ਬਦਲੀਆਂ ਲਈ ਲੱਖਾਂ ਰੁਪਏ ਖਾਣ ਵਾਲੇ ਵਿਧਾਇਕ ਖਿਲਾਫ ਕਦੋਂ ਹੋਵੇਗੀ ਕਾਰਵਾਈ: ਜਥੇਦਾਰ ਸਾਹੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਸਿਹਤ ਮੰਤਰੀ ਵਿਜੇ ਸਿੰਗਲਾ ਤੇ ਕੀਤੀ ਗਈ ਕਾਰਵਾਈ ਅਤੇ ਤਰੁੰਤ ਗਿਰਫ਼ਤਾਰ ਸਮੇਤ ਓ.ਐੱਸ.ਡੀ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦੀ ਕਾਰਵਾਈ ਦੀ ਸਮੁੱਚੇ ਪੰਜਾਬ ਅੰਦਰ .ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਭਰਭੂਰ ਪ੍ਰਸੰਸਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਪਹਿਲੀ ਮਾਨ ਸਰਕਾਰ ਹੈ, ਜਿਸ ਨੇ ਆਪਣੇ ਕੈਬਨਿਟ ਮੰਤਰੀ ਖਿਲਾਫ ਕਾਰਵਾਈ ਕਰਨ ਲੱਗਿਆਂ ਇੱਕ ਮਿੰਟ ਦੀ ਦੇਰੀ ਨਹੀਂ ਕੀਤੀ। ਇਸਤੋਂ ਪਹਿਲਾਂ ਰਹੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਦੇ ਐਮ.ਐਲ.ਏ. ਕਰੋੜਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਵੀ ਜਾਨ ਤੇ ਇਹ ਪਹਿਲੀਆਂ ਸਰਕਾਰਾਂ ਪਰਦੇ ਪਾ ਲੈਂਦੀਆਂ ਸਨ। .ਪਰਕਾਸ਼ ਸਿੰਘ ਬਾਦਲ ਪਰਿਵਾਰ ਦੀ ਹਜ਼ਾਰਾਂ ਤੋਂ ਖਰਬਾਂ ਰੁਪਏ ਦੀ ਜਾਇਦਾਦ ਬਣਾਉਣ ਲਈ ਸੁਖਬੀਰ ਬਾਦਲ ਨੂੰ ਕੁਝ ਕੁ ਸਮਾਂ ਮਸਾਂ ਲੱਗਿਆਂ ਹੈ, ਜੇ ਮਾੜੀ ਕਿਸਮਤ ਨੂੰ ਹੋਰ ਸਮਾਂ ਮਿਲ ਜਾਂਦਾ ਤਾਂ ਸੁਖਬੀਰ ਬਾਦਲ ਨੇ ਸਾਰਾ ਪੰਜਾਬ ਮੁੱਲ ਲੈ ਲੈਣਾ ਸੀ। ਕਸਰ ਤਾਂ ਅਜੇ ਵੀ ਉਸ ਪਿਉ ਦੇ ਪੁੱਤ ਨੇ ਕੋਈ ਨਹੀਂ ਛੱਡੀ। ਦਿੱਲੀ ਤੋਂ ਮੁਹਾਲੀ ਏਅਰਪੋਰਟ ਦੇ ਨੇੜੇ 7 ਸਟਾਰ ਹੋਟਲ, ਪੰਜਾਬ ਦੇ ਹਰ ਸ਼ਹਿਰ ਵਿੱਚ ਪੰਜ ਤਾਰਾਂ ਹੋਟਲਾਂ ਦੇ ਨਾਲ ਬੇਹਿਸਾਬੀ ਜਾਇਦਾਦ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

Advertisements

ਇਸੇ ਤਰ੍ਹਾਂ ਕਾਂਗਰਸ ਦੇ ਸਾਢੇ ਚਾਰ ਏਕੜ ਦੇ ਮਾਲਕ ਐਮ.ਐਲ.ਏ. ਵੀ ਅਰਬਾਂ ਰੁਪਏ ਕਮਾ ਕੇ ਸੈਂਕੜੇ ਏਕੜ ਜ਼ਮੀਨਾਂ ਦੇ ਮਾਲਕ ਤੇ ਅਰਬਾਂ ਰੁਪਏ ਦੀ ਜਾਇਦਾਦ ਬਣਾਉਣ ਵਿੱਚ ਸਫਲ ਰਹੇ ਹਨ। ਇਸ ਗੱਲ ਦਾ ਖੁਲਾਸਾ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਨੇ ਕੀਤਾ। ਜਥੇਦਾਰ ਸਾਹੀ ਨੇ ਮਾਨ ਸਰਕਾਰ ਨੂੰ ਪੁੱਛਿਆ ਕਿ ਪੰਜਾਬ ਦੇ ਬਹੁਤ ਲੋਕਾਂ ਨੇ ਤੁਹਾਡੇ ਵਲੋਂ ਜਾਰੀ ਕੀਤੇ ਟੋਲ ਫ੍ਰੀ ਨੰਬਰ 9501-200-200 ਉੱਤੇ ਹੁਸ਼ਿਆਰਪੁਰ ਦੇ ਇੱਕ ਹਲਕੇ ਦੇ ਵਿਧਾਇਕ ਦੇ ਖਿਲਾਫ ਮੁਲਾਜ਼ਮਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਬਦਲੀਆਂ ਕਰਾਉਣ ਦੇ ਇਲਜ਼ਾਮ ਲਾਏ ਹਨ। ਜਥੇਦਾਰ ਜੁਗਰਾਜ ਸਾਹੀ ਨੇ ਕਿਹਾ ਕਿ ਇਸ ਨੰਬਰ ਉਤੇ ਉਨ੍ਹਾਂ ਖੁਦ ਬੋਲ ਕੇ ਆਡੀਓ ਪਾਈ ਹੈ ਕਿ ਉਸ ਵਿਧਾਇਕ ਨੇ ਸਕੱਤਰ ਸੁਰਿੰਦਰ ਸਿੰਘ ਤੋਂ ਪੰਜ ਲੱਖ ਰੁਪਏ ਲੈ ਕਿ ਉਸਨੂੰ ਕਿਸੇ ਹਲਕੇ ਦੀ ਮਾਰਕਿਟ ਕਮੇਟੀ ਦਾ ਚਾਰਜ ਵੀ ਦਿੱਤਾ ਹੈ, ਪਰ ਅਜੇ ਤੱਕ ਆਪ ਜੀ ਨੇ ਕੋਈ ਕਾਰਵਾਈ ਨਹੀਂ ਕੀਤੀ। ਮਾਣਯੋਗ ਭਗਵੰਤ ਸਿੰਘ ਮਾਨ ਜੀ ਜੇ ਆਪਣੀ ਸਰਕਾਰ ਦਾ ਅਕਸ ਸਾਫ਼ ਸੁਥਰਾ ਰੱਖਣਾ ਹੈ ਤਾਂ ਤਰੁੰਤ ਕਾਰਵਾਈ ਕਰਕੇ ਉਸਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਓ।

LEAVE A REPLY

Please enter your comment!
Please enter your name here