ਮੁਫ਼ਤ ਦੁੱਧ ਪਰਖ ਕੈਂਪ ਲਗਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ (ਮੁਹੱਲਾ ਗੁਰੂ ਰਵੀਦਾਸ ਨਗਰ) ਵਿਖੇ ਮੁਫ਼ਤ ਦੁੱਧ ਪਰਖ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਕੁੱਲ 26 ਸੈਂਪਲ ਲਏ ਗਏ, ਜਿਨ੍ਹਾਂ ਵਿਚ 14 ਸੈਂਪਲਾਂ ਵਿਚ ਪਾਣੀ ਪਾਇਆ ਗਿਆ ਅਤੇ 12 ਸੈਂਪਲ ਮਿਆਰਾਂ ਅਨੁਸਾਰ ਸਹੀ ਪਾਏ ਗਏ।

Advertisements

ਉਨ੍ਹਾਂ ਦੱਸਿਆ ਕਿ 3 ਸੈਂਪਲ ਯੂਰੀਆ ਦੇ ਟੈਸਟ ਕੀਤੇ ਗਏ, 2 ਸੈਂਪਲ ਸਾਲਟ ਦੇ ਟੈਸਟ ਕੀਤੇ ਗਏ। ਇਨ੍ਹਾਂ ਵਿਚ ਕੋਈ ਵੀ ਹਾਨੀਕਾਰਕ ਪਦਾਰਥ ਨਹੀਂ ਪਾਇਆ ਗਿਆ। ਇਸ ਕੈਂਪ ਦੇ ਸੈਂਪਲ ਟੀਮ ਮੈਂਬਰ ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ ਨੇ ਭਰੇੇ ਅਤੇ ਇਲਾਕਾ ਨਿਵਾਸੀਆਂ ਨੂੰ ਚੰਗੀ ਕੁਆਲਟੀ ਵਾਲਾ ਦੁੱਧ ਪੀਣ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here