ਮੋਹਾਲੀ: ਨੌਜ਼ਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ, ਕਾਰ ਵਿੱਚੋਂ ਮਿਲੀ ਬਿਨਾਂ ਲਾਇਸੰਸੀ ਪਿਸਤੌਲ

ਮੋਹਾਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮੁਹਾਲੀ ਦੇ ਸੈਕਟਰ 67 ਜਲਵਾਊ ਟਾਵਰ ਦੇ ਬਾਹਰ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਮਰਨ ਦਾ ਮਾਮਲਾ ਸਾਹਮਣੇ ਆਇਆਂ ਹੈ। ਸ਼ੁਰੂਆਤੀ ਜਾਂਚ ਤੋਂ ਖੁਦਕੁਸ਼ੀ ਕਰਨ ਦਾ ਮਾਮਲਾ ਲੱਗ ਰਿਹਾ ਹੈ, ਕਿਉਂਕਿ ਨੌਜਵਾਨ ਦੇ ਹੱਥ ਵਿੱਚ ਇੱਕ ਪਿਸਤੌਲ ਮਿਲੀ ਹੈ। ਪੁਲਿਸ ਤੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ ਹਨ। ਇਹ ਨੌਜਵਾਨ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਉਸਦੇ ਕੰਨਪੱਟੀ ਤੇ ਗੋਲੀ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋਈ ਹੈ। ਪਰ ਇਹ ਕਤਲ ਹੈ ਜਾਂ ਖੁਦਕੁਸੀ ਇਸ ਬਾਰੇ ਹਾਲੇ ਸਪਸ਼ਟ ਨਹੀਂ ਹੋਇਆ ਹੈ। ਚੰਡੀਗੜ੍ਹ ਨੰਬਰ ਦੀ ਗੱਡੀ ਅੰਦਰੋਂ ਬੰਦ ਸੀ।

Advertisements

ਇਹ ਨੌਜਵਾਨ ਕ੍ਰੇਟਾ ਕਾਰ ‘ਚ ਆਇਆ ਸੀ ਅਤੇ ਕਾਫੀ ਸਮੇਂ ਤੋਂ ਜਲਵਾਊ ਟਾਵਰ ਦੀ ਪਾਰਕਿੰਗ ‘ਚ ਖੜ੍ਹਾ ਸੀ। ਮਿ੍ਰਤਕ ਦੇ ਪਰਿਵਾਰਿਕ ਮੈਂਬਰਾਂ ਨੇ ਬੇਟੇ ਦੇ ਇਨਸਾਫ ਲਈ ਸਰਕਾਰ ਨੂੰ ਗੁਹਾਰ ਲਗਾਈ ਹੈ। ਡੀਐਸਪੀ ਸੁਖਜੀਤ ਵਿਰਕ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕਾਰ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ, ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ, ਪਿਸਤੌਲ ਤੋਂ ਚੱਲੀ ਗੋਲੀ ਲਾਇਸੰਸੀ ਨਹੀਂ ਹੈ, ਹੁਣ ਜਾਂਚ ਵਿੱਚ ਹੀ ਪਤਾ ਲੱਗੇਗਾ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ।

LEAVE A REPLY

Please enter your comment!
Please enter your name here