ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਗਾਵਾਂ ਦੀ ਸੇਵਾ-ਸੰਭਾਲ ਲਈ ਰਾਜਪਾਲ ਨਾਲ ਮੁਲਾਕਾਤ

ਚੰਡੀਗੜ, (ਦ ਸਟੈਲਰ ਨਿਊਜ਼): ਗਾਵਾਂ ਦੀ ਸੇਵਾ-ਸੰਭਾਲ ਅਤੇ ਉਨਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਉਨਾਂ ਨੇ ਰਾਜਪਾਲ ਨੂੰ ਜਾਣੂ ਕਰਵਾਇਆ ਕਿ ਸੂਬੇ ਦੀਆਂ ਗਊਸ਼ਾਲਾਵਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਚੰਗਾ ਪੌਸ਼ਟਿਕ ਹਰਾ ਚਾਰਾ ਨਹੀਂ ਹੈ, ਜਿਸ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਦੇ ਵਿਗਿਆਨੀ ਇਸ ਵਿਸ਼ੇ ਉਪਰ ਖੋਜ ਕਰਕੇ ਪੂਰਾ ਕਰ ਸਕਦੇ ਹਨ।

Advertisements

ਉਨਾਂ ਕਿਹਾ ਕਿ ਜਿਵੇਂ ਚੰਗਾ ਪੌਸ਼ਟਿਕ ਭੋਜਨ ਮਨੁੱਖਾਂ ਲਈ ਜ਼ਰੂਰੀ ਹੈ, ਉਵੇਂ ਹੀ ਗਾਵਾਂ ਲਈ ਵੀ ਵਧੀਆ ਪੌਸ਼ਟਿਕ ਭੋਜਨ ਲਾਜ਼ਮੀ ਹੈ ਅਤੇ ਇਹ ਹਮੇਸ਼ਾ ਸਸਤੇ ਭਾਅ ’ਤੇ ਮਿਲਣਾ ਚਾਹੀਦਾ ਹੈ।ਚੇਅਰਮੈਨ ਨੇ ਦੱਸਿਆ ਕਿ ਰਾਜਪਾਲ ਨੇ ਗਾਵਾਂ ਦੀ ਸੰਭਾਲ ਲਈ ਲੋੜੀਂਦੇ ਸਹਿਯੋਗ ਦਾ ਭਰੋਸਾ ਦੁਆਇਆ। ਰਾਜਪਾਲ ਪੁਰੋਹਿਤ ਨੇ ਗਾਵਾਂ ਦੀ ਸੰਭਾਲ ਅਤੇ ਚਾਰੇ ਸਬੰਧੀ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਕਾਰਜ ਨੂੰ ਜਲਦੀ ਮੁਕੰਮਲ ਕਰਨ ਲਈ ਯੋਗ ਉਪਰਾਲੇ ਕੀਤੇ ਜਾਣਗੇ।

LEAVE A REPLY

Please enter your comment!
Please enter your name here