ਐਸ.ਆਈ. ਰਣਜੋਧ ਸਿੰਘ ਹੋਣਗੇ ਬੇਗੋਵਾਲ ਦੇ ਨਵੇਂ ਥਾਣਾ ਮੁਖੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਜਿਲਾ ਪੁਲਿਸ ਮੁਖੀ ਵੱਲੋਂ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ਨੂੰ ਵਧੀਆ ਕਰਨ ਲਈ ਵਿਭਾਗੀ ਤਬਾਦਲੇ ਕੀਤੇ ਗਏ ਹਨ। ਜਿਸ ਅਨੁਸਾਰ ਐਸ ਆਈ ਰਣਜੋਧ ਸਿੰਘ ਹੁਣ ਥਾਣਾ ਬੇਗੋਵਾਲ ਦੇ ਮੁਖੀ ਹੋਣਗੇ। ਉਹ ਥਾਣਾ ਸਦਰ ਕਪੂਰਥਲਾ ਤੋਂ ਇਥੇ ਆਏ ਹਨ। ਜਦ ਕਿ ਮੌਜੂਦਾ ਮੁਖੀ ਹਰਪਾਲ ਸਿੰਘ ਦਾ ਤਬਾਦਲਾ ਪੁਲਿਸ ਲਾਈਨ ਕਪੂਰਥਲਾ ਦਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐਸ ਆਈ ਹਰਪਾਲ ਸਿੰਘ ਨੇ ਥਾਣਾ ਬੇਗੋਵਾਲ ਪਹੁੰਚ ਕੇ ਚਾਰਜ ਸੰਭਾਲ ਲਿਆ ਹੈ। ਇੱਕ ਮੁਲਾਕਾਤ ਵਿਚ ਨਵੇਂ ਥਾਣਾ ਮੁਖੀ ਰਣਜੋਧ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡੀਜੀਪੀ ਪੰਜਾਬ ਦੀ ਅਗਵਾਈ ਹੇਠ ਉਹਨਾਂ ਦਾ ਪਹਿਲਾ ਕੰਮ ਥਾਣਾ ਖੇਤਰ ਵਿੱਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨਾ ਹੋਵੇਗਾ।

Advertisements

ਅਮਨ ਕਾਨੂੰਨ ਦੀ ਸਥਿਤੀ ਹਰ ਹਾਲਤ ਵਿੱਚ ਕਾਇਮ ਰੱਖੀ ਜਾਵੇਗੀ। ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਥਾਣੇ ਵਿਚ ਹਰ ਚੰਗੇ ਸ਼ਹਿਰੀ ਨੂੰ ਮਾਣ ਸਤਿਕਾਰ ਕੀਤਾ ਜਾਵੇਗਾ। ਉਹਨਾਂ ਨਸ਼ਿਆਂ ਦੇ ਸੌਦਾਗਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਇਸ ਧੰਦੇ ਤੋਂ ਬਾਜ਼ ਆ ਜਾਣ, ਨਹੀਂ ਤਾਂ ਜਲਦੀ ਹੀ ਸਲਾਖ਼ਾਂ ਪਿੱਛੇ ਹੋਣਗੇ। ਇਸ ਮੌਕੇ ਐਡੀਸ਼ਨਲ ਥਾਣਾ ਮੁਖੀ ਸ਼ਵਿੰਦਰਜੀਤ ਸਿੰਘ, ਏਐਸਆਈ ਸੁਖਦੇਵ ਸਿੰਘ, ਏਐਸਆਈ ਹਰਪਾਲ ਸਿੰਘ, ਏਐਸਆਈ ਪ੍ਰਗਟ ਸਿੰਘ, ਏਐਸਆਈ ਅਰਜਨ ਸਿੰਘ, ਮੁਖ ਮੁਣਸ਼ੀ ਦਿਲਪ੍ਰੀਤ ਸਿੰਘ ਘੁੰਮਣ ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here