ਡਾਇਰੈਕਟੈਰ ਸਿਹਤ ਸੇਵਾਵਾਂ (ਪ.ਭ.) ਪੰਜਾਬ ਵੱਲੋ ਮਾਈਗੇਟ੍ਰੇਰੀ ਪੱਲਸ ਪੋਲੀਉ ਰਾਉਡ ਦਾ ਨਿਰੀਖਣ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਘਰ ਦੇ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁਹੱਲਾਂ ਕਲੀਨਿਕ ਸ਼ੁਰੂ ਕੀਤੇ ਜਾਣ ਦੀ ਤਿਆਰੀ ਜੋਰਾ ਤੇ ਹੈ ਅਤੇ ਜਲਦੀ ਹੀ ਇਹ ਮੁਹੱਲਾ ਕਲੀਨਿਕ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨੀਆ ਸ਼ੁਰੂ ਕਰ ਦੇਣਗੀਆ । ਇਸ ਲਈ ਸਿਹਤ ਵਿਭਾਗ ਵੱਲੋ ਤਿਆਰੀ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਪੰਜਾਬ ਵੱਲੋ ਡਾ ਰਣਜੀਤ ਸਿੰਘ ਘੋਤੜਾ ਨੇ ਅੱਜ ਇਕ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਦਿੱਤੀ ।

Advertisements

ਡਾ. ਘੋਤੜਾ  ਅੱਜ ਮਾਈਗ੍ਰੇਟਰੀ ਪਲੱਸ ਪੋਲੀਉ ਅਭਿਆਨ ਦੇ ਪਹਿਲੇ ਦਿਨ ਘਰ ਘਰ ਜਾ ਕੇ ਮਾਈਗ੍ਰੇਟਰੀ ਪਲੱਸ ਪੋਲੀਏ ਬੂੰਦਾ ਪਿਲਾਉਣ ਦੇ ਅਭਿਆਨ ਦਾ ਨਿਰੀਖਣ ਕਰਨ ਆਏ ਸਨ ,  ਇਸ ਦੋਰਾਨ ਉਹਨਾਂ ਨੇ ਖਾਸ ਤੋਰ ਤੇ  ਲਾਜਵੰਤੀ ਨਗਰ, ਭਗਤ ਨਗਰ , ਭੀਮ ਨਗਰ ਅਤੇ ਸੁੰਦਰ ਨਗਰ ਦੀ ਝੁੱਗੀਆ ਝੋਪੜੀਆਂ ਦੇ ਬੱਚਿਆਂ ਨੂੰ ਚੈਕ ਕੀਤਾ । ਇਸ ਮੋਕੇ ਉਹਨਾਂ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋ ਜਲਦੀਆ ਹੀ ਸਿਹਤ ਵਿਭਾਗ ਵਿੱਚ ਖਾਲੀ ਪੋਸਟਾ ਭਰਨ ਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪੰਜਾਬ ਦੋ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾ  ਸਕਣ । ਇਸ  ਉਪਰੰਤ ਉਨਾਂ ਨੇ ਜਿਲੇ ਦੇ ਪ੍ਰੋਗਰਾਮ ਅਫਸਰਾਂ ਅਤੇ ਸਮੂਹ ਐਸ. ਐਮ. ਉਜ. ਨਾਲ ਇਕ ਵਿਸ਼ੇਸ਼ ਮੀਟਿੰਗ ਵੀ ਲਈ ਅਤੇ ਸਰਕਾਰ ਵੱਲੋ ਚਲਾਈਆ ਜਾ ਰਹੀਆ ਜਿਲ੍ਹੇ ਅੰਦਰ ਸਕੀਮਾਂ ਬਾਰੇ ਵੀ ਜਾਣਕਾਰੀ ਲਈ । ਇਸ ਮੋਕੇ ਕਾਰਜਕਾਰੀ ਸਿਵਲ ਸਰਜਨ ਡਾ ਪਵਨ ਕੁਮਾਰ , ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ , ਡਾ ਸੀਮਾ ਗਰਗ , ਐਸ. ਐਮ. ਓ ਸਿਵਲ ਹਸਪਤਾਲ ਡਾ ਸਵਾਤੀ , ਚੀਫ ਫਾਰਮੇਸੀ ਅਫਸਰ ਜਤਿੰਦਰਪਾਲ ਸਿੰਘ ,ਸੁਪਰਡੈਟ ਦਵਿੰਦਰ ਭੱਟੀ,  ਫਾਰਮੇਸੀ  ਅਫਸਰ ਅਜੈ ਸ਼ਰਮਾਂ , ਹਰਰੂਪ ਕੁਮਾਰ , ਬੀ. ਸੀ. ਸੀ. ਕੁਆਡੀਨੇਟਰ ਅਮਨਦੀਪ ਸਿੰਘ , ਅਤੇ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ । ਇਸ ਮੋਕੇ ਜਿਲਾਂ ਟੀਕਾਕਰਨ ਅਫਸਰ ਡਾ ਸੀਮਾ ਗਰਗ ਨੇ ਦੱਸਿਆ  ਕਿ  ਰਾਉਡ ਦੇ ਪਹਿਲੇ ਦਿਨ ਅੱਜ ਜਿਲੇ ਵਿੱਚ ਪ੍ਰਵਾਸੀ ਪਰਿਵਾਰਾ ਦੇ  10832 ਬੱਚਿਆ ਨੂੰ ਪੋਲੀਉ ਦੀਆਂ ਬੂੰਦਾ ਪਿਲਾਈਆਂ ਗਈਆ ਹਨ ਅਤੇ ਬਾਕੀ ਰਹਿੰਦੇ ਦੋ ਦਿਨਾਂ ਅੰਦਰ ਜਿਲੇ ਵਿੱਚ ਘਰ ਘਰ ਜਾ ਪੋਲੀਉ ਬੂੰਦਾ ਪਿਲਾਈਆ ਜਾਣਗੀਆ । ਉਹਨਾਂ ਜਿਲੇ ਅੰਦਰ ਰਹਿੰਦੇ ਪ੍ਰਵਾਸੀ ਪਰਿਵਾਰਾ ਨੂੰ  ਅਪੀਲ ਕੀਤੀ ਕਿ ਉਹ ਬੱਚਿਆ ਨੂੰ ਪੋਲੀਉ ਬੂੰਦਾ ਜਰੂਰ ਪਿਲਾਊਣ ਅਤੇ ਘਰ ਆਈਆ ਸਿਹਤ ਵਿਭਾਗ ਦੀਆ ਟੀਮਾਂ ਨੂੰ ਸਹਿਯੋਗ ਦੇਣ । 

LEAVE A REPLY

Please enter your comment!
Please enter your name here