ਜਿੰਪਾ ਵੱਲੋਂ ਗਰੀਬ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨ ਦੇ ਆਦੇਸ਼ ਇਕ ਸ਼ਲਾਘਾਯੋਗ ਕਦਮ: ਪ੍ਰੋ. ਸੁਨੇਤ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼): ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਮਹੱਲਾ ਸ਼ਿਗਲੀਗਰ ਪ੍ਰੀਤ ਨਗਰ ਦੇ ਵਿਖੇ  ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਂਵਾਂ ਸਬੰਧੀ ਇਲਾਕੇ ਪਤਵੰਤੇ ਸੱਜਣ ਖ਼ਾਸ ਕਰਕੇ ਨੌਜਵਾਨ ਬੱਚੀਆਂ ਅਤੇ ਔਰਤਾਂ ਅਤੇ ਉਘੇ ਸਮਾਜ ਸੇਵੀ  ਪ੍ਰੋਫੈਸਰ ਬਹਾਦਰ ਸਿੰਘ ਸੁਨੇਤ , ਐਡਵੋਕੇਟ ਜਸਪਾਲ ਸਿੰਘ , ਆਮ ਆਦਮੀ ਪਾਰਟੀ ਦੀਆਂ ਆਗੂ ਸੰਤੋਸ਼ ਸੈਣੀ ਅਤੇ ਮਤੀ ਮਨਦੀਪ ਕੌਰ ਦੀ ਅਗਵਾਈ ਵਿਚ ਬ੍ਰਹੰਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਜਿਨ੍ਹਾਂ ਕੋਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੀ ਹੈ ਨੂੰ ਮਿਲ ਕੇ ਇਨ੍ਹਾਂ ਲੋਕਾਂ ਦੀਆਂ ਸਮੱਸਿਆਂਵਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਗਰੀਬੀ ਲੋਕਾਂ ਲਈ ਸੋਚਾਲਿਆ ਬਣਾਉਣ ਦੀ ਸਕੀਮ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੋਈ  ਅਤੇ ਉਨ੍ਹਾਂ ਲਈ ਪੱਕੇ ਮਕਾਨ ਬਣਾਉਣ ਲਈ  ਵੀ ਉਪਰਾਲੇ ਕਰਨ ਲਈ ਬੇਨਤੀ ਕੀਤੀ । ਮਾਨਯੋਗ ਬ੍ਰਹੰਮ ਸ਼ੰਕਰ ਜਿੰਪਾ ਜੀ ਨੇ ਇਨ੍ਹਾਂ ਦੀਆਂ ਸਮੱਸਿਆਂਵਾਂ ਨੂੰ ਧਿਆਨ ਸੁਣਿਆ  ਅਤੇ ਤੁਰੰਤ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਲਈ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। 

Advertisements

ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ ਵੱਲੋਂ ਪਿਛਲੇ ਪੰਜ ਸਾਲਾਂ ਇਥੇ ਤਰਸਯੋਗ ਹਾਲਤ ਵਿੱਚ ਗਰੀਬੀ ਰੇਖਾ ਤੋਂ ਹੇਠਾਂ  ਰਹਿ ਕੇ ਲੋਕਾਂ ਬੱਚਿਆਂ ਨੂੰ ਵਿੱਦਿਆ ਹਾਸਲ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਉਥੇ ਸਮੇਂ ਸਮੇਂ ਇਨ੍ਹਾਂ ਦੀਆਂ ਸਮੱਸਿਆਂਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਤਰੀ ਜੀ ਦੇ ਆਦੇਸ਼ਾਂ ਤੇ ਤੁਰੰਤ ਹੀ ਕਾਰਵਾਈ ਸ਼ੁਰੂ ਹੋ ਗਈ ਹੈ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ  ਜਿਸ  ਲਈ ਇਲਾਕਾ ਨਿਵਾਸੀਆਂ ਗਿਆਨ ਸਿੰਘ, ਜਰਨੈਲ ਸਿੰਘ , ਕੁਮਾਰੀ ਨੀਲਮ, ਰਾਮਕਲੀ ਆਮ ਆਦਮੀ ਪਾਰਟੀ ਦੀ ਆਗੂ ਸੁਮਨ ਬਹਿਲ , ਕੁਲਵੰਤ ਸਿੰਘ ਸੈਣੀ , ਬਲਜੀਤ ਸਿੰਘ ਪਨੇਸਰ , ਗੁਰਪ੍ਰੀਤ ਸਿੰਘ , ਬਲਬੀਰ ਸਿੰਘ ਸੈਣੀ  ਅਤੇ ਹੋਰ  ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਬ੍ਰਹੰਮ ਸ਼ੰਕਰ ਜਿੰਪਾ ਜੀ ਦਾ ਧੰਨਵਾਦ ਕੀਤਾ ਗਿਆ ।

LEAVE A REPLY

Please enter your comment!
Please enter your name here