ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਸਰਕਲ ਵਲੋਂ 31 ਮਈ ਨੂੰ ਸੰਗਰੂਰ ਵਿਖੇ ਦਿੱਤਾ ਜਾਵੇਗਾ ਸੂਬਾ ਪੱਧਰੀ ਧਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਮੀਟਿੰਗ ਵਿਚ ਸੀ ਐੱਚ ਬੀ ਤੇ ਸੀ ਐੱਚ ਡਬਲਿਊ ਦੀਆ ਮੰਗਾਂ ਨੂੰ ਲੈ ਕੇ ਚਰਚਾ ਹੋਈ। ਜਥੇਬੰਦੀ ਵੱਲੋਂ ਮਿਤੀ 31 ਮਈ 2022 ਨੂੰ ਸੰਗਰੂਰ ਵਿਖੇ ਦਿਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਕੀਤੀ ਗਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ, ਅਮਰਜੀਤ ਸਿੰਘ, ਮਨਿੰਦਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀਐਚਬੀ ਅਤੇ ਸੀਐਚਡਬਲਿਊ ਠੇਕਾ ਕਾਮੇ ਲਗਾਤਾਰ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਸਹਾਇਕ ਲਾਇਨਮੈਨਾਂ ਦੀ ਭਰਤੀ ਕਰਨ ਤੋਂ ਪਹਿਲਾਂ ਉਹਨਾਂ ਪੋਸਟਾਂ ਤੇ ਕੰਮ ਕਰ ਰਹੇ ਸੀ ਐਚ ਬੀ ਤੇ ਸੀਐਚਡਬਲਿਊ ਠੇਕਾ ਕਾਮਿਆ ਨੂੰ ਵਿਭਾਗ ਚ ਲੈ ਕੇ ਰੈਗੂਲਰ ਕਰਨ। ਹਾਦਸਾਗ੍ਰਸਤ ਸਾਥਿਆਂ ਤੇ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ, ਨੋਕਰੀ, ਪੈਨਸ਼ਨ ਦਾ ਪ੍ਰਬੰਧ ਕਰੇ ਸਰਕਾਰ। ਪਿਛਲੀਆਂ ਸਰਕਾਰਾਂ ਦੌਰਾਨ ਕੰਮ ਕਰਦੇ ਆ ਰਹੇ ਕੱਚੇ ਮੁਲਾਜ਼ਮ ਅੱਜ ਵੀ ਪੂਰੇ ਪੰਜਾਬ ਚ ਘਰ ਘਰ ਤੱਕ ਬਿਜਲੀ ਸਪਲਾਈ ਨੂੰ ਬਹਾਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਕੰਪਨੀਆ ਅੰਨੀ ਲੁੱਟ ਕਰ ਰਹੀਆਂ ਨੇ।

Advertisements

ਕੰਪਨੀ ਵੱਲੋਂ ਬੋਨਸ ਪੈਟਰੋਲ ਭੱਤਾ ਆਦਿ ਨਹੀਂ ਦਿੱਤਾ ਜਾ ਰਿਹਾ। ਮਾਨ ਸਰਕਾਰ ਇਹਨਾਂ ਸਾਥੀਆਂ ਨੂੰ ਅਣਦੇਖਾ ਕਰਕੇ ਨਵੀਂ ਸਹਾਇਕ ਲਾਈਨਮੈਨਾ ਦੀ ਭਰਤੀ ਕਰ ਰਹੀ ਹੈ। ਇਕ ਪਾਸੇ ਤਾਂ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਆਏ ਤੇ ਆਊਟਸੋਰਸਿੰਗ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ। ਜਿਸ ਦੇ ਕਾਰਨ ਠੇਕਾ ਕਾਮਿਆ ਵਿੱਚ ਭਾਰੀ ਰੋਸ ਹੈ। ਠੇਕੇਦਾਰ ਕੰਪਨੀਆਂ ਨੇ ਪਿਛਲੇ ਸਮਿਆਂ ਵਿੱਚ ਕਰੋੜਾ ਅਰਬਾਂ ਰੁਪਏ ਘਪਲਾ ਕੀਤਾ ਹੈ। ਉਸ ਦੀ ਰਾਸ਼ੀ ਪਾਵਰਕਾਮ ਮੈਨੇਜਮੈਂਟ ਵੱਲੋਂ ਜਾਰੀ ਨਹੀਂ ਕੀਤੀ ਜਾ ਰਹੀ। ਜਿਸ ਦੇ ਕਾਰਨ ਠੇਕਾ ਕਾਮੇ ਸਰਕਲ ਹੁਸ਼ਿਆਰਪੁਰ ਚੋ ਭਾਰੀ ਗਿਣਤੀ ਵਿਚ ਪਾਵਰਕਾਮ ਦਾ ਕੰਮ ਜਾਮ ਕਰਕੇ 31 ਮਈ ਨੂੰ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਹਾਇਸ਼ ਵੱਲ ਨੂੰ ਕੂਚ ਕਰਨਗੇ।

LEAVE A REPLY

Please enter your comment!
Please enter your name here