ਡੀਬੀਈਈ ਵਿੱਚ ਕੀਤੀ ਗਈ ਵਿਦਿਆਰਥੀਆਂ ਦੀ ਗਰੁੱਪ ਗਾਈਡੈਂਸ ਕੋਂਸਲਿੰਗ

ਪਠਾਨਕੋਟ: (ਦ ਸਟੈਲਰ ਨਿਊਜ਼): ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਵੱਲੋਂ ਸਕੂਲਾਂ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਗਾਈਡ ਕਰਕੇ ਸਰਕਾਰੀ/ਪ੍ਰਾਈਵੇਟ ਨੋਕਰੀਆਂ ਅਤੇ ਸਵੈ-ਰੋਜਗਾਰ ਅਪਣਾਉਣ ਲਈ ਪ੍ਰਾਰਥੀਆਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੋਜ਼ਗਾਰ/ਸਵੈ-ਰੋਜਗਾਰ ਦੇੇ ਮੌਕੇ ਦਿੱਤੇ ਜਾ ਸਕਣ। ਇਸ ਸਬੰਧੀ ਜਿਲ੍ਹਾ ਰੋਜਗਾਰ ਅਫਸਰ ਪਰਸੋਤਮ ਸਿੰਘ, ਰੋਜਗਾਰ ਅਫਸਰ ਰਮਨ ਅਤੇ ਪਲੇਸਮੈੈਂਟ ਅਸਫਰ ਰਕੇਸ ਕੁਮਾਰ ਵਲੋਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵੱਲੋਂ ਆਏ ਹੋਏ ਆਈ.ਟੀ.ਆਈ. ਲੜਕੀਆਂ ਪ੍ਰਾਰਥੀਆਂ ਦੀ ਕੋਸਲਿੰਗ ਕੀਤੀ ਗਈ ਅਤੇ ਵੱਖ-ਵੱਖ ਵਿਭਾਗਾਂ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।

Advertisements

ਇਸ ਸੈਸ਼ਨ ਵਿਚ ਜਿਲ੍ਹਾ ਰੋਜਗਾਰ ਅਫਸਰ, ਪਠਾਨਕੋਟ ਦੁਆਰਾ ਭਵਿੱਖ ਵਿਚ ਟੀਚਾ ਬਣਾਉਣ ਸਬੰਧੀ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਾਰਗ ਦਰਸ਼ਨ ਕੀਤਾ ਗਿਆ  ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ  ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਕਮਰਾ ਨੰ: 352 ਮਲਿਕਪੁਰ ਵਿਖੇ ਮਿਤੀ 9-6-2022 ਨੂੰ  ਸਵੇਰੇ 10:00 ਵਜੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਵੇਗਾ । ਇਸ ਪਲੇਸਮੈਂਟ ਕੈਂਪ ਵਿਚ ਅਜਾਇਲ ਹਰਬਲ ਕੰਪਨੀ ਦੁਆਰਾ ਇੰਟਰਵਿਊ ਲਈ ਜਾਵੇਗੀ । ਬਾਰਵੀਂ ਪਾਸ ਲੜਕੀਆਂ ਇਸ ਰੋਜਗਾਰ ਮੇਲੇ ਵਿੱਚ ਭਾਗ ਲੈ ਸਕਦੀਆਂ ਹਨ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨਾਲ ਸੰਪਰਕ  7657825214 ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here