ਜਥੇਦਾਰ ਸਾਹੀ ਨੇ ਪਰਿਵਾਰ ਸਮੇਤ ਲੰਡਨ ਦੀਆਂ ਵਾਦੀਆਂ ਤੇ ਠੰਢੀਆਂ ਹਵਾਵਾਂ ਦਾ ਰੱਜ ਕੇ ਆਨੰਦ ਮਾਣਿਆ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਯੁੰਕਤ (ਢੀਂਡਸਾ) ਜੋ ਕਿ ਆਪਣੇ ਪਰਿਵਾਰ ਸਮੇਤ ਪੰਜ ਮਹੀਨੇ ਦੇ ਇੰਗਲੈਂਡ, ਕਨੈਡਾ ਅਤੇ ਅਮਰੀਕਾ ਦੇ ਦੌਰੇ ਤੇ ਗਏ ਹਨ। ਉਹ 14 ਮਈ ਨੂੰ ਲੰਡਨ ਹੀ ਥਰੋ ਹਵਾਈ ਅੱਡੇ ਤੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਲੈਣ ਉਨ੍ਹਾਂ ਦੀ ਸਿਸਟਰ ਇਨ ਲਾਅ ਬੀਬੀ ਹਰਪ੍ਰੀਤ ਕੌਰ ਤੱਖਰ ਸਮੇਤ ਪਰਿਵਾਰ ਪੁੱਜੇ ਹੋਏ ਸਨ। ਜਥੇਦਾਰ ਸਾਹੀ ਨੇ ਤਹਿ ਪ੍ਰੋਗਰਾਮ ਅਨੁਸਾਰ ਇਥੇ ਵੈਟਫੋਰਡ ਵਿੱਚ ਦੋ ਦਿਨ ਗੁਜ਼ਾਰ ਕੇ ਬਰਮਿੰਘਮ ਲਈ ਰਵਾਨਾ ਹੋ ਗਏ। ਉਥੇ ਵੂਲਵਰਹੈਂਪਟਨ ਵਿੱਖੇ ਆਪਣੇ ਬ੍ਰਦਰਜ਼ ਇਨ ਲਾਅ ਪਰਮਜੀਤ ਸਿੰਘ ਧਾਮੀ ਦੇ ਗ੍ਰਹਿ ਵਿਖੇ ਠਹਿਰੇ, ਜਿਥੇ ਪਹਿਲਾਂ ਤੋਂ ਉਨ੍ਹਾਂ ਦਾ 22 ਮਈ ਨੂੰ ਐਤਵਾਰ ਵਾਲੇ ਦਿਨ ਸ੍ਰੀ ਗੁਰੂ ਸਿੰਘ ਸਭਾ ਬਰਮਿੰਘਮ, ਗੁਰੂ ਘਰ ਸਮੈਦਿਕ ਅਤੇ ਵੂਲਵਰਹੈਂਪਟਨ ਵਿਖੇ ਲਾਇਵ ਟੈਲੀਕਾਸਟ ਰਾਹੀਂ ਸੰਬੋਧਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਉਸੇ ਅਨੁਸਾਰ ਜਥੇਦਾਰ ਜੁਗਰਾਜ ਸਾਹੀ ਗੱਜ-ਵੱਜ ਕੇ ਬਾਦਲ ਪਰਿਵਾਰ ਖਿਲਾਫ ਬੋਲੇ ਅਤੇ ਇਹਨਾਂ ਨਰੇਣੂ ਮਹੰਤਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਘਰਾਂ ਨੂੰ ਅਜ਼ਾਦ ਕਰਾਉਣ ਲਈ ਭਾਈ ਰਣਜੀਤ ਸਿੰਘ ਅਤੇ ਸ.ਸੁਖਦੇਵ ਸਿੰਘ ਢੀਂਡਸਾ ਦੀ ਮਦਦ ਕਰਨ ਦੀ ਭਰਵੀਂ ਅਪੀਲ ਕੀਤੀ, ਜਿਸਦਾ ਗੁਰੂ ਘਰਾਂ ਵਿੱਚ ਹਾਜ਼ਿਰ ਸੰਗਤਾਂ ਨੇ ਜੈਕਾਰਿਆਂ ਦੇ ਰੂਪ ਵਿੱਚ ਜਵਾਬ ਦਿੱਤਾ। ਇਥੇ ਇੱਕ ਹਫ਼ਤਾ ਰੁਕਣ ਉਪਰੰਤ ਜਥੇਦਾਰ ਸਾਹੀ ਆਪਣੀ ਛੋਟੀ ਸਿਸਟਰ ਇਨ ਲਾਅ ਬੀਬੀ ਗੁਰਪ੍ਰੀਤ ਸੰਧੂ ਦੇ ਗ੍ਰਹਿ ਹੇਜ਼ ਨੇੜੇ ਸਾਊਥਹਾਲ ਪੁੱਜ ਗਏ।

