0-5 ਸਾਲ ਦੇ ਬੱਚਿਆਂ ਦੀ ਮੌਤਾਂ ਦਾ ਰੀਵਿਓ ਕਰਨ ਲਈ ਕੀਤੀ ਗਈ ਚਾਇਲਡ ਡੈਥ ਰੀਵਿਓ ਮੀਟਿੰਗ

ਹੁਸਿ਼ਆਰਪੁਰ  (ਦ ਸਟੈਲਰ ਨਿਊਜ਼): 0-5 ਸਾਲ ਦੇ ਬੱਚਿਆਂ ਦੀ  ਮੌਤਾਂ ਦਾ ਰੀਵਿਓ ਕਰਨ ਦੇ ਲਈ ਅੱਜ ਦਫਤਰ ਸਿਵਲ ਸਰਜਨ ਵਿਖੇ ਜ਼ਿਲਾ ਟੀਕਾਕਰਨ ਅਫਸਰ ਡਾਕਟਰ  ਸੀਮਾ ਗਰਗ ਵਲੋਂ ਚਾਇਲਡ ਡੈਥ ਰੀਵਿਓ ਮੀਟਿੰਗ ਕੀਤੀ ਗਈ, ਜਿਸ ਵਿਚ ਐਲ.ਐਚ.ਵੀ., ਸਬੰਧਤ ਏ.ਐਨ.ਐਮ. ਅਤੇ ਅੰਤਰੀਵੀ ਕਮੇਟੀ ਨੇ ਸਿ਼ਰਕਤ ਕੀਤੀ। ਮੀਟਿੰਗ ਦੌਰਾਨ ਡਾਕਟਰ  ਸੀਮਾ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ  ਮਾਰਚ ਦੇ ਮਹੀਨੇ ਵਿੱਚ 12 ਅਤੇ ਅਪ੍ਰੈਲ ਮਹੀਨੇ ਵਿੱਚ 11 ਬਾਲ ਮੌਤਾਂ ਹੋਈਆਂ ਹਨ ।

Advertisements

ਰੀਵਿਓ ਦੌਰਾਨ ਵੇਖਣ ਵਿਚ ਆਇਆ ਹੈ ਕਿ ਜਿਆਦਾਤਰ ਮੋਤਾਂ ਜਮਾਂਦਰੂ ਨੁਕਸ ਅਤੇ ਸਮੇਂ ਤੋਂ ਪਹਿਲਾ ਪੈਦਾ ਹੋਏ ਬੱਚਿਆਂ ਦੀਆਂ ਹੋਈਆਂ ਹਨ।ਉਨਾਂ ਇਸ ਸਬੰਧੀ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਗਰਭਵਤੀ ਔਰਤਾਂ ਦੀ ਜਲਦ ਤੋਂ ਜਲਦ ਰਜਿਸਟਰੈਸ਼ਨ , ਨਿਯਮਤ ਸਿਹਤ ਜਾਂਚ, ਬੀ.ਪੀ, ਵਜ਼ਨ, ਟੀਕਾਕਰਨ ਅਤੇ ਪੋਸ਼ਟਿਕ ਖੁਰਾਕ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ।ਉਨਾਂ ਇਸ ਮੌਕੇ ਜੂਨ ਮਹੀਨੇ ਦੀ 19 ਤਰੀਕ ਨੂੰ ਐਸ.ਐਨ.ਆਈ.ਡੀ ਪੋਲਿਓ ਮੁੰਹਿਮ ਦੀਆਂ ਤਿਆਰੀਆਂ ਕਰਨ ਅਤੇ ਐਕਸ਼ਨ ਪਲਾਨ ਤਿਆਰ ਕਰਨ ਲਈ ਕਿਹਾ।

LEAVE A REPLY

Please enter your comment!
Please enter your name here