ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਗਤੀਵਿਧੀਆਂ ਤਹਿਤ ਲੋੜਵੰਦਾਂ ਨੂੰ ਵੰਡੀਆਂ ਗਈਆਂ ਐਨਕਾਂ

ਫਿਰੋਜ਼ਪੁਰ (ਦ ਸਟੈਲਰ ਨਿਊਜ਼), ਅਮ੍ਰਿਤ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋ ਸਮੂਹ ਵਿਭਾਗਾ ਅਤੇ ਗੈਰ ਸਰਕਾਰੀ ਸੰਸਥਾਵਾ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਬੰਧੀ ਗਤੀਵਿਧੀਆ ਕਰਵਾਉਣ ਲਈ ਪੇ੍ਰਰਿਤ ਕੀਤਾ ਗਿਆ ਸੀ। ਇਸੇ ਲੜੀ ਵਿੱਚ ਫਿਰੋਜ਼ਪੁਰ ਫਾਊਡੇਸ਼ਨ ਅਤੇ ਵਿਪੁਲ ਨਾਰੰਗ ਸਮਾਜ ਸੇਵਕ ਵੱਲੋ ਲੋੜਵੰਦ ਵਿਦਿਆਰਥੀਆਂ ਅਤੇ ਗਰੀਬ ਲੋਕਾਂ ਨੂੰ ਮੁਫਤ ਐਨਕਾਂ ਵੰਡਣ ਦੀ ਮੁਹਿਮ ਸੁਰੂ ਕੀਤੀ ਗਈ । ਇਸ ਮੁਹਿਮ ਤਹਿਤ ਬੁੱਧਵਾਰ ਨੂੰ ਕਰੀਬ 50 ਐਨਕਾਂ ਦੀ ਵੰਡ ਕੀਤੀ ਗਈ । ਇਸ ਮੋਕੇ ਤੇ ਅਸ਼ੋਕ ਬਹਿਲ,ਸਕੱਤਰ ਰੈੱਡ ਕਰਾਸ, ਮਨੀ ਢੱਲ (ਢੱਲ ਅੋਪਟੀਕਲ) ਅਤੇ ਸੇਵਾ ਭਾਰਤ ਤੋਂ ਮਯੰਕ ਹਾਜ਼ਰ ਸਨ ।

Advertisements

ਇਸ ਦੌਰਾਨ ਲਾਭਪਾਤਰੀਆ ਵੱਲੋ ਜਿਲ੍ਹਾ ਪ੍ਰਸ਼ਾਸਨ, ਫਿਰੋਜ਼ਪੁਰ ਫਾਊਡੇਸ਼ਨ ਅਤੇ ਢੱਲ ਅੋਪਟੀਕਲ ਦਾ ਧੰਨਵਾਦ ਕੀਤਾ  ਜਿਨ੍ਹਾ ਦੇ ਸਹਿਯੋਗ ਨਾਲ ਉਹਨਾ ਨੂੰ ਐਨਕਾਂ ਮਿਲ ਸਕੀਆ ।    

LEAVE A REPLY

Please enter your comment!
Please enter your name here