Friday, October 30, 2026
Home Latest 45 ਸਾਲਾ ਨੌਜ਼ਵਾਨ ਦੀ ਦੁਬਈ ਵਿੱਚ ਹਾਰਟ ਅਟੈੱਕ ਕਾਰਨ ਹੋਈ ਮੌਤ

45 ਸਾਲਾ ਨੌਜ਼ਵਾਨ ਦੀ ਦੁਬਈ ਵਿੱਚ ਹਾਰਟ ਅਟੈੱਕ ਕਾਰਨ ਹੋਈ ਮੌਤ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰਦਾਸਪੁਰ ਦੇ ਨੌਜ਼ਵਾਨ ਦੀ ਦੁਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਪਰਮਜੀਤ ਸਿੰਘ ਉਮਰ 45 ਸਾਲਾ ਵਾਸੀ ਗੁਰਦਾਸਪੁਰ ਪਿੰਡ ਸਿੰਘਪੁਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ ਤੇ ਅਚਾਨਕ ਕੰਮ ਕਰਦੇ ਦੌਰਾਨ ਉਸਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਮੌਤ ਹੋ ਗਈ।

Advertisements

ਪਰਮਜੀਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ ਤੇ ਪਰਿਵਾਰਕ ਮੈਬਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਸਮਾਜ ਸੇਵੀ ਦਾਨੀ-ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਪਰਮਜੀਤ ਦੀ ਲਾਸ਼ ਨੂੰ ਵਾਪਸ ਲਿਆਉਣ ਵਿੱਚ ਉਹਨਾਂ ਮਦਦ ਕਰਨ।

LEAVE A REPLY

Please enter your comment!
Please enter your name here