ਲੁਧਿਆਣਾ ਵਿੱਚ ਪੀਆਰਟੀਸੀ ਬੱਸ ਲੁੱਟ ਦੇ ਮਾਮਲੇ ਵਿੱਚ ਆਇਆਂ ਨਵਾਂ ਮੌੜ੍ਹ, ਪੁਲਿਸ ਕਮਿਸ਼ਨਰ ਨੇ ਲੁੱਟ ਦੀ ਵਾਰਦਾਤ ਨੂੰ ਕੀਤਾ ਖਾਰਜ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਲੁਧਿਆਣਾ ਵਿਖੇ ਟੋਲ ਪਲਾਜ਼ਾ ਨੇੜੇ ਹੋਈ ਪੀਆਰਟੀਸੀ ਬੱਸ ਦੀ ਲੁੱਟ ਦੇ ਮਾਮਲੇ ਵਿੱਚ ਉਸ ਵੇਲੇ ਟਵਿੱਸਟ ਆ ਗਿਆ ਜਦੋ ਲੁੱਟ ਦੀ ਵਾਰਦਾਤ ਨੂੰ ਪੁਲਿਸ ਕਮਿਸ਼ਨਰ ਨੇ ਖਾਰਜ ਕੀਤਾ । ਬੁੱਧਵਾਰ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਲਾਡੋਵਾਲ ਟੋਲ ਪਲਾਜ਼ਾ ‘ਤੇ ਬੱਸ ਕੰਡਕਟਰ ਤੇ ਸਵਾਰੀਆਂ ਤੋਂ ਬੰਦੂਕ ਦੀ ਨੋਕ ਲੁੱਟ ਦੀ ਕਥਿਤ ਘਟਨਾ ਦੀ ਪੁਸ਼ਟੀ ਹੋ ਗਈ ਹੈ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮਾਮਲਾ ਬੱਸ ਕੰਡਕਟਰ ਤੇ 3 ਵਿਅਕਤੀਆਂ ਵਿਚਕਾਰ ਝਗੜੇ ਦਾ ਹੈ।

Advertisements

ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਸਮਾਨ ਖੋਹਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ ਇਹ ਸਾਫ ਹੋਇਆ ਕਿ ਮਾਮਲਾ ਕੰਡਕਟਰ ਤੇ ਦੋ ਪਹੀਆ ਵਾਹਨ ਸਵਾਰ ਨੌਜਵਾਨਾਂ ਦੇ ਵਿਚਕਾਰ ਝਗੜੇ ਦਾ ਹੈ ਨਾ ਕਿ ਇਹ ਕੋਈ ਲੁੱਟ ਦੀ ਘਟਨਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here