ਮੁੱਖ ਮੰਤਰੀ ਗੜ੍ਹਸ਼ੰਕਰ ਦੇ ਵਿਧਾਇਕ ਰੋੜੀ ਅਤੇ ਸਕੱਤਰ ਸੁਰਿੰਦਰ ਨੂੰ ਵਿਜੀਲੈਂਸ ਰਾਂਹੀ ਗਿਰਫ਼ਤਾਰ ਕਰਕੇ ਰਿਸ਼ਵਤ ਲੈਣ ਦੇਣ ਦਾ ਸੱਚ ਲੋਕਾਂ ਸਾਹਮਣੇ ਲਿਆਵੇ: ਜਥੇਦਾਰ ਸਾਹੀ।

ਕਪੂਰਥਲਾ ( ਦ ਸਟੈਲਰ ਨਿਊਜ਼), ਗੌਰਵ ਮੜੀਆ: ਸ਼੍ਰੋਮਣੀ ਅਕਾਲੀ ਦਲ ਸਯੁੰਕਤ ਢੀਂਡਸਾ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਅੱਜ ਜਾਰੀ ਇੱਕ ਪ੍ਰੈਸ ਨੋਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋ ਜ਼ੋਰਦਾਰ ਮੰਗ ਕੀਤੀ ਹੈ ਕਿ ਆਪਣੀ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਗੜ੍ਹਸ਼ੰਕਰ ਦੇ ਸਕੱਤਰ ਸੁਰਿੰਦਰ ਸਿੰਘ ਸੈਣੀ ਨੂੰ ਵਿਜੀਲੈਂਸ ਰਾਂਹੀ ਗਿਰਫ਼ਤਾਰ ਕਰਕੇ ਇਨ੍ਹਾਂ ਵਿੱਚ ਹੋਏ ਲੱਖਾਂ ਰੁਪਏ ਦੇ ਲੈਣ ਦੇਣ ਦਾ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦਾ ਜਾਵੇ। ਜਥੇਦਾਰ ਸਾਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਇੱਕ ਬੇਈਮਾਨ ਕਰੁੱਪਟ ਸਕੱਤਰ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਰੱਜ ਕੇ ਮਦਦ ਕਰਦਾ ਰਿਹਾ, ਨੂੰ ਤਰੁੰਤ ਬਦਲ ਕਿ ਸਰਹੰਦ ਚਰਨਾਰਥਲ ਲਾ ਦਿੱਤਾ ਗਿਆ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੂੰ ਕਿਹੜੀ ਇਸ ਕਰੁੱਪਟ ਸਕੱਤਰ ਸੁਰਿੰਦਰ ਸਿੰਘ ਸੈਣੀ ਨੂੰ ਫਿਰ ਤੋਂ ਟਾਂਡਾ ਅਤੇ ਵਾਧੂ ਚਾਰਜ ਗੜ੍ਹਸ਼ੰਕਰ ਦੇਣ ਦੀ ਲੋੜ ਪੈ ਗਈ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਜੈ ਕਿਸ਼ਨ ਸਿੰਘ ਰੋੜੀ ਇਸੇ ਸਕੱਤਰ ਸੁਰਿੰਦਰ ਸਿੰਘ ਸੈਣੀ ਦੇ ਖਿਲਾਫ ਰੱਜ ਕੇ ਬੋਲਦੇ ਰਹੇ ਅਤੇ ਵੱਡੀਆਂ ਵੱਡੀਆਂ ਪ੍ਰੈੱਸ ਕਾਨਫਰੰਸਾਂ ਕਰਕੇ ਸਕੱਤਰ ਸੁਰਿੰਦਰ ਸਿੰਘ ਸੈਣੀ ਦੇ ਖਿਲਾਫ ਰੱਜ ਕੇ ਭਿਰਸ਼ਟਾਚਾਰ ਕਰਨ ਦੇ ਦੋਸ਼ ਲਗਾਉਂਦੇ ਰਹੇ ਹਨ।

