ਅਗਨੀਪਥ ਯੋਜਨਾ ਸਭ ਤੋਂ ਵਧੀਆ ਹੈ, ਵਿਰੋਧ ਕਰਨ ਦੀ ਬਜਾਏ ਇਸ ਯੋਜਨਾ ਨੂੰ ਸਮਝਣ ਨੌਜਵਾਨ: ਨਰੇਸ਼ ਪੰਡਿਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਅਗਨੀਪੱਥ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ਦਾ ਭਾਜਪਾ ਆਗੂ ਪੂਰਾ ਸਮਰਥਨ ਕਰ ਰਹੇ ਹਨ। ਹਾਲਾਂਕਿ ਇਸ ਯੋਜਨਾ ਦਾ ਕਈ ਥਾਵਾਂ ‘ਤੇ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ।ਨੌਜਵਾਨ ਸੜਕਾਂ ‘ਤੇ ਉਤਰ ਕੇ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ।ਉੱਥੇ ਹੀ ਇਸ ਮਾਮਲੇ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਹੈ ਕਿ ਅਗਨੀਪਥ ਸਕੀਮ ਨੌਜਵਾਨਾਂ ਲਈ ਹੈ। ਨੌਜਵਾਨਾਂ ਲਈ ਬਹੁਤ ਵਧੀਆ ਯੋਜਨਾ ਹੈ। ਇਸ ਨਾਲ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਦੇ ਹੋਰ ਮੌਕੇ ਮਿਲਣਗੇ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਕਿ ਅਗਨੀਪੱਥ ਯੋਜਨਾ ਨੌਜਵਾਨਾਂ ਲਈ ਬਹੁਤ ਵਧੀਆ ਯੋਜਨਾ ਹੈ। ਇਸ ਨਾਲ ਨੋਜਵਾ ਨੂੰ ਫੋਜ ਵਿੱਚ ਭਾਰਤੀ ਹੋਣ ਦਾ ਜ਼ਿਆਦਾ ਮੌਕਾ ਮਿਲੇਗਾ। ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਦੇ ਵਿਭਾਗ ਦੇ ਮੁਖੀ ਨਰੇਸ਼ ਪੰਡਿਤ ਨੇ ਕਿਹਾ ਕਿ ਜੇਕਰ ਫੌਜ ਨੂੰ 25,000 ਜਵਾਨਾਂ ਦੀ ਲੋੜ ਹੈ ਤਾਂ ਫੌਜ ਇਸ ਯੋਜਨਾ ਤਹਿਤ 4 ਗੁਣਾ ਨੌਜਵਾਨਾਂ ਦੀ ਭਰਤੀ ਕਰੇਗੀ। ਜਿਸ ਵਿੱਚ ਸਬ ਤੋਂ ਵਧੀਆ 25,000 ਨੌਜਵਾਨਾਂ ਨੂੰ 4 ਸਾਲ ਬਾਅਦ ਫੌਜ ਵਿੱਚ ਰੈਗੂਲਰ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੇ ਨੌਜਵਾਨਾਂ ਨੂੰ ਰਲੀਜ ਕੀਤਾ ਜਾਵੇਗਾ,

