ਡੀਐਸਪੀ ਕਤਲਕਾਂਡ ਦੀ ਗੁੱਥੀ ਸੁਲਝੀ, ਆਟੋ ਡਰਾਈਵਰ ਗ੍ਰਿਫ਼ਤਾਰ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਕੁੱਝ ਦਿਨੀਂ ਪਹਿਲਾਂ ਜਲੰਧਰ ਦੇ ਡੀਐਸਪੀ ਦਲਬੀਰ ਦਿਓਲ ਦਾ ਕਤਲਕਾਂਡ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਆਖਿਰ ਪੁਲਿਸ ਨੇ ਡੀਐਸਪੀ ਕਤਲਕਾਂਡ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਮੁਲਜ਼ਮ ਆਟੋ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਦੱਸ ਦਈਏ ਕਿ ਮਾਮਲੇ ਸਬੰਧੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਜਿਸ ਮੁਤਾਬਕ ਡੀਐਸਪੀ ਡਰਾਈਵਰ ਦੇ ਨਾਲ ਬੈਠ ਕੇ 31 ਦਸਬੰਰ ਦੀ ਰਾਤ ਨੂੰ ਸ਼ਰਾਬ ਪੀਂਦਾ ਪਿਆ ਸੀ ਅਤੇ ਜਿਸ ਤੋਂ ਬਾਅਦ ਰਾਤ 1 ਵਜੇ ਦੇ ਕਰੀਬ ਜਲੰਧਰ ਦੇ ਵਰਕਸ਼ਾਪ ਚੌਂਕ ਤੋਂ ਡੀਐਸਪੀ ਦਲਬੀਰ ਸਿੰਘ ਦਿਓਲ ਨੇ ਆਟੋ ਡਰਾਈਵਰ ਨੂੰ ਖੋਜੇਵਾਲ ਸਥਿਤ ਘਰ ਛੱਡਣ ਦੀ ਗੱਲ ਆਖੀ ਅਤੇ ਦੋਵਾਂ ਦੀ ਲੜਾਈ ਹੋਈ ਅਤੇ ਹੱਥੋਪਾਈ ਦੇ ਦੌਰਾਨ ਆਟੋ ਡਰਾਈਵਰ ਨੇ ਹੀ ਡੀਐਸਪੀ ਦੇ ਗੋਲੀ ਮਾਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisements

LEAVE A REPLY

Please enter your comment!
Please enter your name here