ਤੰਬਾਕੂ ਦੇ ਸੇਵਨ ਨਾਲ ਭਾਰਤ ‘ਚ ਹਰ ਸਾਲ ਹੁੰਦੀਆਂ ਹਨ 13.5 ਲੱਖ ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਕਾਰਜਕਾਰੀ ਸਿਵਲ ਸਰਜਨ ਡਾ.ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਡੀ.ਸਿਟੀ  ਪਬਲਿਕ ਸਕੂਲ ਆਦਮਵਾਲ ਵਿਖੇ “ਵਿਸ਼ਵ ਤੰਬਾਕੂ ਰਹਿਤ ਦਿਵਸ” ਮੌਕੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਵਿੱਦਿਆਰਥੀਆਂ  ਨੂੰ ਤੰਬਾਕੂ ਦੇ ਸੇਵਨ ਨਾਲ ਸਿਹਤ ਉਪਰ ਪੈਂਦੇ ਦੁਸ਼-ਪ੍ਰਭਾਵਾਂ ਬਾਰੇ ਦੱਸਦਿਆਂ ਜ਼ਿਲ੍ਹਾ  ਨੋਡਲ ਅਫਸਰ (ਐਨ.ਟੀ.ਸੀ.ਪੀ) ਡਾ.ਜਗਦੀਪ ਸਿੰਘ ਨੇ ਕਿਹਾ ਕਿ ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਨਿਕੋਟੀਨ ਸਾਹਿਤ ਖਤਰਨਾਕ ਤੱਤ ਹੁੰਦੇ ਹਨ, ਜਿਹੜੇ ਕੈਂਸਰ ਦਾ ਮੁੱਖ  ਕਾਰਨ ਬਣਦੇ ਹਨ। ਤੰਬਾਕੂ ਦੇ ਸੇਵਨ ਨਾਲ ਦਿਲ ਦੀਆਂ ਬੀਮਾਰੀਆਂ ਜਿਵੇਂ ਬੱਲਡ-ਪੈ੍ਰਸ਼ਰ, ਹਾਰਟ ਅਟੈਕ ਅਤੇ ਸਟ੍ਰੋਕ (ਅਧਰੰਗ) ਹੋਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਉਨਾਂ ਕਿਹਾ ਕਿ 90 ਫੀਸਦੀ ਮੂੰਹ  ਦੇ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਦੀ ਵਰਤੋਂ ਹੈ। ਇਸ ਤੋ ਇਲਾਵਾ ਇਸ ਨਾਲ ਪੇਟ ਦਾ ਕੈਂਸਰ, ਜੀਭ ਦਾ ਕੈਂਸਰ, ਦੰਦਾ ਦਾ ਕੈਂਸਰ, ਸਾਹ ਵਾਲੀ ਨਾਲੀ ਦਾ ਕੈਂਸਰ ਹੋ ਸਕਦਾ ਹੈ। ਉਨਾਂ ਨੇ ਕਿਹਾ ਕਿ ਜੇ ਕੋਈ ਤੰਬਾਕੂ ਦਾ ਸੇਵਨ ਕਰ ਰਿਹਾ ਹੋਵੇ ਤਾਂ ਉਸ ਲਾਗੇ ਬੈਠਣ ਤੋਂ ਵੀ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ  ਤੰਬਾਕੂ ਦੇ ਸੇਵਨ ਦੌਰਾਨ ਉਸ ਵਿੱਚੋ ਨਿਕਲਣ ਵਾਲਾ ਧੂੰਆਂ ਤੰਬਾਕੂ ਦਾ ਨਾ ਸੇਵਨ ਵਾਲੇ ਮਨੁੱਖ ਲਈ ਵੀ ਖਤਰਨਾਕ ਹੁੰਦਾ ਹੈ। ਤੰਬਾਕੂ ਦੇ ਧੂੰਏ’ ਚ ਵਿੱਚ ਪਾਈ ਜਾਣ ਵਾਲੀ ਮੋਨੋਅਕਸਾਈਡ ਗੈਸ ਖੂਨ ਵਿੱਚ ਆਕਸੀਜਨ ਦੀ ਮਾਤਰਾ ਨੂੰ ਘਟਾਉਂਦੀ ਹੈ।ਉਨਾਂ ਦੱਸਿਆ ਕਿ ਤੰਬਾਕੂ ਨਾਲ ਕੈਂਸਰ ਦਾ ਖ਼ਤਰਾ 25 ਗੁਣਾ, ਦਿਲ ਦੀਆਂ ਬੀਮਾਰੀਆਂ ਦਾ 4 ਗੁਣਾ ਹੁੰਦਾ ਹੈ ਅਤੇ ਸਰੀਰ’ਚ ਐਂਟੀਬਾਡੀਜ਼ ਲਈ ਇਹ ਬਹੁਤ ਹੀ ਖਤਰਨਾਕ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਤੰਬਾਕੂ ਦੇ ਸੇਵਨ ਨਾਲ ਭਾਰਤ’ਚ ਹਰ ਸਾਲ 13.5 ਲੱਖ ਮੌਤਾਂ ਹੁੰਦੀਆਂ ਹਨ।  

Advertisements

ਇਸ ਮੌਕੇ ਕਾਊਂਸਲਰ ਨਸ਼ਾ ਛਡਾਓ ਕੇਂਦਰ ਸੰਦੀਪ ਕੁਮਾਰੀ ਨੇ ਕਿਹਾਕਿ ਸਾਨੂੰ ਆਪਣੀ ਅਤੇ ਆਉਣ ਵਾਲੀ ਪੀੜ੍ਹੀ ਦੀ ਸਿਹਤ ਸੰਭਾਲ ਲਈ ਤੰਬਾਕੂ ਅਤੇ ਇਸ ਨਾਲ ਹੋਰ ਸੰਬਧਤ ਨਸ਼ਿਆ ਦਾ ਪੂਰੀ ਤਰਾਂ ਨਾਲ ਤਿਆਗ ਕਰਨਾ ਚਾਹੀਦਾ ਹੈ ਕਿਉਂ ਜੋ ਇੱਕ ਸਿਗਰਟ/ਬੀੜੀ ਪੀਣ ਨਾਲ ਸਾਡੀ ਜਿੰਦਗੀ ਦਾ ਇਕ ਮਿੰਟ ਘਟਦਾ ਹੈ।ਉਨਾਂ ਦੱਸਿਆ ਕਿ ਜੇਕਰ ਕਿਸੇ ਦਾ ਕੋਈ ਰਿਸ਼ਤੇਦਾਰ ਜਾਂ ਮਿੱਤਰ ਤੰਬਾਕੂ ਦਾ ਸੇਵਨ ਕਰਦਾ ਹੈ ਤਾਂ ਉਸ ਦੀ ਆਦਤ ਛਡਵਾਉਣ ਵਿੱਚ ਮਦਦ ਕੀਤੀ ਜਾਵੇ ਅਤੇ ਜੋ ਲੋਕ ਤੰਬਾਕੂ ਦੀ ਆਦਤ ਨੂੰ ਛੱਡਣਾ ਚਾਹੁੰਦੇ ਹਨ ਉਹ ਸਰਕਾਰੀ ਹਸਪਤਾਲਾਂ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਕਾਊਂਸਲਿੰਗ ਸੁਵਿਧਾਵਾਂ ਰਾਹੀਂ ਇਸ ਤੋ ਛੁਟਕਾਰਾ ਪਾ ਸਕਦੇ ਹਨ। ਇਸ ਸੈਮੀਨਾਰ ਵਿੱਚ ਹਾਜ਼ਰੀਨ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਅਤੇ ਦੂਜਿਆਂ ਨੂੰ ਸਚੇਤ ਕਰਨ ਸੰਬਧੀ ਸਿਹਤ ਵਿਭਾਗ ਦੀ ਟੀਮ ਵਲੋਂ ਇੱਕ ਸੰਹੁ ਚੁਕਾਈ ਗਈ ਅਤੇ ਦਸਤਖਤ ਮੁੰਹਿਮ ਵੀ ਕਰਵਾਈ ਗਈ।ਇਸ ਮੌਕੇ ਸਿਹਤ ਵਿਭਾਗ ਤੋਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਪ੍ਰਸ਼ੋਤਮ ਲਾਲ, ਡਿਪਟੀ  ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ, ਰਜਨੀ ਬਾਲਾ, ਵਿਸ਼ਾਲ ਪੁਰੀ, ਸੰਦੀਪ ਠਾਕੁਰ ਵਾਈਸ ਪ੍ਰਿਸੀਪਲ ਰਿੰਕੂ ਚੱਢਾ, ਰੇਖਾ ਮੌਦਗਿੱਲ, ਰੇਖਾ ਸ਼ਰਮਾ, ਸ਼੍ਰੀ ਜਤਿੰਦਰ ਕੁਮਾਰ ਸ਼੍ਰੀ ਜਤਿਨ ਕੁਮਾਰ ਹਾਜ਼ਰ ਸਨ ।

LEAVE A REPLY

Please enter your comment!
Please enter your name here