਾ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਰੇਲਵੇ ਮੰਡੀ ਸਕੂਲ ਵਿਚ ਕੰਮ ਕਰਵਾ ਕੇ ਸਾਨੂੰ ਬੁਹਤ ਖੁਸ਼ੀ ਹੋ ਰਹੀ ਹੈ। ਇਹ ਸਕੂਲ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਹ ਸਕੂਲ ਨਤੀਜਿਆ  ਦੇ ਨਾਲ ਨਾਲ ਸਹਿ ਵਿਦਿਅਕ ਕਿਰਿਆਵਾਂ ਵਿਚ ਵੀ ਪਹਿਲੇ ਸਥਾਨ ਤੇ ਹੈ। ਓਹਨਾ ਇਹ ਵੀ ਕਿਹਾ ਕਿ ਅਸੀ ਬਾਕੀ ਸਰਕਾਰੀ  ਸਕੂਲਾਂ ਵਿੱਚ ਵੀ ਕੰਮ ਕਰਵਾਉਂਦੇ ਰਹਾਗੇ। ਸਨ।

ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਹੁਸ਼ਿਆਰਪੁਰ ਦੀਆ  ਭਿੰਨ ਭਿੰਨ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਜਿਵੇਂ ਕਿ ਰੋਟਰੀ ਕਲੱਬ ਤੋ ਰਜਿੰਦਰ ਮੋਟਗਿੱਲ, ਲੋਆਇਨ ਕਲੱਬ ਤੋ ਵਿਜੈ ਕੁਮਾਰ, ਦੀਪਕ ਮਹਿੰਦੀਰੱਤਾ , ਭਾਰਤ ਵਿਕਾਸ ਪ੍ਰੀਸ਼ਦ ਤੋ ਸੰਜੀਵ ਅਰੋੜਾ, ਬਾਲ ਵਿਕਾਸ ਪ੍ਰੀਸ਼ਦ ਤੋ ਕੁਲਦੀਪ ਰਾਇ ਗੁਪਤਾ ਜੀ,  ਵਰਦਮਾਂਨ ਗਰੁੱਪ ਤੋ ਰਿਸ਼ੀ  ਕੁਮਾਰ ਜੀ, ਨਵਤੇਜ ਸਿੰਘ ਜੀ, ਨਰਿੰਦਰ ਸਿੰਘ ਜੀ , ਨਵੀਨ ਕੁਮਾਰ ਜੀ ਐਨ ਐਸ ਐਸ ਦੇ ਡਾਇਰੈਕਟਰ   ਪ੍ਰੀਤ ਕੋਹਲੀ ਜੀ, ਜਿਲਾ ਸਿੱਖਿਆ ਸੁਧਾਰ ਦੇ ਇੰਚਾਰਜ ਸ਼ਲਿੰਦਰ ਠਾਕੁਰ ਜੀ , ਸਮਾਜ ਸੇਵਕ ਧੀਰਜ ਸ਼ਰਮਾ ਜੀ, ਡੀ ਐਮ ਸੁਖਵਿੰਦਰ ਸਿੰਘ, ਬੀ ਐਮ ਨੀਰਜ ਕੁਮਾਰ, ਵੱਖ ਵੱਖ ਗੇਮਾਂ ਦੇ ਕੋਚ ਤੇ ਬੁਹਤ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ  , ਰੇਲਵੇ ਮੰਡੀ ਸਕੂਲ ਤੋ ਰਿਟਾਇਰ ਹੋ ਕੇ ਜਾ ਚੁੱਕੇ ਪ੍ਰਿੰਸੀਪਲ ਸਹਿਬਾਨ, ਬੁਹਤ ਸਾਰੇ ਬੱਚਿਆ ਦੇ ਮਾਤਾ ਪਿਤਾ ,ਬਲਜਿੰਦਰ ਸਿੰਘ ਜੱਸਲ, ਰਿਟਾਇਰਡ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ, ਆਈ ਵੀ ਵਾਈ ਦੇ ਡਾਇਰੈਕਟਰ ਵਿਸ਼ਾਲ ਭੱਲਾ, ਸੁਨੀਲ ਕੁਮਾਰ ਜੀ ਆਦਿ ਹਸਤੀਆ ਸ਼ਾਮਲ ਸਨ। ਪ੍ਰਿੰਸੀਪਲ ਲਲਿਤਾ ਅਰੋੜਾ ਨੇ ਕਿਹਾ ਕਿ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਮੇਰੇ ਮਿਹਨਤੀ  ਸਟਾਫ ਤੇ ਬੱਚਿਆ ਨੂੰ ਜਾਂਦਾ ਹੈ। ਪੜਾਈ ਅਤੇ ਵੱਖ ਵੱਖ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆ ਨੂੰ ਸਾਰੀਆ ਸੱਭਿਆਚਾਰਕ ਬੱਚਿਆ ਨੂੰ  ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਬੱਚਿਆ ਨੂੰ ਵੀ ਇਨਾਮ ਦੇ  ਸਨਮਾਨਿਤ ਕੀਤਾ ਗਿਆ  । ਬੱਚੇ ਇਨਾਮ ਪਾਂ ਕੇ ਬੁਹਤ ਖੁਸ਼ ਸਨ। ਇਸ ਤਰ੍ਹਾ ਪੂਰਾ ਪ੍ਰੋਗਰਾਮ ਹਰਸ਼ੋ ਹਲਾਸ ਨਾਲ ਸੰਪੰਨ ਹੋਇਆ।

LEAVE A REPLY

Please enter your comment!
Please enter your name here