Friday, October 30, 2026
Home Latest ਸ਼ਤਾਬਦੀ ਐਕਸਪ੍ਰੈੱਸ ਟ੍ਰੇਨ ਅੱਗੇ 2 ਬੱਚਿਆ ਸਮੇਤ 1 ਔਰਤ ਨੇ ਮਾਰੀ ਛਾਲ

ਸ਼ਤਾਬਦੀ ਐਕਸਪ੍ਰੈੱਸ ਟ੍ਰੇਨ ਅੱਗੇ 2 ਬੱਚਿਆ ਸਮੇਤ 1 ਔਰਤ ਨੇ ਮਾਰੀ ਛਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕਪੂਰਥਲਾ ਦੇ ਫਗਵਾੜਾ ਵਿੱਚ ਇੱਕ ਔਰਤ ਨੇ ਆਪਣੇ ਦੋ ਬੱਚਿਆ ਸਮੇਤ ਐਕਸਪ੍ਰੈੱਸ ਅੱਗੇ ਛਾਲ ਮਾਰ ਕੇ ਖੁਸਕੁਸ਼ੀ ਕਰ ਲਈ। ਦੱਸਿਆ ਗਿਆ ਹੈ ਕਿ ਤਿੰਨਾਂ ਦੀਆ ਲਾਸ਼ਾ ਦੇ ਚੀਥੜੇ ਉੱਡ ਗਏ ਹਨ। ਮ੍ਰਿਤਕਾ ਦੀ ਪਹਿਚਾਣ ਪ੍ਰਵੀਨ ਕੁਮਾਰੀ ਉਮਰ 36 ਸਾਲਾ ਪਤਨੀ ਰਵੀ ਕੁਮਾਰ ਵਾਸੀ ਪਿੰਡ ਭਾਰਸਿੰਘ ਪੁਰਾ ਥਾਣਾ ਫਿਲੌਰ, ਉਸਦੀ ਲੜਕੀ ਸਮਨਪ੍ਰੀਤ ਕੌਰ ਉਮਰ 10 ਸਾਲਾ ਅਤੇ ਲੜਕਾ ਨਵਨੀਤ ਕੁਮਾਰ ਉਮਰ 5 ਸਾਲਾ ਵਜੋ ਹੋਈ ਹੈ।

Advertisements

ਜਾਣਕਾਰੀ ਮੁਤਾਬਕ ਐੱਸਆਈ ਨੇ ਦੱਸਿਆ ਕਿ ਇਹ ਹਾਦਸਾ ਫਗਵਾੜਾ ਅਤੇ ਮੌਲੀ ਸਟੇਸ਼ਨ ਦੇ ਵਿਚਕਾਰ ਹੋਇਆ ਹੈ। ਔਰਤ ਨੇ ਅੰਮ੍ਰਿਤਸਰ ਤੋ ਦਿੱਲੀ ਜਾ ਰਹੀ ਸ਼ਤਾਬਦੀ ਐੱਕਸਪ੍ਰੈਈਸ ਟ੍ਰੇਨ ਅੱਗੇ ਛਾਲ ਮਾਰ ਦਿੱਤੀ ਅਤੇ ਅਜੇ ਤੱਕ ਕੋਈ ਪਤਾ ਨਹੀ ਲੱੱਗਾ ਹੈ ਕਿ ਉਸ ਔਰਤ ਨੇ ਛਾਲ ਕਿਉ ਮਾਰੀ ਹੈ ਅਤੇ ਨਾ ਹੀ ਕੋਈ ਸੁਸਾਈਡ ਨੋਟ ਮਿਲੀਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here