ਰਿਟਾਇਰਮੈਂਟ ਵਾਲੇ ਦਿਨ ਹੀ ਫੋਜੀ ਸੁਨੀਲ ਕੁਮਾਰ ਦਾ ਹੋਇਆ ਅੰਤਿਮ ਸੰਸਕਾਰ

ਤਲਵਾੜਾ (ਦ ਸਟੈਲਰ ਨਿਊਜ਼)। ਥਾਣਾ ਤਲਵਾੜਾ ਦੇ ਅਧੀਨ ਪੈਂਦੇ ਪਿੰਡ ਕਰਾੜੀ ਦੇ 41 ਸਾਲਾ ਫੋਜੀ ਦਾ ਦੇਹਾਂਤ ਡਿਉਟੀ ਦੌਰਾਨ 28 ਅਪ੍ਰੈਲ ਨੂੰ ਲਖਨਊ ਕੈਂਟ ਵਿੱਚ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਕਰਾੜੀ ਵਿਖੇ ਪੂਰੇ ਸੈਨਿਕ ਸਨਮਾਨਾਂ ਨਾਲ ਹੋਇਆ। ਮ੍ਰਿਤਕ ਫੋਜੀ ਹਵਾਲਦਾਰ ਸੁਨੀਲ ਕੁਮਾਰ ਪੁੱਤਰ ਜਗਦੇਵ ਸਿੰਘ, ਜੋ ਭਾਰਤੀ ਫੌਜ ਦੀ 4- ਡੋਗਰਾ ਵਿੱਚ 1995 ਵਿਚ ਭਰਤੀ ਹੋਇਆ ਸੀ ਅਤੇ ਉਸਨੇ 30 ਅਪ੍ਰੈਲ 2022 ਦੇ ਵਿੱਚ ਰਿਟਾਇਰ ਹੋ ਕੇ ਘਰ ਆਉਣਾ ਸੀ। ਪਰ ਉਸ ਦਿਨ ਉਸ ਦੀ ਮ੍ਰਿਤਕ ਦੇਹ ਹੀ ਘਰ ਪਹੁੰਚੀ।

Advertisements

ਮ੍ਰਿਤਕ ਫੌਜੀ ਦੇ ਛੋਟੇ ਭਰਾ ਜੋ ਸਾਬਕਾ ਫੌਜੀ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਦਾ ਦੇਹਾਂਤ ਡਿਊਟੀ ਦੌਰਾਨ ਇਕ ਸੰਖੇਪ ਬਿਮਾਰੀ ਦੌਰਾਨ 28 ਅਪ੍ਰੈਲ ਨੂੰ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਹਵਾਲਦਾਰ ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ਨਾਲ ਲਖਨਊ ਕੈਂਟ ਤੋਂ ਉਹਨਾਂ ਦੇ ਪਿੰਡ ਪਹੁੰਚੇ ਸੂਬੇਦਾਰ ਅਸ਼ੋਕ ਕੁਮਾਰ ਨੇ ਫ਼ੌਜ ਦੀ ਟੁਕੜੀ ਨਾਲ ਉਨ੍ਹਾਂ ਨੂੰ ਪੂਰੇ ਸੈਨਿਕ ਸਨਮਾਨਾਂ ਨਾਲ ਅੰਤਿਮ ਵਿਦਾਈ ਦਿਤੀ। ਮ੍ਰਿਤਕ ਹਵਾਲਦਾਰ ਸੁਨੀਲ ਕੁਮਾਰ ਆਪਣੇ ਪਿੱਛੇ ਆਪਣੀ ਪਤਨੀ ਤੇ ਤਿੰਨ ਸਾਲ ਦਾ ਮੁੰਡਾ ਅਤੇ 12 ਸਾਲ ਦੀ ਕੂੜੀ ਛੱਡ ਗਏ ਹਨ। ਹਵਾਲਦਾਰ ਸੁਨੀਲ ਕੁਮਾਰ ਦੇ ਅੰਤਿਮ ਸੰਸਕਾਰ ਮੌਕੇ ਸੈਨਿਕ ਭਲਾਈ ਦਫ਼ਤਰ ਹੁਸ਼ਿਆਰਪੁਰ ਤੋਂ ਕੈਪਟਨ ਕੁਲਦੀਪ ਕੁਮਾਰ, ਨਾਇਬ ਤਸੀਲਦਾਰ ਤਲਵਾੜਾ ਗੁਰਸੇਵਕ ਸਿੰਘ, ਸਰਪੰਚ ਜਤਿੰਦਰ ਕੁਮਾਰ ਅਤੇ ਸੈਨਾ ਵਿਚੋਂ ਰਿਟਾਇਰਡ ਫੌਜੀਆਂ ਨੇ ਆਖ਼ਰੀ ਸਲਾਮੀ ਦਿੱਤੀ। ਇਸ ਮੌਕੇ ਮ੍ਰਿਤਕ ਦੀ ਮਾਤਾ ਕਮਲੇਸ਼ ਕੁਮਾਰੀ, ਭਰਾ ਅਨੂਪ ਸਿੰਘ ਅਤੇ ਅਮਰਨਾਥ, ਸ਼ਿਸ਼ੂ ਪਾਲ, ਮੁਕੇਸ਼ ਕੰਵਰ, ਭੁਪਿੰਦਰ ਸਿੰਘ, ਤਰਸੇਮ ਸਿੰਘ ਤੋਂ ਅਲਾਵਾ ਵੱਡੀ ਗਿਣਤੀ ਵਿਚ ਖੇਤਰ ਦੇ ਲੋਕ ਮੌਜੂਦ ਸਨ।

LEAVE A REPLY

Please enter your comment!
Please enter your name here