ਪੂਰੇ ਪੰਜਾਬ ਅੰਦਰ ਹਰਿਆਲੀ ਲਿਆਉਂਣ ਲਈ ਸਰਕਾਰ ਅਤੇ ਵਣ ਵਿਭਾਗ ਵੱਲੋਂ ਕੀਤੇ ਜਾ ਰਹੇ ਵੱਡਮੁੱਲੇ ਉਪਰਾਲੇ: ਸਾਧੂ ਸਿੰਘ ਧਰਮਸੋਤ

ਪਠਾਨਕੋਟ (ਦ ਸਟੈਲਰ ਨਿਊਜ਼)। ਪੂਰੇ ਪੰਜਾਬ ਅੰਦਰ ਹਰਿਆਲੀ ਲਿਆਉਂਣ ਲਈ ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਵੱਡਮੁੱਲੇ ਉਪਰਾਲੇ ਕੀਤੇ ਜਾ ਰਹੇ ਹਨ, ਲੋਕਾਂ ਅੰਦਰ ਵੀ ਪਹਿਲਾ ਨਾਲੋਂ ਜਿਆਦਾ ਜਾਗ੍ਰਿਤੀ ਆ ਰਹੀ ਹੈ ਅਤੇ ਲੋਕ ਵਣ ਵਿਭਾਗ ਦੀ ਆਈ ਹਰਿਆਲੀ ਮੁਹਿੰਮ ਅਧੀਨ ਫ੍ਰੀ ਬੂਟੇ ਲੈ ਕੇ ਲਗਾ ਰਹੇ ਹਨ ਆਉਂਣ ਵਾਲੇ ਸਮੇਂ ਦੋਰਾਨ ਖੇਤਰ ਅੰਦਰ ਹੋਰ ਵੀ ਹਰਿਆਈ ਆਏਗੀ। ਇਹ ਪ੍ਰਗਟਾਵਾ ਸਾਧੂ ਸਿੰਘ ਧਰਮਸੋਤ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਧਾਰ ਕਲਾ ਵਿੱਚ ਝੀਲ ਦੇ ਨਾਲ ਵਣ ਵਿਭਾਗ ਵੱਲੋਂ ਬਣਾਏ ਜਾ ਰਹੇ ਪ੍ਰੋਜੈਕਟ ਦਾ ਉਦਘਾਟਨ ਕਰਨ ਮਗਰੋਂ ਕੀਤਾ। ਉਹਨਾਂ ਨਾਲ ਡਾ. ਰੋਸਨ ਸੁੰਕਾਰੀਆ ਵਧੀਕ ਮੁੱਖ ਸਕੱਤਰ ਜੰਗਲਾਤ ਵੀ ਹਾਜ਼ਰ ਸਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਅਸੀਸ ਵਿੱਜ ਕਾਂਗਰਸੀ ਆਗੂ, ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਸੰਜੀਵ ਤਿਵਾੜੀ ਵਣ ਮੰਡਲ ਅਫਸਰ ਪਠਾਨਕੋਟ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Advertisements

ਧਾਰ ਬਲਾਕ ਵਿੱਚ ਸਾਧੂ ਸਿੰਘ ਧਰਮਸੋਤ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਕੀਤਾ ਪ੍ਰੋਜੈਕਟ ਦਾ ਉਦਘਾਟਨ

