Saturday, October 31, 2026
Home Latest 25 ਸਾਲਾ ਨੌਜ਼ਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

25 ਸਾਲਾ ਨੌਜ਼ਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੜ੍ਹਸ਼ੰਕਰ ਦੇ ਪਿੰਡ ਬੀਣੇਵਾਲ ਵਿੱਚ ਐਤਵਾਰ ਰਾਤ ਨੂੰ ਧੁੰਦ ਕਾਰਨ ਇੱਕ ਸੜਕ ਹਾਦਸਾ ਵਾਪਰਿਆ, ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਜਰਨੈਲ ਸਿੰਘ ਉਮਰ 25 ਸਾਲਾ ਵਾਸੀ ਮਹਿਤਪੁਰ ਰੂਪਨਗਰ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਜਰਨੈਲ ਟਰੈਕਟਰ ਟਰਾਲੀ ਵਿੱਚ ਰੇਤਾ ਲੈ ਕੇ ਗੜ੍ਹਸ਼ੰਕਰ ਵੱਲ ਜਾ ਰਿਹਾ ਸੀ, ਤੇ ਪਿੰਡ ਬੀਣੇਵਾਲ ਵਿਖੇ ਧੁੰਦ ਕਾਰਨ ਦਿਖਾਈ ਨਾ ਦੇਣ ਤੇ ਉਸਦਾ ਟਰੈਕਟਰ ਇੱਕ ਮਿੱਟੀ ਦੀ ਢੇਰੀ ਤੇ ਚੜ ਗਿਆ, ਤੇ ਉਹ ਹੇਠਾਂ ਡਿੱਗ ਗਿਆ। ਜਿਸ ਕਾਰਨ ਜਰਨੈਲ ਦੀ ਮੌਤ ਹੋ ਗਈ। ਰਾਹਗੀਰਾਂ ਨੇ ਲਾਸ਼ ਨੂੰ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਲੈ ਲਿਆ।

LEAVE A REPLY

Please enter your comment!
Please enter your name here