ਸਹਿਕਾਰੀ ਸਭਾਵਾ ਕਰਮਚਾਰੀ ਯੂਨੀਅਨ  ਨੇ ਅਜਲਾਸ ਵਿੱਚ ਲਏ ਅਹਿਮ ਫੈਸਲੇ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਬੀਤੇ ਦਿਨੀ ਜ਼ਿਲੇ ਦੀਆਂ  ਸਹਿਕਾਰੀ ਸੇਵਾਵਾਂ ਸੁਸਾਇਟੀਜ਼ ਕਰਮਚਾਰੀ ਯੂਨੀਅਨ ਦੀ ਇਕ ਅਹਿਮ ਮੀਟਿੰਗ ਅਜਲਾਸ ਬੁਲਾ ਕੇ ਕੀਤੀ ਗਈ।  ਅਜਲਾਸ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਦਵਿੰਦਰ ਸਿੰਘ ਨੇ ਕੀਤੀ । ਜਿਸ ਵਿੱਚ ਸਰਬਸੰਮਤੀ ਨਾਲ ਮੈਬਰਾਂ ਅਤੇ ਅਹੁਦੇਦਾਰਾਂ ਨੇ ਸਾਂਝੇ ਤੋਰ ਤੇ ਮਤਾ ਪਾਸ ਕਰਕੇ  ਅਹਿਮ ਫੈਸਲੇ ਲਏ । ਆਪਣੀ ਜਰੂਰੀ ਮੰਗਾਂ ਨੂੰ ਲੈ ਕੇ ਬੈਂਕ ਦੇ ਜ਼ਿਲਾ ਮੈਨੇਜਰ ਤੇ ਸਹਿਕਾਰੀ ਸੇਵਾਵਾਂ ਦੇ ਡਿਪਟੀ ਰਜਿਸਟਰਾਰ ਨੂੰ ਮੰਗ ਪੱਤਰ ਸੌਂਪੇ ਗਏ । ਜਿਸ ਵਿਚ ਮੰਗ ਕੀਤੀ ਗਈ ਕਿ ਡੀ.ਏ.ਪੀ. ਖਾਦ  ਦੀ ਰੁਕੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ। ਬੇਜਮੀਨੇ ਮਜ਼ਦੂਰਾਂ ਦਾ ਕਰਜ਼ਾ ਜੋ ਪਿਛਲੀ ਸਰਕਾਰ ਨੇ ਮਾਫ ਕੀਤਾ ਸੀ ਉਸਦਾ ਮਾਰਜਨ ਜੋ ਕਿ ਸੁਸਾਇਟੀਆਂ ਦਾ ਸੀ ਦਿੱਤਾ ਜਾਵੇ, ਬੈਂਕਾਂ ਵਲੋਂ ਜੋ ਮੈਬਰਾਂ ਨੂੰ ਮੈਸਜ ਖਰਚਾ ਪਾਇਆ ਜਾਂਦਾ ਹੈ। 

Advertisements

ਸੁਸਾਇਟੀਆਂ ਨੂੰ ਉਸ ਦਾ ਇੰਸੈਨਟਿਵ ਦਿੱਤਾ ਜਾਵੇ ਅਤੇ ਵਾਧੂ ਲਾਇਆ ਵਿਆਜ ਵਾਪਸ ਕੀਤਾ ਜਾਵੇ। ਸਾਲ 2020 ਵਿੱਚ ਹੋਏ ਫੈਸਲੇ ਅਨੁਸਾਰ ਬੈਂਕ ਨੇ 6  ਮਹੀਨੇ ਲਈ  ਸੁਸਾਇਟੀ ਮੁਲਾਜ਼ਮਾ ਨੂੰ ਤਨਖਾਹ ਦੇਣੀ ਸੀ ਉਹ ਵੀ ਨਹੀਂ ਦਿੱਤੀ ਜਾ ਰਹੀ। ਇਸ ਅਜਲਾਸ ਵਿੱਚ ਪ੍ਰਧਾਨ,  ਜਨਰਲ ਸੱਕਤਰ, ਸਮੂਹ ਬਲਾਕ ਪ੍ਰਧਾਨ, ਮੈਂਬਰ ਹਾਜ਼ਰ ਸਨ। ਉਹਨਾਂ ਸੀਨੀਅਰ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਅਗਰ 17 ਮਈ ਤੱਕ ਖਾਦ ਦੀ ਸਪਲਾਈ ਨਾ ਹੋਈ ਤਾਂ ਬੈਂਕ ਤੇ ਡੀ. ਆਰ ਸਹਿਕਾਰੀ ਸੇਵਾਵਾਂ ਦੀਆਂ ਰਿਪੋਰਟਾਂ ਤੇ ਮਾਰਕਫੈਡ ਇਫ਼ਕੋ ਦਾ ਬਾਈਕਾਟ ਕੀਤਾ ਜਾਵੇਗਾ। ਬੈਂਕਾਂ ਦੀ ਰਿਕਵਰੀ ਨਹੀਂ ਕੀਤੀ ਜਾਵੇਗੀ, ਇਸ ਲਈ ਬੈਂਕ ਜਿੰਮੇਵਾਰ ਹੋਣਗੇ। 

LEAVE A REPLY

Please enter your comment!
Please enter your name here