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹੀ ਪੂਰੇ ਪੰਜਾਬ ਅੰਦਰ ਹਰਿਆਲੀ ਆ ਰਹੀ ਹੈ। ਪਹਿਲਾ ਆਈ ਹਰਿਆਲੀ ਮੁਹਿੰਮ ਚਲਾਈ ਗਈ ਸੀ ਅਤੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਲਈ ਜਾਗਰੁਕ ਕੀਤਾ ਗਿਆ। ਲੋਕਾਂ ਅੰਦਰ ਇੰਨੀ ਜਿਆਦਾ ਜਾਗ੍ਰਤੀ ਆਈ ਕਿ ਲੋਕਾਂ ਨੇ ਵੀ ਵਣ ਵਿਭਾਗ ਤੋਂ ਫ੍ਰੀ ਪੋਦੇ ਲੈ ਕੇ ਲਗਾਏ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਪੂਰਾ ਸਾਲ ਦੋਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪਰਵ ਨੂੰ ਸਮਰਪਿਤ ਸਾਲ ਮਨਾਇਆ ਜਿਸ ਅਧੀਨ ਵੀ ਪੂਰੇ ਪੰਜਾਬ ਅੰਦਰ ਹਰੇਕ ਪਿੰਡ ਵਿੱਚ 550 ਪੋਦੇ ਲਗਾ ਕੇ ਲੋਕਾਂ ਵੱਲੋਂ ਹਰਿਆਲੀ ਲਿਆਉਂਣ ਪ੍ਰਤੀ ਆਪਣੀ ਰੂਚੀ ਦਿਖਾਈ ਗਈ ਹੈ। ਉਹਨਾਂ ਕਿਹਾ ਕਿ ਜਿਲਾ ਪਠਾਨਕੋਟ ਅੰਦਰ ਵੀ ਰਣਜੀਤ ਸਾਗਰ ਡੈਮ ਝੀਲ ਦੇ ਨਾਲ ਲਗਦੇ ਖੇਤਰ ਨੂੰ ਟੂਰਿਸਟ ਹੱਬ ਵੱਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਖੇਤਰ ਅੰਦਰ ਟੂਰਿਸਟ ਦਾ ਆਉਂਣਾ ਜਾਣਾ ਜਿਆਦਾ ਹੋਵੇ।

ਉਹਨਾਂ ਕਿਹਾ ਕਿ ਖੇਤਰ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਤੇ ਇਲਾਕੇ ਦੀ ਮਹੱਤਤਾ ਵਧੇਗੀ ਅਤੇ ਇਸ ਨਾਲ ਹੋਰ ਲੋਕਾਂ ਲਈ ਰੁਜਗਾਰ ਦੇ ਮੋਕੇ ਵੀ ਵਧਣਗੇ। ਉਹਨਾਂ ਦੱਸਿਆ ਕਿ ਵਣ ਵਿਭਾਗ ਦੀ ਕਾਰਗੁਜਾਰੀ ਸਦਕਾ ਖੇਤਰ ਅੰਦਰ ਝੀਲ ਦੇ ਨਾਲ ਨਾਲ ਟੂਰਿਸਟਾਂ ਲਈ ਰੈਸਟ ਹਾਊਸ ਬਣਾਏ ਗਏ ਹਨ ਅਤੇ ਟ੍ਰੀ ਹਾਊਸ ਵੀ ਬਣਾਏ ਗਏ ਹਨ। ਇਸ ਦੇ ਨਾਲ ਹੀ ਟੂਰਿਸਟ ਇਸ ਜਗਾ ਤੇ ਵਾਟਰ ਗੈਮ ਦਾ ਵੀ ਅਨੰਦ ਪ੍ਰਾਪਤ ਕਰ ਸਕਣਗੇ ਜਿਸ ਦੀ ਸੁਰੂਆਤ ਅੱਜ ਜੰਗਲਾਤ ਵਿਭਾਗ ਵੱਲੋਂ ਕੀਤੀ ਗਈ ਹੈ।

ਲੋਕਾਂ ਵਿੱਚ ਹਰਿਆਲੀ ਨੂੰ ਲੈ ਕੇ ਜਾਗਰੁਕਤਾ ਆਈ ਹੈ ਅੱਜ ਲੋਕ ਆਪਣੇ ਬੱਚਿਆਂ ਦੇ ਜਨਮਦਿਨਾਂ ਤੇ ਵੀ ਪੋਦੇ ਲਗਾ ਰਹੇ ਹਨ ਇਹ ਲੋਕਾਂ ਅੰਦਰ ਹਰਿਆਲੀ ਨੂੰ ਲੈ ਕੇ ਆਈ ਕ੍ਰਾਤੀ ਦਾ ਪ੍ਰਤੀਕ ਹੈ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਪੋਦੇ ਲਗਾਓ।

LEAVE A REPLY

Please enter your comment!
Please enter your name here