ਅੰਮ੍ਰਿਤ ਮਹਾਂ ਉਤਸਵ ਦੇ ਤਹਿਤ ਸਿਵਲ ਹਸਪਤਾਲ ਦੇ ਬੱਚਿਆਂ ਦੇ ਵਾਰਡ ਵਿੱਚ ਕੀਤਾ ਗਿਆ ਜਾਗਰੂਕ ਪ੍ਰੋਗਰਾਮ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼): ਸਿਵਲ ਸਰਜਨ ਹੁਸ਼ਿਆਰਪੁਰ  ਡਾ ਲਖਬੀਰ ਸਿੰਘ ਦੀ ਅਗੁਵਾਈ ਹੇਠ ਆਜ਼ਾਦੀ ਦੇ ਅਮ੍ਰਿਤ ਮਹਾ ਉਤਸਵ ਦੇ ਤਹਿਤ 8 ਮਈ ਤੋਂ 14 ਮਈ ਤੱਕ ਥੈਲੇਸੀਮਿਆ ਬਾਰੇ ਹਫ਼ਤਾਵਾਰ ਜਾਗਰੁਕਤਾ ਅਭਿਆਨ ਚਲਾਇਆ ਜਾ ਰਿਹਾ ਹੈ । ਇਸ ਸੰਬੰਧ ਵਿਚ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬੱਚਿਆਂ ਦੇ ਵਾਰਡ ਵਿੱਚ  ਇਕ ਜਾਗਰੂਕ ਪ੍ਰੋਗਰਾਮ ਕੀਤਾ ਗਿਆ ਜਿਸ  ਵਿੱਚ ਜਾਣਕਾਰੀ ਦਿੰਦੇ ਹੋਏ ਡਾ ਲਖਬੀਰ ਸਿੰਘ  ਨੇ ਦੱਸਿਆ ਕਿ ਥੈਲੇਸੀਮਿਆ ਇੱਕ ਗੰਭੀਰ ਜੈਨੇਟਿਕ ਰੋਗ ਹੈ ਜਿਸ ਵਿੱਚ ਪੀੜਤ ਵਿਅਕਤੀ ਵਿੱਚ ਖੂਨ ਦੇ ਨਾਲ ਨਾਲ ਸੇਲ ਬਣਾਉਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਤੇ ਹੌਲੀ – ਹੌਲੀ ਖਤਮ ਹੁੰਦੀ ਜਾਂਦੀ ਹੈ । ਇਸ ਰੋਗ ਦੇ ਮੁੱਖ ਲੱਛਣ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੀੜਤ  ਵਿਅਕਤੀ ਦੇ ਸਰੀਰਕ ਵਿਕਾਸ ਵਿੱਚ ਦੇਰੀ ਹੁੰਦੀ ਹੈ, ਮਰੀਜ਼ ਬਹੁਤ ਕਮਜੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ, ਉਸ ਦੇ ਚਿਹਰੇ ਦੀ ਬਣਾਵਟ ਵਿੱਚ ਬਦਲਾਵ ਆ ਜਾਂਦਾ ਹੈ ਅਤੇ ਚਮੜੀ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ । ਪੇਸ਼ਾਬ ਗਾੜਾ ਆਉਂਦਾ ਹੈ ਅਤੇ ਤਿੱਲੀ ਦਾ ਸਰੂਪ ਵੀ ਵੱਧ ਜਾਂਦਾ ਹੈ ।। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਥੀਮ ਵੀ ਇਹ ਹੈ ਕਿ “ਜਾਗਰੁਕ ਰਹੋ, ਸਾਂਝਾ ਕਰੋ ਅਤੇ ਸੰਭਾਲ ਕਰੋ”। ਉਹਨਾਂ ਨੇ ਦੱਸਿਆ ਕਿ ਸਰਕਾਰ ਦੁਆਰਾ ਥੈਲੇਸੀਮਿਆ ਦੇ ਮਰੀਜਾਂ ਨੂੰ ਸਰਕਾਰੀ ਬਲੱਡ ਬੈਂਕਾਂ ਤੋਂ ਮੁਫ਼ਤ ਖੂਨ ਉਪਲੱਬਧ ਕਰਵਾਇਆ ਜਾਂਦਾ ਹੈ । ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਸਾਰੇ 0 – 15 ਸਾਲ ਤੱਕ ਦੇ ਬੱਚਿਆਂ ਦਾ ਸਾਲ ਵਿੱਚ ਇੱਕ ਵਾਰ ਮੁਫਤ ਅਨੀਮਿਆ ਜਾਂਚ ਕਰਕੇ ਇਲਾਜ ਕੀਤਾ ਜਾਂਦਾ ਹੈ ।

Advertisements

  ਇਸ ਸੈਮੀਨਾਰ ਵਿੱਚ ਬੱਚਿਆਂ ਦੇ ਮਾਹਿਰ  ਡਾ. ਹਰਨੂਰਜੀਤ ਕੌਰ ਨੇ ਦੱਸਿਆ ਕਿ ਥੈਲੇਸੀਮਿਆ ਰੋਗ ਦੇ ਮਰੀਜ਼ ਨੂੰ ਹਰ 15 – 20 ਦਿਨਾਂ ਦੇ ਬਾਅਦ ਖੂਨ ਚੜਾਉਣ ਦੀ ਜ਼ਰੂਰਤ ਪੈਂਦੀ ਹੈ । ਉਨ੍ਹਾਂ ਨੇ ਕਿਹਾ ਕਿ ਇਸ ਰੋਗ ਦੀ ਜਾਂਚ ਮੈਡੀਕਲ ਕਾਲਜ ਅਮ੍ਰਿਤਸਰ, ਪਟਿਆਲਾ, ਫਰੀਦਕੋਟ, ਏਮਜ਼  ਬਠਿੰਡਾ  ਅਤੇ ਸਰਕਾਰੀ ਹਸਪਤਾਲ ਲੁਧਿਆਨਾ , ਜਲੰਧਰ ,ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਉਪਲੱਬਧ ਹੈ । ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਪੀੜੀਆਂ ਨੂੰ ਇਸ ਰੋਗ ਤੋਂ ਬਚਾਉਣ ਲਈ ਗਰਭਵਤੀ ਔਰਤਾਂ ਦਾ ਖਾਸ ਕਰ ਪਹਿਲੀ ਤੀਮਾਹੀ ਵਿੱਚ , ਵਿਆਹ ਲਾਇਕ ਦੰਪਤੀਆਂ , ਅਤੇ ਜਿਨ੍ਹਾਂ ਦਾ ਅਨੀਮਿਆ ਠੀਕ ਨਹੀਂ ਹੋ ਰਿਹਾ ਹੋਵੇ ਉਨ੍ਹਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ । ਜਾਂਚ ਕਰਵਾ ਕੇ ਹੀ ਉਪਰੋਕਤ ਸਾਰੇ ਆਪਣੀ ਆਉਣ ਵਾਲੇ ਪੀੜੀਆਂ ਨੂੰ ਇਸ ਰੋਗ ਤੋਂ ਬਚਾ ਸੱਕਦੇ ਹਨ ਉਹਨਾਂ ਨੇ ਦੱਸਿਆ ਕਿ ਇਸ ਹਫ਼ਤਾਵਾਰ ਮੁਹਿੰਮ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵੱਖ-ਵੱਖ ਸੰਸਥਾਂਵਾਂ ਦੇ ਸਹਿਯੋਗ ਨਾਲ ਥੈਲੇਸੀਮਿਆ ਦੇ ਮਰੀਜਾਂ ਲਈ ਸਪੈਸ਼ਲ ਖੂਨ ਦਾਨ ਕੈੰਪ ਲਗਾਏ ਜਾ ਰਹੇ ਹਨ । ਇਸ ਮੌਕੇ ਤੇ ਥੈਲੇਸੀਮਿਆ ਨਾਲ ਸੰਬੰਧਿਤ ਨਰਸਿੰਗ ਸਕੂਲ ਦੀਆਂ ਵਿਦਿਆਰਥਣਾ  ਵਲੋਂ ਜਾਗਰੂਕਤਾ ਰੈਲੀ ਕੱਢੀ ਗਈ ਅਤੇ  ਥੈਲੇਸੀਮਿਆ ਦੀ ਜਾਂਚ ਲਈ ਸਕਰੀਨਿੰਗ ਕੈੰਪ ਵੀ ਲਗਾਇਆ ਗਿਆ । ਇਸ ਮੌਕੇ ਜ਼ਿਲ੍ਹਾ  ਜ਼ਿਲ੍ਹਾ ਟੀਕਾਕਰਨ ਅਸਫ਼ਰ ਡਾ ਸੀਮਾ ਗਰਗ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਸਬੰਸ ਕੌਰ, ਸੀਨੀਅਰ ਮੈਡੀਕਲ  ਅਫਸਰ ਡਾ ਸਵਾਤੀ ,  ਡਾ.ਸੁਨੀਲ ਭਗਤ, ਮੈਡੀਕਲ  ਅਫਸਰ ਡਾ. ਰਜਵੰਤ, ਡਾ.ਸੁਪਰੀਤ, ਨਰਸਿੰਗ ਸਿਸਟਰ ਸਤਨਾਮ ਕੌਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here