Advertisements

ਵਧਾਇਕ ਜੈ ਕਿਸ਼ਨ ਸਿੰਘ ਰੋੜੀ ਦੀਆਂ ਇਸ ਸਕੱਤਰ ਦੇ ਖਿਲਾਫ ਕੀਤੀਆਂ ਪ੍ਰੈੱਸ ਕਾਨਫਰੰਸਾਂ ਦਾ ਵੇਰਵਾ ਆੜਤੀ ਯੂਨੀਅਨ ਦੇ ਪ੍ਰਧਾਨ ਸ੍ਰੀ ਕਾਹਨ ਚੰਦ ਨੇ ਬਕਾਇਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭੇਜੇ ਹਨ, ਪਰ ਹਾਲਾਂ ਤੱਕ ਇਸ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਗੜ੍ਹਸ਼ੰਕਰ ਦੇ ਸਕੱਤਰ ਸੁਰਿੰਦਰ ਸਿੰਘ ਸੈਣੀ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਜਥੇਦਾਰ ਸਾਹੀ ਨੇ ਕਿਹਾ ਕਿ ਇਸ ਗੱਲ ਦਾ ਗੜ੍ਹਸ਼ੰਕਰ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਇਹ ਇਨ੍ਹਾਂ ਚਾਲਬਾਜ਼ ਕਮੀਨਾ ਸਕੱਤਰ ਹੈ, ਹਮੇਸ਼ਾ ਖ਼ਿਆਲ ਰੱਖਦਾ ਹੈ ਕਿਹੜਾ ਸਕੱਤਰ ਸੀਜ਼ਨ ਤੋਂ ਤੁੰਰਤ ਬਾਅਦ ਰਿਟਾਇਰ ਹੋ ਰਿਹਾ ਹੈ, ਉਸਦੇ ਚੇਅਰਮੈਨ ਨੂੰ ਪੰਜ ਲੱਖ ਦੇਣ ਦਾ ਵਾਅਦਾ ਕਰਦਾ ਹੈ ਤੇ ਚੇਅਰਮੈਨ ਰਾਂਹੀ ਆਰਜ਼ੀ ਆਰਡਰ ਕਰਵਾ ਲੈਂਦਾ ਹੈ ਤੇ ਸੀਜ਼ਨ ਦੇ ਸਾਰੀ ਰਕਮ ਠੇਕੇਦਾਰ ਅਨਿਲ ਸੋਢੀ ਬਟਾਲਾ ਤੋਂ ਨਕਦ ਲੈ ਕਿ ਹੜੱਪ ਕਰ ਜਾਂਦਾ ਹੈ। ਜਥੇਦਾਰ ਸਾਹੀ ਨੇ ਆਪਣੀ ਹੱਢ ਬੀਤੀ ਸੁਣਾਉਂਦਿਆਂ ਕਿਹਾ ਕਿ 31-10-2021 ਨੂੰ ਮੇਰੇ ਰਿਟਾਇਰ ਹੋਣ ਉਪਰੰਤ ਵੀ ਇਹ ਚੇਅਰਮੈਨ ਰਾਜੇਸ਼ ਗੁੱਪਤਾ ਨੂੰ ਪੰਜ ਲੱਖ ਰੁਪਏ ਦੇਣੇ ਮੰਨ ਕੇ ਉਨ੍ਹਾਂ ਦੀ ਥਾਂ ਮਾਰਕਿਟ ਕਮੇਟੀ ਹੁਸ਼ਿਆਰਪੁਰ ਆ ਗਿਆ ਤੇ ਠੇਕੇਦਾਰ ਅਨਿਲ ਸੋਢੀ ਬਟਾਲਾ ਤੋਂ ਸਾਰੇ ਦੇ ਸਾਰੇ ਪੈਸੇ ਲੱਗਭਗ 22 ਲੱਖ ਰੁਪਏ ਹੜੱਪ ਕਰ ਗਿਆ। ਜਥੇਦਾਰ ਸਾਹੀ ਨੇ ਕਿਹਾ ਕਿ ਉਨ੍ਹਾਂ ਨੇ ਸੀਜ਼ਨ ਦੌਰਾਨ ਬੰਦੇ ਰੱਖੇ ਹੋਏ ਸਨ। ਮੰਡੀਆਂ ਦੀਆਂ ਸਫਾਈਆਂ ਤੇ ਪੈਸੇ ਖ਼ਰਚੇ ਸਨ, ਵਿਸ਼ੇਸ਼ ਕਰਕੇ ਇਲੈਕਟਰੀਸਨ ਹੰਸ ਰਾਜ ਨੂੰ 50 