ਸਾਰਟਹੈਂਡ ਵਿੱਚ ਮੁਹਾਰਤ ਹਾਸਲ ਕਰਕੇ ਬਣ ਸਕਦਾ ਹੈ ਸੁਨਿਹਰਾ ਭਵਿੱਖ: ਡੀ ਸੀ

News_Anindita_IAS_1409072759ਹੁਸ਼ਿਆਰਪੁਰ, 8 ਸਤੰਬਰ: ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਰ ਜ਼ਿਲ੍ਹਿਆਂ ਦੀ ਤਰ੍ਹਾਂ ਵਿਦਿਆਰਥੀਆਂ ਨੂੰ ਜੂਨੀਅਰ ਅਤੇ ਤੇਜ਼ਗਤੀ ਸ੍ਰੇਣੀਆਂ ਦੀ ਸ਼ਾਰਟ ਹੈਂਡ ਅਤੇ ਟਾਈਪ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਇਨ੍ਹਾਂ ਸ਼੍ਰੇਣੀਆਂ ਵਿੱਚ ਹਰ ਸਾਲ ਕਰੀਬ 45 ਵਿਦਿਆਰਥੀ (ਜਨਰਲ ਸ਼੍ਰੇਣੀ 15, ਅਨੁਸੁਚਿਤ ਜਾਤੀ 15 ਅਤੇ ਤੇਜ਼ਗਤੀ ਸ਼੍ਰੇਣੀ 15) ਦਾਖਲ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਕਾਫ਼ੀ ਵਿਦਿਆਰਥੀ ਸਿਖਲਾਈ ਹਾਸਲ ਕਰਕੇ ਸਰਕਾਰੀ ਨੌਕਰੀਆਂ ‘ਤੇ ਤਾਇਨਾਤ ਹੋ ਜਾਂਦੇ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਾਲ 2011 ਵਿੱਚ ਜੂਨੀਅਰ ਅਤੇ ਸੀਨੀਅਰ ਕਲਾਸਾਂ ਵਿੱਚ 25 ਵਿਦਿਆਰਥੀਆਂ ਨੂੰ ਸਟੈਨੋਗ੍ਰਾਫ਼ੀ ਦੀ ਟਰੇਨਿੰਗ ਦਿੱਤੀ ਗਈ। ਜਿਸ ਵਿੱਚ ਵਧੇਰੇ ਵਿਦਿਆਰਥੀਆਂ ਨੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ। ਇਸੇ ਤਰ੍ਹਾਂ ਸਾਲ 2012 ਵਿੱਚ ਜੂਨੀਅਰ ਸਟੈਨੋਗ੍ਰਾਫੀ ਦੇ ਜਨਰਲ ਵਰਗ ਦੀ ਸ੍ਰੇਣੀ ਵਿੱਚ 14,  ਅਨੁਸੂਚਿਤ ਜਾਤੀ ਕੈਟਾਗਰੀ ਵਿੱਚ 12 ਅਤੇ ਸੀਨੀਅਰ ਸ੍ਰੇਣੀਆਂ ਵਿੱਚ 14 ਸਮੇਤ ਕੁਲ ਮਿਲਾ ਕੇ 40 ਵਿਦਿਆਰਥੀਆਂ ਨੇ ਸ਼ਾਰਟ ਹੈਂਡ ਦੀ ਟਰੇਨਿੰਗ ਲਈ। ਇਸੇ ਤਰ੍ਹਾਂ ਸਾਲ 2013 ਵਿੱਚ ਜੂਨੀਅਰ ਜਨਰਲ ਵਰਗ ਵਿੱਚ 13, ਅਨੁਸੂਚਿਤ ਜਾਤੀ ਵਿੱਚ 7, ਤੇਜ਼ ਗਤੀ ਸ਼ਾਰਟ ਹੈਂਡ ਸਪੀਡ ਵਿੱਚ 15 ਕੁਲ ਮਿਲਾ ਕੇ 35, ਸਾਲ 2014 ਵਿੱਚ ਜੂਨੀਅਰ ਸਕੇਲ ਜਨਰਲ ਵਿੱਚ 9, ਅਨੁਸੂਚਿਤ ਸ੍ਰੇਣੀ ਵਿੱਚ 14, ਤੇਜਗਤੀ ਸ਼ਾਰਟ ਹੈਂਡ ਸਪੀਡ ਵਿੱਚ 8 ਕੁਲ ਮਿਲਾ ਕੇ 31 ਵਿਦਿਆਰਥੀਆਂ ਨੇ ਸ਼ਾਰਟ ਹੈਂਡ ਦੀ ਟਰੇਨਿੰਗ ਲਈ। ਉਨ੍ਹਾਂ ਦੱਸਿਆ ਕਿ ਸ਼ਾਰਟ ਹੈਂਡ ਇੱਕ ਸਕਿੱਲ ਹੈ ਜਿਸ ਵਿੱਚ ਨਿਪੁੰਨਤਾ ਹਾਸਲ ਕਰਨ ਲਈ ਥੋੜਾ ਸਮਾਂ ਤਾਂ ਲਗ ਜਾਂਦਾ ਹੈ ਪਰ ਜਦ ਇੱਕ ਵਾਰ ਸ਼ਾਰਟ ਹੈਂਡ ਦੇ ਵਿਦਿਆਰਥੀ ਇਹ ਸਕਿੱਲ ਹਾਸਲ ਕਰ ਲੈਂਦੇ ਹਨ ਤਾਂ ਤੇਜ਼ਗਤੀ ਨਾਲ ਸ਼ਾਰਟ ਹੈਂਡ ਲਿਖਣ ਤੇ ਪੜ੍ਹਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਉਨ੍ਹਾਂ,  ਵਿਦਿਆਰਥੀਆਂ ਨੂੰ ਕਿਹਾ ਕਿ ਸ਼ਾਰਟ ਹੈਂਡ ਵਿੱਚ ਵੀ ਵਿਦਿਆਰਥੀਆਂ ਦਾ ਸੁਨਹਿਰਾ ਭਵਿੱਖ ਬਣ ਸਕਦਾ ਹੈ। ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਪ੍ਰਾਈਵੇਟ ਸੰਸਥਾਵਾਂ ਵਿੱਚ ਵੀ ਸ਼ਾਰਟ ਹੈਂਡ ਸੇਵਾਵਾਂ ਦੀ ਕਾਫ਼ੀ ਲੋੜ ਹੁੰਦੀ ਹੈ। ਜਿਲ੍ਹਾ ਭਾਸ਼ਾ ਅਫ਼ਸਰ ਰਮਨ ਕੁਮਾਰ ਸਹੋਤਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਦੇ ਨਾਲ ਸ਼ਾਰਟ ਹੈਂਡ ਸਿਖਣ ਦੇ ਲਈ ਨਿਰੰਤਰ ਅਭਿਆਸ ਕਰਨਾ ਚਾਹੀਦਾ ਹੈ। ਇੱਕ ਵਾਰੀ ਸ਼ਾਰਟ ਹੈਂਡ ਵਿੱਚ ਮੁਹਾਰਤ ਹਾਸਲ ਕਰਕੇ ਵਿਦਿਆਰਥੀ ਕਈ ਉਚ ਅਹੁੱਦਿਆਂ ਤੇ ਵੀ ਤਾਇਨਾਤ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਸਿਰ ਅਲੱਗ-ਅਲੱਗ ਵਿਭਾਗਾਂ ਵੱਲੋਂ ਸਟੈਨੋ ਟਾਈਪਿਸਟ, ਜੂਨੀਅਰ ਸਕੇਲ ਸਟੈਨੋਗ੍ਰਾਫਰ, ਸੀਨੀਅਰ ਸਕੇਲ ਸਟੈਨੋਗ੍ਰਾਫ਼ਰ, ਰਿਪੋਰਟਰ, ਕਲੈਰੀਕਲ ਤੋਂ ਇਲਾਵਾ ਸੁਪਰੀਮ ਕੋਰਟ, ਹਾਈ ਕੋਰਟ, ਵਿਧਾਨ ਸਭਾ ਵਿੱਚ ਵੱਖ-ਵੱਖ ਗਜ਼ਟਿਡ ਤੇ ਨਾਨ ਗਜਟਿਡ ਅਹੁੱਦਿਆਂ ‘ਤੇ ਸ਼ਾਰਟ ਹੈਂਡ ਦੇ ਮਾਹਿਰ ਤਾਇਨਾਤ ਹੋ ਸਕਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਆਪਣੀ ਵਿਦਿਅਕ ਯੋਗਤਾ ਤਾਂ ਹੁੰਦੀ ਹੀ ਹੈ, ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸ਼ਾਰਟ ਹੈਂਡ ਵੀ ਸਿਖਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਵਿਦਿਅਕ ਯੋਗਤਾ ਤੋਂ ਇਲਾਵਾ ਸ਼ਾਰਟਹੈਂਡ ਦੀਆਂ ਵੱਖ-ਵੱਖ ਆਸਾਮੀਆਂ ਲਈ ਵੀ ਅਪਲਾਈ ਕਰਕੇ ਆਪਣਾ ਭਵਿੱਖ ਸਵਾਰ ਸਕਣ।

Advertisements

LEAVE A REPLY

Please enter your comment!
Please enter your name here