ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੀ ਹੋਈ ਮੀਟਿੰਗ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੀ ਮਹੀਨਾਵਰ ਮੀਟਿੰਗ ਬੀਤੇ ਦਿਨੀ ਨੇਪੜੇ ਚੜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਰਾਕੇਸ਼ ਸ਼ਰਮਾ ਨੇ ਆਏ ਹੋਏ ਸੋਸਾਇਟੀ ਦੇ ਅਹੁਦੇਦਾਰਾਂ ਤੇ ਮੇਮ੍ਬਰਾਂ ਨਾਲ ਵਿਚਾਰ ਕਰਦਿਆਂ ਕਿਹਾ ਕਿ ਸਾਡੀ ਸੋਸਾਇਟੀ ਦਾ ਮੁਖ ਮਕਸਦ ਕਾਲੋਨੀ ਵਿਚ ਸਮੇ ਸਮੇ ਤੇ ਲੋਕਾਂ ਨੂੰ ਆ ਰਹੀਆਂ ਦਿੱਕਤ ਪਰੇਸ਼ਾਨੀਆਂ ਨੂੰ ਦੂਰ ਕਰਨਾ ਹੈ ਪੀਣ ਵਾਲੇ ਪਾਣੀ ਦੀ ਸੱਮਸਿਆ ਨੂੰ ਲੈਕੇ ਪਿਛਲੇ ਦਿਨਾਂ ਵਿੱਚ ਕੌਂਸਲਰ ਵੀਨਾ ਸਲਵਾਨ ਤੇ ਦੀਪਕ ਸਲਵਾਨ ਦੇ ਯਤਨਾਂ ਸਦਕਾ ਪਾਣੀ ਦੀ ਮੋਟਰ ਲੱਗ ਚੁੱਕੀ ਹੈ। ਪ੍ਰੰਤੂ ਨਗਰ ਨਿਗਮ ਤੇ ਬਿਜਲੀ ਮਹਿਕਮੇ ਦੀ ਆਪਸੀ ਤਾਲਮੇਲ ਚ ਕਮੀ ਹੋਣ ਕਰਕੇ ਪਿਛਲੇ ੨ ਕੁ ਮਹੀਨਿਆਂ ਤੋਂ ਬਿਜਲੀ ਦਾ ਕੁਨੈਕਸ਼ਨ ਨਹੀਂ ਲਗ ਸਕਿਆ ਜਿਸ ਕਰਨ ਮੋਟਰ ਨਹੀਂ ਚੱਲ ਪਾ ਰਹੀ ਜੇਕਰ ਮੋਟਰ ਚੱਲ ਪੈਂਦੀ ਹੈ ਤੇ ਕਲੋਨੀ ਵਾਸੀਆਂ ਨੂੰ ਪਾਣੀ ਦੀ ਸਪਲਾਈ ਤੇਜ਼ ਆਊਗੀ ਤੇ ਬਿਨਾ ਟੁੱਲੂ ਪੰਪ ਤੋਂ ਘਰਾਂ ਵਿਚ ਵਾਟਰ ਸਪਲਾਈ ਦਾ ਪ੍ਰੈਸ਼ਰ ਤੇਜ਼ ਆਵੇਗਾ।

Advertisements

ਆਉਣ ਵਾਲੇ ਜੂਨ ਤੇ ਜੁਲਾਈ ਮਹੀਨੇ ਵਿੱਚ ਪਾਣੀ ਦੀ ਮੰਗ ਵੀ ਜ਼ਿਆਦਾ ਹੁੰਦੀ ਹੈ ਤੇ ਗਰਮੀ ਦਾ ਪ੍ਰਕੋਪ ਵੀ ਵੱਧ ਚੜ ਰਿਹਾ ਹੈ ਇਸ ਲਈ ਸਾਡਾ ਪਹਿਲ ਦੇ ਅਧਾਰ ਤੇ ਇਹ ਕੰਮ ਹੋਵੇਗਾ ਕਿ ਬਿਜਲੀ ਦਾ ਕੁਨੈਕਸ਼ਨ ਦਿਵਾਕੇ ਪਾਣੀ ਵਾਲੀ ਮੋਟਰ ਸ਼ੁਰੂ ਕਰ ਦਿੱਤੀ ਜਾਏ ਇਸ ਤੋਂ ਬਾਦ ਸਫਾਈ ਪ੍ਰਬੰਧਾਂ ਬਾਰੇ ਵੀ ਗੱਲ ਬਾਤ ਕੀਤੀ ਗਈ ਮੀਟਿੰਗ ਦੌਰਾਨ ਸੋਸਾਇਟੀ ਦੇ ਪੁਰਾਣੇ ਚੇਅਰਮੈਨ ਤੇ ਕਾਲੋਨੀ ਦੇ ਸੀਨੀਅਰ ਸਿਟੀਜਨ ਕੇ ਕੇ ਮਲਹੋਤਰਾ ਦੇ ਦੇਹਾਂਤ ਤੇ ਸਾਰੀ ਸੋਸਾਇਟੀ ਵਲੋਂ ਦੁੱਖ ਪ੍ਰਗਟ ਕੀਤਾ ਗਿਆ ਤੇ ਓਹਨਾ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਕੇ ਓਹਨਾ ਨੂੰ ਸ਼ਰਧਾਂਜਲੀ ਦਿਤੀ ਗਈ। ਇਸ ਮੌਕੇ ਪੰਡਤ ਸਰਦਾਰੀ ਲਾਲ,ਜੀ ਐਸ ਬੰਨੂ ,ਮਾਸਟਰ ਨਰੇਸ਼ ਕੁਮਾਰ ,ਵਿਨੋਦ ਅੱਗਰਵਾਲ,ਰੁਪਿੰਦਰ ਦੱਤ,ਜਸਵਿੰਦਰ ਸਿੰਘ,ਨਰਿੰਦਰ ਸਿੰਘ ਠਾਕੁਰ,ਸ਼ਸ਼ੀ ਸ਼ਰਮਾ,ਅਰਜੁਨ ਕੁਮਾਰ,ਨਿਤਿਨ ਅੱਗਰਵਾਲ,ਅਮਨ ਬਜਾਜ,ਪਮ ਖੁਸ਼,ਡਾ ਸੰਜੀਵ ਸ਼ਰਮਾਂ ਆਦਿ ਹਾਜ਼ਿਰ ਹੋਏ

LEAVE A REPLY

Please enter your comment!
Please enter your name here