ਹਜ਼ਾਰ ਐਂਡਵਾਸ਼ ਤੇ 20 ਹਜ਼ਾਰ ਦੇ ਕਰੀਬ ਉਸਨੇ ਚੱਲਦੇ ਸੀਜ਼ਨ ਵਿੱਚ 24 ਮੰਡੀਆਂ ਵਿੱਚ ਮੇਰੇ ਖਰਚ ਕਰਵਾਏ ਸਨ। ਜਥੇਦਾਰ ਸਾਹੀ ਨੇ ਕਿਹਾ ਕਿ ਅਕਾਊਂਟੈਂਟ ਜਤਿੰਦਰ ਕੌਰ ਸੈਣੀ ਗੁਰਦਾਸਪੁਰ ਜੋ ਮਾਰਕਿਟ ਕਮੇਟੀ ਹੁਸ਼ਿਆਰਪੁਰ ਵਿੱਚ ਕੰਮ ਕਰਦੀ ਠੇਕੇਦਾਰ ਤੋਂ ਮੇਰੇ ਨਾਂ ਤੇ ਐਡਵਾਂਸ 50 ਹਜ਼ਾਰ ਰੁਪਏ ਲੈ ਲਏ ਸਨ, ਜੋ ਉਸਨੇ ਅੱਜ ਤੱਕ ਨਾ ਮੈਨੂੰ ਦਿੱਤੇ ਹਨ ਅਤੇ ਨਾ ਹੀ ਠੇਕੇਦਾਰ ਅਨਿਲ ਸੋਢੀ ਨੂੰ ਵਾਪਿਸ ਦਿੱਤੇ ਹਨ। ਉਪਰੋਕਤ ਸਾਰੀ ਰਕਮ ਸੀਜ਼ਨ ਤੋਂ ਬਾਅਦ ਠੇਕੇਦਾਰ ਨੇ ਮੈਨੂੰ ਦੇਣੀ ਸੀ ਜੋ ਸੁਰਿੰਦਰ ਸਿੰਘ ਸੈਣੀ ਚੇਅਰਮੈਨ ਰਾਜੇਸ਼ ਗੁੱਪਤਾ ਨੂੰ ਪੰਜ ਲੱਖ ਰੁਪਏ ਦੇ ਕਿ ਆਪ ਹੜੱਪ ਕਰ ਗਿਆ।

ਇਸੇ ਤਰ੍ਹਾਂ ਹੁਣ ਗੜ੍ਹਸ਼ੰਕਰ ਕੰਮ ਸੀਜ਼ਨ ਦੌਰਾਨ ਹੁਸ਼ਿਆਰਪੁਰ ਦੇ ਸਕੱਤਰ ਨੇ ਕੀਤਾ ਹੈ ਪਰ ਸੁਰਿੰਦਰ ਸਿੰਘ ਸੈਣੀ ਐਮ.ਐਲ.ਏ ਆਮ ਆਦਮੀ ਪਾਰਟੀ ਗੜ੍ਹਸ਼ੰਕਰ ਨੂੰ ਪੰਜ ਲੱਖ ਰੁਪਏ ਦੇ ਕਿ ਵਾਧੂ ਚਾਰਜ ਮਾਰਕਿਟ ਕਮੇਟੀ ਗੜ੍ਹਸ਼ੰਕਰ ਦਾ ਲੈ ਲਿਆ ਹੈ ਅਤੇ ਉਥੇ ਠੇਕੇਦਾਰ ਵੱਲੋਂ ਮਿਲਣ ਵਾਲੇ 25-30 ਲੱਖ ਰੁਪਏ ਖੁਦ ਹੜੱਪ ਕਰ ਗਿਆ ਹੈ। ਮੈਂ ਅਤੇ ਆੜ੍ਹਤੀਆਂ ਨੇ ਅਨੇਕਾਂ ਸ਼ਿਕਾਇਤਾਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਜਾਰੀ ਵੱਟਸਐਪ 9501-200-200 ਤੇ ਪਾ ਚੁੱਕੇ ਹਾਂ,ਪਰ ਕੋਈ ਸੁਣਵਾਈ ਨਹੀਂ ਹੋਈ। ਜਥੇਦਾਰ ਸਾਹੀ ਨੇ ਕਿਹਾ ਕਿ ਜੇਕਰ ਵਿਧਾਇਕ ਕਾਂਗਰਸ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਹੁੰਦਾ ਤਾਂ ਝੱਟ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਵਾਈ ਕਰ ਦੇਣੀ ਸੀ। ਸਿਰਫ਼ ਗੜ੍ਹਸ਼ੰਕਰ ਦਾ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਆਮ ਆਦਮੀ ਪਾਰਟੀ ਗੜ੍ਹਸ਼ੰਕਰ ਦਾ ਵਿਧਾਇਕ ਹੋਣ ਕਾਰਨ ਕੋਈ ਸੁਣਵਾਈ ਨਹੀਂ ਹੋ ਰਹੀ। ਜਥੇਦਾਰ ਸਾਹੀ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਢੀਂਡਸਾ ਵੱਲੋਂ ਪੰਜ ਮਹੀਨੇ ਦੇ ਟੂਰ ਤੇ ਇੰਗਲੈਂਡ, ਕਨੈਡਾ ਅਤੇ ਅਮਰੀਕਾ ਗਿਆ ਹੋਇਆ ਹਾਂ। ਅੱਜਕਲ੍ਹ ਮੈਂ ਕਨੈਡਾ ਵਿੱਚ ਹਾਂ। ਜਥੇਦਾਰ ਸਾਹੀ ਨੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਦੀ ਵੱਟਸਐਪ ਤੇ ਵਿਧਾਇਕ ਗੜ੍ਹਸ਼ੰਕਰ ਜੈ ਕਿਸ਼ਨ ਸਿੰਘ ਰੋੜੀ ਖਿਲਾਫ ਸ਼ਿਕਾਇਤ ਪਾਉਣ ਦਾ ਇਹ ਫ਼ਲ ਮਿਲਿਆ ਹੈ ਕਿ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਗੜ੍ਹਸ਼ੰਕਰ ਦੇ ਇੱਕ ਵਕੀਲ ਰਾਹੀਂ ਮੇਰੇ ਘਰ ਤਲਵੰਡੀ ਚੌਧਰੀਆਂ ਨੋਟਿਸ ਭੇਜ ਰਿਹਾ ਹੈ ਅਤੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਵਿਜੀਲੈਂਸ ਹੁਸ਼ਿਆਰਪੁਰ ਦੇ ਡੀ.ਐਸ.ਪੀ.ਤੋਂ ਮੇਰੇ ਪਰਿਵਾਰ ਨੂੰ ਰੋਜ਼ ਫੋਨ ਕਰਵਾ ਰਿਹਾ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਨਾਲ ਰਹਿ ਕੇ ਬਹੁਤ ਕੁਝ ਜ਼ੁਲਮ ਦੇ ਖਿਲਾਫ ਸਿਖਿਆ ਹੈ ਅਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਐਨ.ਐਸ.ਆਈ ਤਹਿਤ ਸੱਤ ਸਾਲ ਜੇਲ੍ਹ ਵੀ ਕੱਟੀ ਹੈ।

ਜਥੇਦਾਰ ਸਾਹੀ ਨੇ ਕਿਹਾ ਕਿ ਉਹ ਜਨਵਰੀ 2023 ਵਿੱਚ ਵਿਦੇਸ਼ ਤੋਂ ਵਾਪਿਸ ਆਪਣੇ ਪਿੰਡ ਤਲਵੰਡੀ ਚੌਧਰੀਆਂ ਆ ਰਹੇ ਹਨ, ਫਿਰ ਉਹ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਗੜ੍ਹਸ਼ੰਕਰ ਦੇ ਸਕੱਤਰ ਸੁਰਿੰਦਰ ਸਿੰਘ ਸੈਣੀ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਜਵਾਬ ਦੇਣਗੇ। ਜਥੇਦਾਰ ਸਾਹੀ ਨੇ ਮਾਨ ਸਰਕਾਰ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਵਿਜੀਲੈਂਸ ਰਾਹੀਂ ਆਪਣੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਗੜ੍ਹਸ਼ੰਕਰ ਦੇ ਸਕੱਤਰ ਸੁਰਿੰਦਰ ਸਿੰਘ ਸੈਣੀ ਨੂੰ ਗ੍ਰਿਫਤਾਰ ਕਰਕੇ ਸੱਚ ਲੋਕਾਂ ਸਾਹਮਣੇ ਲੈ ਕਿ ਆਉਣ ਅਤੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੂੰ ਆਮ ਆਦਮੀ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਓਣ ਅਤੇ ਗੜ੍ਹਸ਼ੰਕਰ ਦੇ ਸਕੱਤਰ ਸੁਰਿੰਦਰ ਸਿੰਘ ਸੈਣੀ ਨੂੰ ਪੱਕੇ ਤੌਰ ਤੇ ਟਰਮੀਨੇਟ ਕਰਨ ਦੀ ਕ੍ਰਿਪਾਲਤਾ ਕਰਨ। ਜਥੇਦਾਰ ਸਾਹੀ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਤੱਕ ਜੇ ਲੋਕਾਂ ਨੂੰ ਇਨਸਾਫ਼ ਨਾਂ ਮਿਲਿਆ ਤਾਂ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਦੇ ਆੜਤੀਆਂ ਨੂੰ ਨਾਲ ਲੈਕੇ ਕਿ ਉਹ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਗੜ੍ਹਸ਼ੰਕਰ ਦੇ ਸਕੱਤਰ ਸੁਰਿੰਦਰ ਸਿੰਘ ਸੈਣੀ ਦੇ ਖਿਲਾਫ ਤਗੜਾ ਸੰਘਰਸ਼ ਵਿੱਢਣਗੇ। ਇਸ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਢੀਂਡਸਾ ਵੀ ਉਹਨਾਂ ਨੂੰ ਆਪਣਾ ਸਹਿਯੋਗ ਦੇਣ ਲਈ ਵਚਨਬੱਧ ਹੈ। ਜਥੇਦਾਰ ਸਾਹੀ ਨੇ ਕਿਹਾ ਕਿ ਜੋ ਵੀ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਗੜ੍ਹਸ਼ੰਕਰ ਅਤੇ ਸਕੱਤਰ ਸੁਰਿੰਦਰ ਸਿੰਘ ਸੈਣੀ ਟਾਂਡਾ ਵਾਧੂ ਚਾਰਜ ਬਦੋਲਤ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਗੜ੍ਹਸ਼ੰਕਰ ਜੋ ਵੀ ਮੇਰੇ ਖਿਲਾਫ ਕਾਰਵਾਈਆਂ ਕਰ ਰਹੇ ਹਨ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਮੈਨੂੰ ਸ.ਜਗਰੂਪ ਸਿੰਘ ਸਾਬਕਾ ਮੰਡੀ ਸੁਪਰਵਾਈਜ਼ਰ ਹੁਸ਼ਿਆਰਪੁਰ ਨਾਲੋ-ਨਾਲ ਦਿੰਦਾ ਰਹਿੰਦਾ ਹੈ।

LEAVE A REPLY

Please enter your comment!
Please enter your name here