Advertisements

ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੇ ਹੋਵੇ ਕਾਰਵਾਈ

ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਨੌਜਵਾਨ ਪੁਲੀਸ,ਅਰਧ ਸੈਨਿਕ ਤੇ ਹੋਰ ਸੇਵਾਵਾਂ ਭਰਤੀ ਲਈ ਪਹਿਲ ਦਿੱਤੀ ਜਾਵੇਗੀ।ਅਜਿਹੇ ਵਿੱਚ ਨੌਜਵਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ।ਫੋਜ ਵਿੱਚ ਚਾਰ ਸਾਲ ਰਹਿੰਦੇ ਹੋਏ ਉਨ੍ਹਾਂਨੂੰ ਚੰਗੀ ਤਨਖਾਹ ਦਿੱਤੀ ਜਾਵੇਗੀ। 4 ਸਾਲ ਬਾਅਦ ਉਨ੍ਹਾਂ ਨੂੰ 11 ਲੱਖ ਰੁਪਏ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਫੋਜ ਵਲੋਂ ਪੂਰੀ ਸਿਖਲਾਈ ਦਿੱਤੀ ਜਾਵੇਗੀ। ਨਰੇਸ਼ ਪੰਡਿਤ ਨੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਯੋਜਨਾਵਾਂ ਹਨ।ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਫੌਜ ਵਿੱਚ ਨੌਕਰੀਆਂ ਨਹੀਂ ਘਟਾਈਆਂ ਜਾ ਰਹੀਆਂ ਹਨ, ਸਗੋਂ ਨੌਕਰੀਆਂ ਪਹਿਲਾਂ ਜਿੰਨੀਆਂ ਸੀ ਉਨੀਆਂ ਹੀ ਰਹਿਣਗੀਆਂ। ਜੋ ਨੌਜਵਾਨ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਇਸ ਬਾਰੇ ਸਮਝ ਲੈਣਾ ਚਾਹੀਦਾ ਹੈ।ਕਿਉਂਕਿ ਇਹ ਯੋਜਨਾ ਉਨ੍ਹਾਂ ਲਈ ਬਹੁਤ ਵਧੀਆ ਹੈ।

ਨਰੇਸ਼ ਪੰਡਿਤ ਨੇ ਦੱਸਿਆ ਕਿ ਇਜ਼ਰਾਈਲ ਵਿੱਚ ਹਰ ਨਾਗਰਿਕ ਨੂੰ ਫੌਜੀ ਸਿਖਲਾਈ ਲੈਣ ਤੋਂ ਬਾਅਦ ਹੀ ਉੱਥੇ ਦੀ ਸਹੂਲਤ ਮਿਲਦੀ ਹੈ। 17 ਤੋਂ 25 ਸਾਲ ਦੇ ਨੌਜਵਾਨਾਂ ਨੂੰ ਭਾਰਤ ਵਿੱਚ ਅਗਨੀਪੱਥ ਯੋਜਨਾ ਤਹਿਤ ਜੋ ਸਹੂਲਤਾਂ ਮਿਲਣਗੀਆਂ,ਉਸ ਵਿੱਚ ਪਹਿਲੇ ਸਾਲ 21000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਾਲਾਨਾ 2,52,000 ਰੁਪਏ,ਦੂਜੇ ਸਾਲ 23,100 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3,36,000 ਰੁਪਏ,ਤੀਜੇ ਸਾਲ 25,580 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3,06,960 ਰੁਪਏ, ਚੌਥੇ ਸਾਲ 28,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3,36,000 ਰੁਪਏ ਮਿਲਣਗੇ। ਜੋ ਕੁੱਲ ਮਿਲਾ ਕੇ 11,72,160 ਰੁਪਏ  ਬਣਦੇ ਹਨ। ਸੇਵਾ ਤੋਂ ਬਾਅਦ 11 ਲੱਖ ਰੁਪਏ ਵੀ ਮਿਲਣਗੇ। ਇਸ ਨਾਲ ਨੌਜਵਾਨਾਂ ਨੂੰ ਦੇਸ਼ ਵਿੱਚ ਚੱਲ ਰਹੀ ਬੇਰੋਜ਼ਗਾਰੀ ਤੋਂ ਰਾਹਤ ਮਿਲੇਗੀ ਅਤੇ ਉਹ ਆਪਣੇ ਪੈਸੇ ਨਾਲ ਕੋਈ ਵੀ ਰੁਜ਼ਗਾਰ ਸ਼ੁਰੂ ਕਰ ਸਕਦੇ ਹਨ। ਸਭ ਤੋਂ ਵੱਡੀ ਗੱਲ ਜੋ ਨੌਜਵਾਨ ਦਿਨ ਪ੍ਰਤੀਦਿਨ ਨਸ਼ਿਆਂ ਦੇ ਆਦਿ ਹੋ ਰਹੇ ਹਨ ਉਹ ਨਸ਼ਿਆਂ ਤੋਂ ਦੂਰ ਰਹਿ ਸਕਣਗੇ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਅਗਨੀਪਥ  ਦਾ ਸੁਨਹਿਰੀ ਮੌਕਾ ਹੈ।

LEAVE A REPLY

Please enter your comment!
Please enter your name here