Thursday, October 22, 2026
Home Punjab ਨਹਿਰ ਦੀ ਸਫਾਈ ਕਰਦੇ ਦੋ ਨੌਜਵਾਨ ਡੈਮ ਕਰਮਚਾਰੀਆਂ ਦੀ ਮੌਤ

ਨਹਿਰ ਦੀ ਸਫਾਈ ਕਰਦੇ ਦੋ ਨੌਜਵਾਨ ਡੈਮ ਕਰਮਚਾਰੀਆਂ ਦੀ ਮੌਤ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ- ਲਵਪ੍ਰੀਤ ਸਿੰਘ ਖੁਸ਼ੀਪੁਰ। ਗੁਰਦਾਸਪੁਰ ਦੇ ਪਿੰਡ ਮਲੀਆਂ ਨਜ਼ਦੀਕ ਨਹਿਰ ਤੇ ਬਣੇ ਬਿਜਲੀ ਡੈਮ ਤੇ ਕੰਮ ਕਰਦੇ ਸਮੇਂ ਅਚਾਨਕ ਪੈਰ ਫਿਸਲ ਜਾਣ ਕਾਰਨ ਦੋ ਮਜਦੂਰਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਿਹਨਾਂ ਵਿਚੋਂ ਰਵੀ ਨਾਮ ਦਾ ਮਜਦੂਰ ਪਿੰਡ ਸੋਹਲ ਦਾ ਰਹਿਣ ਵਾਲਾ ਸੀ ਅਤੇ ਮਨਜਿੰਦਰ ਪਿੰਡ ਰੇਤਲਾ ਛੀਨਾ ਦਾ ਰਹਿਣ ਵਾਲਾ ਜੀ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜਿਆ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਨੌਜਵਾਨ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ ਨੌਜਵਾਨ ਮਨਜਿੰਦਰ ਸਿੰਘ ਜਿਸ ਦੇ ਕਿ ਮਾਤਾ-ਪਿਤਾ ਦੋਨੋਂ ਹੀ ਅਪਾਹਜ ਹਨ ਦੋ ਭੈਣਾਂ ਦਾ ਇਕਲੌਤਾ ਭਰਾ ਵੀ ਸੀ।

Advertisements

ਮ੍ਰਿਤਕ ਦੇ ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਨਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਹੋਈ ਨੌਜਵਾਨਾਂ ਨੂੰ ਬਿਨਾਂ ਕਿਸੇ ਸੇਫਟੀ ਦੇ ਨਹਿਰ ਦੇ ਵਿੱਚ ਉਤਾਰਿਆ ਗਿਆ ਸੀ ਜਿਸ ਕਾਰਨ ਉਨ੍ਹਾਂ ਦੀ ਡੁੱਬ ਕੇ ਮੌਤ ਹੋ ਗਈ ਦੋਨਾਂ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਡੈਮ ਬੰਦ ਹੋਣਾ ਚਾਹੀਦਾ ਹੈ ਅਤੇ ਡੈਮ ਪ੍ਰਬੰਧਕਾਂ ਦੇ ਉਪਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਦੋਨਾਂ ਨੋਜਵਾਨਾਂ ਨੂੰ ਬਿਨਾਂ ਸੇਫਟੀ ਦੇ ਨਹਿਰ ਵਿਚ ਉਤਾਰਿਆ ਗਿਆ ਸੀ।
ਮੌਕੇ ਤੇ ਪਹੁੰਚੇ ਸੇਖਵਾਂ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਦੋਨੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਚ ਲੈ ਲਿਆ ਹੈ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਦੇਣਗੇ ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇ । ਜਦ ਡੈਮ ਬਣਾ ਰਹੇ ਪ੍ਰਬੰਧਕਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਬਿਨਾਂ ਸਕਿਓਰਿਟੀ ਦੇ ਨੌਜਵਾਨਾਂ ਨੂੰ ਨਹਿਰ ਵਿੱਚ ਕਿਉਂ ਉਤਾਰਿਆ ਤਾਂ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਰਵੀ ਜੋ ਕਿ ਇੱਥੇ ਸਿਰਫ਼ ਹੈਲਪਰ ਦਾ ਕੰਮ ਕਰ ਰਿਹਾ ਸੀ ਤੇ ਅਸੀਂ ਉਸ ਨੂੰ ਉੱਧਰ ਨਹੀ ਸੀ ਭੇਜਿਆ।

LEAVE A REPLY

Please enter your comment!
Please enter your name here