ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਵੱਲੋਂ ਕਰਵਾਇਆ ਸ਼ੁਕਰਾਨਾ ਸਮਾਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਜ਼ੋਨ ਵਲੋਂ ਡਾਕਟਰ ਮਨਮੋਹਣਜੀਤ ਸਿੰਘ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਬਾੜੀ ਕਾਲਜ ਬੱਲੋਵਾਲ ਸੌਂਖੜੀ ਕੈਂਪਸ ਦੇ ਡੀਨ ਵਜੋਂ ਨਿਯੁਕਤੀ ਅਤੇ ਸਰਦਾਰ ਜਗਜੀਤ ਸਿੰਘ ਗਣੇਸ਼ਪੁਰ ਦੀ ਜ਼ੋਨਲ ਸਕਤੱਰ ਵਜੋਂ ਸੇਵਾ ਸੰਭਾਲਣ ਤੇ ਆਸ ਕਿਰਨ ਨਸ਼ਾ ਛੁਡਾਊ ਕੇਂਦਰ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਇੱਕ ਸ਼ੁਕਰਾਨਾ/ਅਰਦਾਸ ਸਮਾਗਮ ਕੀਤਾ ਗਿਆ। ਇਸ ਵਿਚ ਸਟੱਡੀ ਸਰਕਲ ਹੁਸ਼ਿਆਰਪੁਰ ਜ਼ੋਨ ਦੇ ਮੈਂਬਰਾਂ, ਸਮਾਜ ਸੇਵੀ ਅਤੇ ਅਕਾਦਮਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਦੀ ਆਰੰਭਤਾ ਗੁਰਬਾਣੀ ਕੀਰਤਨ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਕੀਤੀ ਗਈ। ਉਪਰੰਤ ਸੰਸਥਾ ਦੇ ਜ਼ੋਨਲ ਪ੍ਰਧਾਨ ਨਵਪ੍ਰੀਤ ਸਿੰਘ ਮੰਡਿਆਲਾਂ ਨੇ ਡਾਕਟਰ ਮਨਮੋਹਣਜੀਤ ਸਿੰਘ ਦੀ ਸਟੱਡੀ ਸਰਕਲ ਨਾਲ ਵਿਦਿਆਰਥੀ ਕਾਲ ਤੋਂ ਸਾਂਝ-ਸਫ਼ਰ ਅਤੇ ਜਗਜੀਤ ਸਿੰਘ ਗਣੇਸ਼ਪੁਰ ਦੇ ਪੰਥਕ ਜਜ਼ਬੇ ਅਤੇ ਲਗਨ ਬਾਰੇ ਸਾਂਝ ਪਾਈ। ਡਾਕਟਰ ਮਨਮੋਹਣਜੀਤ ਸਿੰਘ ਵਲੋਂ ਆਪਣੇ ਸਟੱਡੀ ਸਰਕਲ ਅਤੇ ਪ੍ਰੋਫੈਸ਼ਨਲ ਜੀਵਨ ਸੰਘਰਸ਼ ਬਾਰੇ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ। ਜਗਜੀਤ ਸਿੰਘ ਗਣੇਸ਼ਪੁਰ ਨੇ ਸੇਵਾ ਕਾਰਜ ਨੂੰ ਯੋਜਨਾਬੱਧ ਢੰਗ ਨਾਲ ਕਰਨ ਲਈ ਆਪਣੇ ਵਿਚਾਰ ਪ੍ਰਗਟ ਕੀਤੇ।

Advertisements

ਇਸ ਮੌਕੇ ਹਾਜ਼ਰ ਮੈਬਰਾਂ ਵਲੋਂ ਸਰਬਸੰਮਤੀ ਨਾਲ ਡਾ.ਅਰਬਿੰਦ ਸਿੰਘ ਧੂਤ ਨੂੰ ਵਧੀਕ ਸਕੱਤਰ (ਅਕਾਦਮਿਕ), ਸੰਦੀਪ ਸਿੰਘ ਨੂੰ ਜਥੇਬੰਦਕ ਸਕੱਤਰ, ਪ੍ਰਿ: ਰੁਪਿੰਦਰਜੋਤ ਸਿੰਘ ਨੂੰ ਮਾਹਿਲਪੁਰ ਖੇਤਰ ਅਤੇ ਰਵਿੰਦਰ ਸਿੰਘ ਨੂੰ ਹੁਸ਼ਿਆਰਪੁਰ ਖੇਤਰ ਦੀ ਸੇਵਾ ਦਿੱਤੀ ਗਈ। ਡਾਕਟਰ ਜਸਵਿੰਦਰ ਸਿੰਘ ਡੋਗਰਾ, ਸੇਵਾ ਮੁਕਤ ਉਪ ਜਿਲ੍ਹਾ ਸਿੱਖਿਆ ਅਫਸਰ ਡਾਕਟਰ ਦਰਸ਼ਨ ਸਿੰਘ, ਰਵਿੰਦਰ ਸਿੰਘ ਨੇ ਵੀਚਾਰਾਂ ਦੀ ਸਾਂਝ ਪਾਈ। ਇਸ ਮੌਕੇ ਡਾਕਟਰ ਮਨਮੋਹਣਜੀਤ ਸਿੰਘ ਅਤੇ ਨਵ ਨਿਯੁਕਤ ਜ਼ੋਨਲ ਸਕੱਤਰ ਸ ਜਗਜੀਤ ਸਿੰਘ ਗਣੇਸ਼ਪੁਰ ਦਾ ਸਨਮਾਨ ਕੀਤਾ ਗਿਆ। ਸਟੇਜ ਦੀ ਕਾਰਵਾਈ ਡਾ. ਅਰਬਿੰਦ ਸਿੰਘ ਧੂਤ ਨੇ ਬਾਖੂਬੀ ਨਿਭਾਈ। ਹਾਜ਼ਰ ਮੈਬਰਾਂ ਵਲੋਂ ਨਵ-ਨਿਯੁਕਤ ਜ਼ੋਨਲ ਸਕਤੱਰ ਜਗਜੀਤ ਸਿੰਘ ਗਣੇਸ਼ਪੁਰ ਨੂੰ ਜ਼ੋਨਲ ਦਫਤਰ ਦੀ ਕੁਰਸੀ ਤੇ ਬਿਠਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਲੈਫਟੀਨੈਂਟ ਜਨਰਲ ਜੇ. ਐਸ. ਢਿੱਲੋਂ (ਰਿਟਾਇਰਡ), ਪ੍ਰਿੰਸੀਪਲ ਜਗਦੀਪ ਕੌਰ, ਹਰਵਿੰਦਰ ਸਿੰਘ ਨੰਗਲ ਈਸ਼ਰ, ਪ੍ਰਿੰਸੀਪਲ ਰੁਪਿੰਦਰਜੀਤ ਸਿੰਘ, ਰਵਿੰਦਰ ਸਿੰਘ ਸਰਕਾਰੀ ਅਧਿਆਪਕ, ਸੁਰਿੰਦਰ ਸਿੰਘ, ਸੁਰਜਨ ਸਿੰਘ, ਅਮਰਜੀਤ ਸਿੰਘ, ਜਗਤ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਵਿਦਿਆਰਥੀ ਕੌਂਸਲ, ਰੋਬਿਨ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

LEAVE A REPLY

Please enter your comment!
Please enter your name here