ਰਾਮ ਸਰੂਪ ਫਿਲਟਰ ਵਰਕ ਦੇ ਉਦਘਾਟਨ ਤੇ ਲਗਾਇਆ ਗਿਆ ਖੂਨਦਾਨ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੰਸਥਾ ਦੇ ਮੈਂਬਰ ਰਾਮ ਸਰੂਪ ਜੀ ਵਲੋਂ ਫਿਲਟਰ ਵਰਕ ਦਾ ਆਫਿਸ ਖੋਲਿਆ ਗਿਆ। ਇਸ ਮੌਕੇ ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਬਾਕੀਆਂ ਨੂੰ ਵੀ ਖੂਨਦਾਨ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਥਾ ਨਾਲ ਜੁੜੇ ਪਰਮਜੀਤ ਸਿੰਘ ਸਚਦੇਵਾ ਵਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਦ ਸਟੈਲਰ ਨਿਊਜ਼ ਦੇ ਮੁੱਖ ਸੰਪਾਦਕ ਸੰਦੀਪ ਡੋਗਰਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਸੰਸਥਾ ਵੱਲੋਂ ਪ੍ਰਧਾਨ ਹਰਕ੍ਰਿਸ਼ਨ,ਨਵਜੋਤ ਕੌਰ ਜੋਤੀ, ਬਲਵਿੰਦਰ ਰਾਣਾ ਵਲੋਂ ਹਾਜ਼ਰੀ ਲਗਵਾਈ ਗਈ।

Advertisements

ਇਸ ਮੌਕੇ ਤੇ ਰਾਮ ਸਰੂਪ ਨੂੰ ਬਹੁਤ- ਬਹੁਤ ਵਧਾਈ ਅਤੇ ਸਾਥੀਆਂ ਦਾ ਇਸ ਸੇਵਾ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਦਲਵੀਰ ਸਿੰਘ, ਗੁਰਦੀਪ ਕੌਰ,ਅਰਜਨ ਬੱਗਾ,ਪਰਮਿੰਦਰ ਸਿੰਘ, ਰਾਘਵ ਪੁਰੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here