ਐਕਸੀਡੈਂਟ ਕੇਸ ਵਿੱਚ ਹਰਬੰਸ ਕੌਰ ਥਾਣਾ ਸਦਰ ਜ਼ੀਰਾ ਦੇ ਪ੍ਰਾਪਤ ਹੋਏ ਕੇਸ ਵਿੱਚ ਮੁਆਵਜ਼ਾ ਸਕੀਮ ਅਧੀਨ ਮੁਆਵਜ਼ਾ ਦਿੱਤਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਵੀਰਇੰਦਰ ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ ਸੀ.ਜੇ.ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਦੀ ਅਗਵਾਈ ਵਿੱਚ ਡਾਕਟਰ ਆਰ. ਐੱਲ. ਤਨੇਜਾ ਬਤੌਰ ਮੈਂਬਰ ਮੀਟਿੰਗ ਕੀਤੀ ਗਈ ।

Advertisements

ਇਸ ਮੀਟਿੰਗ ਵਿੱਚ ਜੱਜ ਸਾਹਿਬ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ 1 ਐਕਸੀਡੈਂਟ (ਹਾਦਸਾ ਗ੍ਰਸਤ) ਕੇਸ ਵਿੱਚ ਸ਼੍ਰੀਮਤੀ ਹਰਬੰਸ ਕੌਰ ਥਾਣਾ ਸਦਰ ਜੀਰਾ ਦੇ ਪ੍ਰਾਪਤ ਹੋਏ ਕੇਸ ਵਿੱਚ ਮੁਆਵਜ਼ਾ ਸਕੀਮ ਅਧੀਨ ਐਵਾਰਡ ਪਾਸ ਕਰਕੇ ਮੁਆਵਜ਼ਾ ਦਿੱਤਾ ਗਿਆ। ਇਸ ਵਿੱਚ ਪੀੜਤ ਵਿਅਕਤੀ ਦੀ ਐਕਸੀਡੈਂਟ ਵਿੱਚ ਮੌਕੇ ‘ਤੇ ਮੌਤ ਹੋ ਗਈ । ਬਾਅਦ ਵਿੱਚ ਉਸ ਵਿਅਕਤੀ ਦੀ ਪਤਨੀ ਵੱਲੋਂ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਖੇ ਪੀੜਤ ਮੁਆਵਜ਼ਾ ਸਕੀਮ ਰਾਹੀਂ ਮੁਆਵਜ਼ਾ ਲੈਣ ਲਈ ਅਰਜੀ ਲਗਾਈ ਗਈ । ਜਿਸ ਵਿੱਚ ਜੱਜ ਸਾਹਿਬ ਨੇ ਆਪਣੇ ਪੱਧਰ ਤੇ ਉਨ੍ਹਾਂ ਦੀ ਸ਼ਨਾਖਤ ਕੀਤੀ ਅਤੇ ਉਨ੍ਹਾਂ ਦੇ ਲੋੜੀਂਦੇ ਦਸਤਾਵੇਜ਼ ਹਾਸਲ ਕਰਕੇ ਉਸ ਵਿਧਵਾ ਔਰਤ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਅਦਾ ਕੀਤਾ। ਇਸ ਦੇ ਨਾਲ ਸੀ.ਜੇ.ਐਮ.ਮਿਸ ਏਕਤਾ ਉੱਪਲ ਜੀ ਨੇ ਭਰੋਸਾ ਦਿੱਤਾ ਕਿ ਜੇਕਰ ਭਵਿੱਖ ਵਿੱਚ ਵੀ ਇਸ ਤਰ੍ਹਾਂ ਵਿਕਟਮ ਕੰਪਨਸੇਸ਼ਨ ਸਕੀਮ ਨਾਲ ਸਬੰਧੀ ਪੀੜਤਾਂ ਦੇ ਕੇਸ ਇਸ ਦਫ਼ਤਰ ਵਿੱਚ ਆਏ ਤਾਂ ਤੁਰੰਤ ਹੀ ਉਨ੍ਹਾਂ ਦਾ ਨਿਪਟਾਰਾ ਮੌਕੇ ‘ਤੇ ਕਰ ਦਿੱਤਾ ਜਾਵੇਗਾ ।

LEAVE A REPLY

Please enter your comment!
Please enter your name here