Advertisements

ਇਥੇ ਕੁਝ ਦਿਨ ਰੁੱਕ ਕੇ ਜਸਪਾਲ ਸੰਧੂ ਜੀ ਨੂੰ ਨਾਲ ਲੈ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇੜੇ ਸਾਊਥਹਾਲ ਰੇਲਵੇ ਸਟੇਸ਼ਨ ਦੇ ਪ੍ਰਧਾਨ ਸਾਹਿਬ ਜੀ ਨੂੰ ਮਿਲ ਕਿ 29 ਮਈ ਦਿਨ ਐਤਵਾਰ ਨੂੰ ਦੋਵਾਂ ਮੁੱਖ ਗੁਰਦੁਆਰਿਆਂ ਵਿੱਚ ਲਾਈਵ ਹੋ ਕਿ ਬਾਦਲਾਂ ਦੇ ਖਿਲਾਫ ਭਾਸ਼ਣ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। ਜਥੇਦਾਰ ਸਾਹੀ 27 ਮਈ ਨੂੰ ਲੰਡਨ ਪ੍ਰੀਵਾਰ ਸਮੇਤ ਪੁੱਜੇ, ਜਿੱਥੇ ਉਨ੍ਹਾਂ ਨੇ ਲੰਡਨ ਦੀਆਂ ਵਾਦੀਆਂ ਅਤੇ ਠੰਡੀਆਂ ਹਵਾਵਾਂ ਦਾ ਰੱਜ ਕੇ ਆਨੰਦ ਮਾਣਿਆ। ਪਹਿਲਾਂ ਜਥੇਦਾਰ ਜੁਗਰਾਜ ਸਾਹੀ ਲੰਡਨ ਆਈ ਤੇ ਚੜ੍ਹ ਕੇ ਸਾਰੇ ਲੰਡਨ ਸ਼ਹਿਰ ਦਾ ਆਨੰਦ ਮਾਣਿਆ, ਫਿਰ ਦੋ ਛੱਤੀ ਬੱਸ ਦੇ ਉਪਰ ਬੈਠ ਕੇ ਸਾਰੇ ਲੰਡਨ ਦੇ ਬਜ਼ਾਰਾਂ ਅਤੇ ਆਲੀਸ਼ਾਨ ਇਮਾਰਤਾਂ ਦੇਖੀਆਂ। ਇਸ ਉਪਰੰਤ ਜਥੇਦਾਰ ਸਾਹੀ ਪੈਦਲ ਚੱਲ ਕੇ ਸਮੇਤ ਪ੍ਰੀਵਾਰ ਮਾਹਾਰਾਣੀ ਦਾ ਘਰ ਦੇਖਣ ਲਈ ਪੁੱਜੇ। ਉਥੇ ਕੁਝ ਘੰਟਿਆਂ ਤੱਕ ਸਾਰੇ ਦਿਲਕਸ਼ ਨਜ਼ਾਰੇ ਦੇਖਣ ਉਪਰੰਤ ਉਹ ਲੰਡਨ ਸ਼ਹਿਰ ਦੀ ਸਭ ਤੋਂ ਉੱਚੀ ਬਿਲਡਿੰਗ ਸਕਾਈ ਗਾਰਡਨ ਜੋ ਲੰਡਨ ਸ਼ਹਿਰ ਦੀ ਸਭ ਤੋਂ ਹਰਮਨ ਪਿਆਰੀ ਟੂਰਰੈਸਟ ਹੱਬ ਬਣੀ ਹੈ ਨੂੰ ਦੇਖਣ ਲਈ ਪੁੱਜੇ ਅਤੇ ਸਭ ਤੋਂ ਉਪਰਲੀ 35ਵੀਂ ਮੰਜ਼ਿਲ ਤੇ ਚੜ੍ਹ ਕੇ ਸਾਹੀ ਪ੍ਰੀਵਾਰ ਨੇ ਸਾਰੇ ਲੰਡਨ ਸ਼ਹਿਰ ਦਾ ਆਨੰਦ ਮਾਣਿਆ। ਜਥੇਦਾਰ ਸਾਹੀ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਤ ਪ੍ਰੀਵਾਰ ਲੰਡਨ ਸ਼ਹਿਰ ਦੀ ਕੋਈ ਅਜਿਹੀ ਜਗ੍ਹਾ ਨਹੀਂ ਛੱਡੀ,ਜੋ ਲੰਡਨ ਸ਼ਹਿਰ ਵਿੱਚ ਦੇਖਣ ਵਾਲੀ ਹੋਵੇ।

