ਸੀਵਰਮੈਨ ਯੂਨੀਅਨ ਨੇ ਮੇਅਰ ਨੂੰ ਸੌਪਿਆਂ ਮੰਗ ਪੱਤਰ, 10 ਮਈ ਤੱਕ ਜੁਆਇਨਿੰਗ ਲੈਂਟਰ ਨਹੀਂ ਦਿੱਤਾ ਤਾਂ ਕਰਾਂਗੇ ਹੜਤਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਹੁਸ਼ਿਆਰਪੁਰ ਵਿੱਚ ਲਗਾਤਾਰ ਸਫਾਈ ਸੇਵਕ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕ ਹੜਤਾਲ ਤੇ ਚੱਲ ਰਹੇ ਹਨ। ਅੱਜ 5 ਮਈ ਨੂੰ ਨਗਰ ਨਿਗਮ ਵਿੱਚ ਕੰਮ ਕਰ ਰਹੇ ਸੀਵਰ ਮੈਨਾ ਨੇ ਮੇਅਰ ਨੂੰ ਇੱਕ ਮੰਗ ਪੱਤਰ ਸੌਪਿਆਂ। ਉਹਨਾਂ ਕਿਹਾ ਕਿ ਸਫਾਈ ਸੇਵਕ ਕਈ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਹਨ ਪਰ ਸੀਵਰ ਮੈਨਾਂ ਨੇ ਹੜ੍ਹਤਾਲ ਵਿੱਚ ਹਿੱਸਾ ਨਹੀਂ ਲਿਆ ਅਤੇ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਕੰਮ ਰਹੇ ਹਨ ਪਰ ਨਗਰ ਨਿਗਮ ਵੱਲੋਂ ਸੀਵਰਮੈਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

Advertisements

ਇਸ ਦੋਰਾਨ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ 10 ਮਈ ਤੱਕ ਉਹਨਾਂ ਦੀ ਮੰਗਾਂ ਨੂੰ ਜਲਦ ਪੂਰਾ ਨਹੀਂ ਕੀਤਾ ਗਿਆ ਅਤੇ ਉਹਨਾਂ ਨੂੰ ਜੁਆਇਨਿੰਗ ਲੈਂਟਰ ਨਹੀਂ ਦਿੱਤੇ ਗਏ ਤਾਂ ਉਹ ਸਾਰੇ ਸੀਵਰਮੈਨ ਹੜਤਾਲ ਚਲੇ ਜਾਣਗੇ। ਜਿਸਦੇ ਜ਼ਿੰਮੇਵਾਰ ਨਗਰ ਨਿਗਮ ਪ੍ਰਸ਼ਾਸਨ ਹੋਵੇਗੀ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ, ਗੋਪਾਲ ਹੰਸ, ਜੋਗਿੰਦਰ ਪਾਲ, ਅਸ਼ੋਕ ਕੁਮਾਰ, ਟਿੰਕੂ, ਰੋਹਿਤ, ਰਾਜ ਕੁਮਾਰ, ਕਮਲ ਕੁਮਾਰ, ਜਗਦੀਸ਼ ਕੁਮਾਰ ਹਾਜ਼ਿਰ ਸਨ।

LEAVE A REPLY

Please enter your comment!
Please enter your name here