ਖੁਆਸਪੁਰਹੀਰਾਂ ਸਕੂਲ ਵਿਖੇ ਕਰਵਾਇਆ ਗਿਆ ਤਹਿਸੀਲ ਪੱਧਰੀ ਮੁਕਾਬਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। 30 ਮਈ 2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਬਲਾਕ-2 ਏ ਹੁਸ਼ਿਆਰਪੁਰ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਹੁਕਮ ਅਨੁਸਾਰ ਅਜ਼ਾਦੀ ਦੇ 75 ਸਾਲਾ ਅੰਮ੍ਰਿਤ ਮਹਾਂਉਤਸਵ ਮੁਹਿੰਮ ਤਹਿਤ ਤਹਿਸੀਲ ਪੱਧਰੀ ਕੋਲਾਜ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਵਰਗ ਦੇ ਉਹਨਾਂ ਬੱਚਿਆਂ ਨੇ ਭਾਗ ਲਿਆ ਜੋ ਬਲਾਕ ਪੱਧਰ ਤੇ ਜੇਤੂ ਰਹੇ ਸਨ। ਇਸ ਮੁਕਾਬਲੇ ਵਿੱਚ 6ਵੀਂ ਤੋਂ 8ਵੀਂ ਦੇ ਵਰਗ ਵਿੱਚ ਰੀਤੀ ਜਮਾਤ ਅਠਵੀਂ (ਫਲਾਹੀ), ਗੁਰਜੀਤ ਸਿੰਘ ਜਮਾਤ ਅਠਵੀਂ( ਬਰੋਟੀ), ਅੰਮ੍ਰਿਤ ਜਮਾਤ ਸਤਵੀਂ( ਸੂਸ) ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisements

9ਵੀਂ ਤੋਂ 12ਵੀਂ ਵਰਗ ਦੀ ਨਿਕਤਾ ਜਮਾਤ ਬਾਹਰਵੀਂ (ਨਾਰੂ ਨੰਗਲ) ਵਿਕਾਸ ਜਮਾਤ ਦਸਵੀਂ (ਨਸਰਾਲਾ) ਜੈਸਮੀਨ ਜਮਾਤ ਦਸਵੀਂ(ਸਾਂਧਰਾ) ਨੇ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੈਡਮ ਰੀਟਾ, ਰਪਿੰਦਰ ਕੌਰ, ਮੰਜੂ ਅਤੇ ਸਵਿਤਾ ਭਾਟੀਆ ਨੇ ਜਜਮੈਂਟ ਦੀ ਡਿਊਟੀ ਨਿਭਾਈ ਅਤੇ ਅੰਜੂ ਰੱਤੀ ਨੇ ਮੰਚ ਸੰਚਾਲਨ ਕੀਤਾ। ਨਤੀਜੇ ਤੋਂ ਬਾਅਦ ਬਲਾਕ ਨੋਡਲ ਅਫ਼ਸਰ ਕਰੁਣ ਸ਼ਰਮਾ ਅਤੇ ਪ੍ਰਿੰਸੀਪਲ ਰਮਨਦੀਪ ਕੌਰ ਜੀ ਨੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਪ੍ਰਾਪਤੀ ਤੇ ਨਾਰੂ ਨੰਗਲ ਸਕੂਲ ਦੇ ਪਿ੍ਰੰ. ਸ਼ੈਲੇਦਰ ਠਾਕੁਰ ਵਲੋਂ ਵਿਦਿਆਰਥਣ ਨਿਕਤਾ ਤੇ ਉਸਨੂੰ ਸਿਖਲਾਈ ਦੇਣ ਵਾਲੇ ਅਧਿਆਪਕ ਮੈਡਮ ਪੂਨਮ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ।

LEAVE A REPLY

Please enter your comment!
Please enter your name here