ਜਥੇਦਾਰ ਸਾਹੀ ਨੇ ਕਿਹਾ ਕਿ ਹੁਣ ਉਹ ਵੈਟਵਾਇਟ ਵਿਖੇ ਰੁੱਕ ਕੇ ਐਤਵਾਰ 29 ਮਈ ਨੂੰ ਦੋਵਾਂ ਮੁੱਖ ਗੁਰਦੁਆਰਿਆਂ ਵਿੱਚ ਬਾਦਲ ਪ੍ਰੀਵਾਰ ਅਤੇ ਖਾਸ ਕਰਕੇ ਸੁਖਬੀਰ ਬਾਦਲ ਦੀਆਂ ਗੰਦੀਆਂ ਕਰਤੂਤਾਂ ਦੇ ਕੱਚੇ ਚਿੱਠੇ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ। ਇਥੇ ਵਰਨਣਯੋਗ ਹੈ ਕਿ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਭਾਈ ਰਣਜੀਤ ਸਿੰਘ ਜੀ ਤੋਂ ਬਾਅਦ ਦੂਜੇ ਵੱਡੇ ਬੁਲਾਰੇ ਹਨ ਜੋ ਪਿਛਲੇ 11 ਸਾਲਾਂ ਤੋਂ ਬਾਦਲ ਪ੍ਰੀਵਾਰ ਦੇ ਖਿਲਾਫ ਰੱਜ ਕੇ ਬੋਲਦੇ ਆ ਰਹੇ ਹਨ। ਉਨ੍ਹਾਂ ਨੇ ਭਾਈ ਰਣਜੀਤ ਸਿੰਘ ਜੀ ਦੇ ਕਹਿਣ ਤੇ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਢੀਂਡਸਾ ਜੁਆਇੰਨ ਕੀਤਾ ਹੈ ਅਤੇ ਸ.ਸੁਖਦੇਵ ਸਿੰਘ ਜੀ ਢੀਂਡਸਾ ਨੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨਿਯੁਕਤ ਕੀਤਾ ਹੋਇਆ ਹੈ।

LEAVE A REPLY

Please enter your comment!
Please enter your name here