ਫੂਡ ਸੇਫਟੀ ਅਫਸਰ ਵੱਲੋਂ ਵੱਖ-ਵੱਖ ਕਰਿਆਨਾ ਸਟੋਰ ਅਤੇ ਬੇਕਰੀਆਂ ਦੀਆਂ ਦੁਕਾਨਾਂ ਦੀ ਕੀਤੀ ਗਈ ਚੈਕਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਡਾ: ਰਜਿੰਦਰ ਅਰੌੜਾ ਸਿਵਲ ਸਰਜਨ ਫਿਰੋਜ਼ਪਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਡਾ: ਰਵੀ ਰਾਮ ਸਰਨ ਖੇੜਾ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਦੀ ਅਗਵਾਈ ਹੇਠ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ  ਵੱਲੋਂ ਫਿਰੋਜ਼ਪੁਰ ਕੈਂਟ ਦੇ ਵੱਖ-ਵੱਖ ਕਰਿਆਨਾ ਸਟੋਰ ਅਤੇ ਬੇਕਰੀਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਅੱਲਗ-ਅੱਲਗ 6 ਸੈਪਲ ਭਰੇ ਗਏ।

Advertisements

ਇਨ੍ਹਾਂ ਸੈਪਲਾਂ ਦੇ ਨਿਰੀਖਣ ਲਈ ਸੈਪਲ ਜਾਂਚ ਕੇਦਰ ਖਰੜ ਵਿਖੇ ਭੇਜ ਦਿੱਤੇ ਗਏ, ਇਸ ਮੌਕੇ ਫੂਡ ਸੇਫਟੀ ਅਫਸਰ ਨੇ ਦੁਕਾਨਦਾਰਾ ਨੂੰ ਸਾਫ-ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਅਤੇ ਦੁਕਾਨਦਾਰਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਫੂਡ ਲਾਇੰਸਸ/ ਰਜਿਸਟ੍ਰੇਸ਼ਨ ਕਰਵਾਉਣ ਲਈ ਹਦਾਇਤਾਂ ਕੀਤੀਆਂ ਗਈਆਂ।

LEAVE A REPLY

Please enter your comment!
Please enter your name here