ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਢਾਕੀ ਓਵਰ ਬਿ੍ਰਜ ਦਾ ਦੋਰਾ

ਪਠਾਨਕੋਟ: (ਦ ਸਟੈਲਰ ਨਿਊਜ਼): ਪਿਛਲੇ ਲੰਮੇ ਸਮੇਂ ਤੋਂ ਢਾਂਕੀ ਰੋਡ ਤੇ ਲੋਕਾਂ ਨੂੰ ਟੇ੍ਰਫਿਕ ਦੇ ਕਾਰਨ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੋਕਾਂ ਦੀ ਸਮੱਸਿਆਵਾਂ ਨੂੂੰ ਧਿਆਨ ਵਿੱਚ ਰੱਖਦਿਆਂ ਲੋਕ ਨਿਰਮਾਣ ਵਿਭਾਗ ਵੱਲੋਂ ਕਰੀਬ 40 ਕਰੋੜ ਰੁਪਏ ਖਰਚ ਕਰਕੇ ਢਾਕੀ ਓਵਰ ਬਿ੍ਰਜ ਬਣਾਇਆ ਜਾ ਰਿਹਾ ਹੈ ਜਿਸ ਦਾ  ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਵਿਸੇਸ ਤੋਰ ਤੇ ਨਿਰੀਖਣ ਕੀਤਾ ਗਿਆ। ਉਨ੍ਹਾਂ ਦੇ ਨਾਲ ਹਲਕਾ ਪਠਾਨਕੋਟ ਇੰਚਾਰਜ ਵਿਭੂਤੀ ਸਰਮਾ ਅਤੇ ਹੋਰ ਵੀ ਪਾਰਟੀ ਕਾਰਜ ਕਰਤਾ ਹਾਜਰ ਸਨ। ਉਨ੍ਹਾਂ ਇਸ ਦੋਰਾਨ ਕਿਹਾ ਕਿ ਇਸ ਓਵਰ ਬਿ੍ਰਜ ਦਾ ਜਲਦੀ ਨਿਰਮਾਣ ਕਰਵਾਇਆ ਜਾਵੇਗਾ ਅਤੇ ਪਠਾਨਕੋਟ ਦੀ ਜਨਤਾ ਨੂੰ ਓਵਰ ਬਿ੍ਰਜ ਸਮਰਪਿਤ ਕੀਤਾ ਜਾਵੇਗਾ।

Advertisements


ਇਸ ਮੋਕੇ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਇਸ ਓਵਰ ਬਿ੍ਰਜ ਦਾ ਕਾਫੀ ਕੰਮ ਕਰੀਬ 450 ਮੀਟਰ ਮੁਕੰਮਲ ਹੋ ਚੁੱਕਿਆ ਹੈ ਅਤੇ ਜਲਦੀ ਹੀ ਬਾਕੀ ਰਹਿੰਦਾ ਕੰਮ ਵੀ ਕਰਵਾ ਕੇ ਇਹ ਪੁੱਲ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਦੀਆਂ ਕੂਝ ਮੰਗਾਂ ਸੀ ਓਵਰ ਬਿ੍ਰਜ ਸਬੰਧੀ ਜੋ ਪੂਰੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਇਸ ਪੁਲ ਦਾ ਨਿਰਮਾਣ ਕਾਰਜ ਜਲਦੀ ਸੁਰੂ ਕੀਤਾ ਜਾਵੇਗਾ ਅਤੇ ਜਲਦੀ ਹੀ ਓਵਰ ਬਿ੍ਰਜ ਦਾ ਨਿਰਮਾਣ ਕਰਵਾ ਦਿੱਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲੋਕਾਂ ਦੀ ਸਰਕਾਰ ਹੈ ਜਿਸ ਤੇ ਲੋਕਾਂ ਨੂੰ ਬਹੁਤ ਉਮੀਦਾ ਹਨ ਅਤੇ ਅਸੀਂ ਸਰਕਾਰ ਦੇ ਪਹਿਰੇਦਾਰ ਹਾਂ ਤਾਂ ਜੋ ਲੋਕਾਂ ਦੇ ਕਾਰਜਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਕਾਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਬਹੁਤ ਹੀ ਜਿਮ੍ਹੇਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਂਣ ਤੋਂ ਪਹਿਲਾ ਕਰੈਸਰ ਦੇ ਕੀ ਹਾਲਾਤ ਸਨ ਇਸ ਤੋਂ ਸਾਰੇ ਜਾਣੂ ਹਨ ਆਪ ਦੀ ਸਰਕਾਰ ਕਰੈਸਰ ਇੰਡਸਟ੍ਰੀਜ ਦੇ ਖਿਲਾਫ ਨਹੀਂ ਹੈ ਅਤੇ ਲੋਕ ਹਿੱਤਾਂ ਨੂੰ ਵਾਤਾਵਰਨ ਨੂੰ ਧਿਆਨ ਵਿੱਚ ਰੱਖ ਕੇ ਕਰੈਸਰ ਸਬੰਧੀ ਜਲਦੀ ਕੋਈ ਪਾਲਿਸੀ ਤਿਆਰ ਕੀਤਾ ਜਾਵੇਗੀ ਜਿਸ ਨਾਲ ਨਾ ਵਾਤਾਵਰਨ ਦਾ ਨੁਕਸਾਨ ਹੋਵੇ, ਨਾ ਲੋਕਾਂ ਦਾ ਅਤੇ ਨਾ ਹੀ ਕਿਸੇ ਹੋਰ ਤਰ੍ਹਾਂ ਨਾਲ ਕੁਦਰਤ ਦਾ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਲੋਕਾਂ ਨਾਲ  ਜੋ ਵਾਅਦੇ ਕੀਤੇ ਸੀ ਉਨ੍ਹਾਂ ਸਾਰੇ ਵਾਦਿਆਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here