ਪੁਲਿਸ ਵੱਲੋਂ ਸਿਨੀਅਰ ਸਿਟੀਜਨ ਨੂੰ ਕੋਵਿਡ ਟੀਕਾਕਰਨ ਲਈ ਘਰ ਤੋਂ ਟੀਕਾ ਸੈਂਟਰ ਅਤੇ ਫਿਰ ਘਰ ਛੱਡਣ ਦੀ ਫ੍ਰੀ ਸੇਵਾ ਕੀਤੀ ਸੁਰੂ

ਪਠਾਨਕੋਟ , 4 ਮਈ 2021: ਕਰੋਨਾ ਕਾਲ ਦੇ ਚਲਦਿਆਂ ਸੀਨੀਅਰ ਸਿਟੀਜਨ ਦੇ ਲਈ ਜਿਲ੍ਹਾ ਪਠਾਨਕੋਟ ਪੁਲਿਸ ਵੱਲੋਂ ਨਵੀਂ ਸੁਵਿਧਾ ਦਿੱਤੀ ਜਾ ਰਹੀ ਹੈ ਜਿਸ ਅਧੀਨ ਪੰਜਾਬ ਪੁਲਿਸ ਪਠਾਨਕੋਟ ਸੀਨੀਅਰ ਸਿਟੀਜਨ ਨੂੰ ਕਰੋਨਾ ਤੋਂ ਬਚਾਓ ਲਈ ਟੀਕਾਕਰਨ ਕਰਵਾਉਂਣ ਲਈ ਘਰ ਤੋਂ ਟੀਕਾਕਰਨ ਸੈਂਟਰ ਤੱਕ ਅਤੇ ਵਾਪਿਸ ਘਰ ਤੱਕ ਛੱਡੇਗੀ । ਇਹ ਪ੍ਰਗਟਾਵਾ ਸ੍ਰੀ ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ. ਪਠਾਨਕੋਟ ਵੱਲੋਂ ਕੀਤਾ ਗਿਆ।

Advertisements

ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਸਾਰੇ  ਇਕ ਅਜਿਹੀ ਸਥਿਤੀ ਵਿੱਚੋਂ ਗੁਜਰ ਰਹੇ ਹਾਂ ਕਿ ਸਾਡੇ ਬਜੂਰਗ ਲੋਕਾਂ ਨੂੰ ਘਰਾਂ ਅੰਦਰ ਰਹਿਣਾ ਚਾਹੀਦਾ ਹੈ ਅਤੇ ਬਾਹਰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਵੈ ਕਿ ਸਿਹਤ ਵਿਭਾਗ ਵੱਲੋਂ ਵੀ ਸਮੇਂ ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਕਿਸੇ ਵੀ ਬੀਮਾਰੀ ਤੋਂ ਪੀੜਤ ਅਤੇ ਬਜੂਰਗ ਲੋਕਾਂ ਨੂੰ ਜਿਆਦਾ ਸਾਵਧਾਨੀਆਂ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਸੋਮਵਾਰ ਤੋਂ ਸੁਕਰਵਾਰ ਤੱਕ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਕੋਈ ਵੀ ਸੀਨੀਅਰ ਸਿਟੀਜਨ ਕੋਵਿਡ ਟੀਕਾਕਰਨ ਲਈ ਸਲੋਟ ਬੂੱਕ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਲਈ ਜਾਣ ਲਈ 87280-33500 ਅਤੇ ਟੈਲੀਫੋਨ ਨੰਬਰ 0186-2345516 ਤੇ ਫੋਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇ ਕਿ ਸਿਨੀਅਰ ਸਿਟੀਜਨ ਨੇ ਇਸ ਸਫਰ ਦੋਰਾਨ ਮਾਸਕ ਲਗਾਇਆ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ ਅਧਾਰ ਕਾਰਡ ਲਾਜਮੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਜਿਲ੍ਹਾ ਪਠਾਨਕੋਟ ਪੁਲਿਸ ਵੱਲੋਂ ਸਿਨੀਅਰ ਸਿਟੀਜਨ ਨੂੰ ਫ੍ਰੀ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here