21 ਪੰਜਾਬ ਬਟਾਲੀਅਨ ਐੱਨਸੀਸੀ ਨੇ ਲਗਾਇਆ ਦਸ ਰੋਜ਼ਾ ਟ੍ਰੇਨਿੰਗ ਕੈਂਪ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਆਰਮੀ ਪਬਲਿਕ ਸਕੂਲ ਬਿਆਸ ਵਿਖੇ 21 ਪੰਜਾਬ ਬਟਾਲੀਅਨ ਐੱਨਸੀਸੀ ਕਪੂਰਥਲਾ ਦੁਆਰਾ ਕਮਾਂਡਿੰਗ ਅਫਸਰ ਕਰਨਲ ਵਿਸ਼ਾਲ ਉੱਪਲ ਦੀ ਯੋਗ ਅਗਵਾਈ ਹੇਠ ਦਸ ਰੋਜ਼ਾ ਕੰਬਾਂਇੰਡ ਐਨੁਅਲ ਟ੍ਰੇਨਿੰਗ ਕੈਂਪ ਚਲਾਇਆ ਜਾ ਰਿਹਾ ਹੈ,ਜਿਸ ਵਿੱਚ ਲਗਭਗ 400 ਲੜਕੇ/ਲੜਕੀਆਂ ਹਿੱਸਾ ਲੈ ਰਹੇ ਹਨ।ਇਸ ਦਸ ਰੋਜ਼ਾ ਕੈਂਪ ਵਿੱਚ ਐੱਨਸੀਸੀ ਕੈਡਿਟਸ ਨੂੰ ਪੀ ਟੀ,ਡਰਿੱਲ ਟਰੇਨਿੰਗ ਯੋਗ,ਮੈਪ ਰੀਡਿੰਗ ਅਤੇ ਕਲਚਰ ਗਤੀਵਿਧੀਆਂ ਕਰਵਾਇਆ ਜਾ ਰਹੀਆਂ ਹਨ।ਕੈਂਪ ਵਿੱਚ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਅਤੇ ਵੱਖ ਵੱਖ ਗਤੀਵਿਧੀਆਂ ਦੇ ਜੇਤੂ ਕੈਡਿਟਸ ਨੂੰ ਕਮਾਂਡਿੰਗ ਅਫਸਰ ਕਰਨਲ ਵਿਸ਼ਾਲ ਉੱਪਲ ਵਲੋਂ ਕੈਂਪ ਦੇ ਆਖਰੀ ਦਿਨ ਇਨਾਮ ਵੀ ਦਿਤੇ ਜਾਣਗੇ।ਇਸ ਕੈਂਪ ਦਾ ਉਦੇਸ਼ ਕੈਡਿਟਸ ਨੂੰ ਏ.ਸਰਟੀਫਿਕੇਟ ਬੀ.ਸਰਟੀਫਿਕੇਟ ਅਤੇ ਸੀ ਸਰਟੀਫਿਕੇਟ ਦੀ ਪ੍ਰੀਖਿਆ ਦੀ ਤਿਆਰੀ ਕਰਵਾਉਣਾ ਹੈ।ਇਸ ਕੈਂਪ ਦੌਰਾਨ ਥਲ ਸੈਨਿਕ ਕੈਂਪ ਵਿੱਚ ਹਿੱਸਾ ਲੈਣ ਵਾਲੇ ਕੈਡਿਟਸ ਦੀ ਚੋਣ ਵੀ ਕੀਤੀ ਜਾਵੇਗੀ।

Advertisements

ਕੈਂਪ ਦੇ ਦੌਰਾਨ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਕਮਾਂਡਿੰਗ ਅਫਸਰ ਕਰਨਲ ਵਿਸ਼ਾਲ ਉੱਪਲ ਵਲੋਂ ਕੈਡਿਟਸ ਨੂੰ ਆਪਣੇ ਜੀਵਨ ਵਿੱਚ ਯੋਗ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਐੱਨਸੀਸੀ ਕੈਡਿਟਸਦੇਸ਼ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਣਗੇ।ਉਨ੍ਹਾਂ ਕਿਹਾ ਕਿ ਐਨ.ਸੀ.ਸੀ.ਕੈਡਿਟ ਦੂਜੇ ਵਿਦਿਆਰਥੀਆਂ ਨਾਲੋਂ ਅਲੱਗ ਹੁੰਦੇ ਹਨ।ਕੈਡਿਟਾਂ ਤੇ ਦੇਸ਼ ਦੇ ਭਵਿੱਖ ਦੀ ਜ਼ਿੰਮੇਵਾਰੀ ਹੁੰਦੀ ਹੈ ਹੈ।ਇਹ ਸਾਡੇ ਭਵਿੱਖ ਦਾ ਅਹਿਮ ਪੜਾਅ ਹੈ।ਇਸ ਵਿੱਚ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ।ਉਨ੍ਹਾਂ ਕਿਹਾ ਕਿ ਐਨ.ਸੀ.ਸੀ.ਦੇ ਨੌਜਵਾਨ ਰਾਸ਼ਟਰ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਨੌਜਵਾਨਾਂ ਨੀ ਜਿੰਮੇਵਾਰ ਨਾਗਰਿਕ ਬਣਾਉਣ ਲਈ ਵਚਨਬੱਧ ਹੈ।ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੇ ਸਸ਼ਕਤੀਕਰਨ, ਸਮਾਜਿਕ ਜਾਗਰੂਕਤਾ,ਭਾਈਚਾਰਕ ਵਿਕਾਸ, ਵਾਤਾਵਰਨ ਸੁਰੱਖਿਆ,ਖੇਡਾਂ ਅਤੇ ਸਾਹਸਿਕ ਕੰਮਾਂ ਵਿੱਚ ਐਨ.ਸੀ.ਸੀ.ਦੀ ਪ੍ਰਮੁੱਖ ਭੂਮਿਕਾ ਬਾਰੇ ਦੱਸਿਆ।

ਉਨ੍ਹਾਂ ਕਿਹਾ ਕਿ ਹੁਣ ਨੌਜਵਾਨਾਂ ਦੇ ਸ਼ਖਸੀਅਤ ਦੇ ਵਿਕਾਸ, ਉਨ੍ਹਾਂ ਵਿੱਚ ਲੀਡਰਸ਼ਿਪ ਦੀ ਸਮਰੱਥਾ ਨੂੰ ਵਿਕਸਤ ਕਰਨ ਅਤੇ ਹੁਨਰ ਵਿਕਾਸ ਰਾਹੀਂ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ।ਕਰਨਲ ਵਿਸ਼ਾਲ ਉੱਪਲ ਨੇ ਕਿਹਾ ਕਿ ਐਨ.ਸੀ.ਸੀ.ਦੀ ਸਿਖਲਾਈ ਦੇ ਤੋਰ ਤਰੀਕੇ ਬਦਲਦੇ ਸਮੇਂ ਦੇ ਨਾਲ ਬਾਦਲ ਰਹੀਆਂ ਨੌਜਵਾਨਾਂ ਦੀਆਂ ਆਸ਼ਾਵਾਂ ਅਤੇ ਸਮਾਜ ਦੀਆਂ ਉਮੀਦਾਂ ਨਾਲ ਮੇਲ ਖਾਂਦੀ ਹੈ।ਉਨ੍ਹਾਂ ਕਿਹਾ ਕਿ ਹੁਣ ਜ਼ਿਆਦਾ ਧਿਆਨ ਨੌਜਵਾਨਾਂ ਦੇ ਸ਼ਖਸੀਅਤ ਵਿਕਾਸ,ਲੀਡਰਸ਼ਿਪ ਵਿਕਾਸ ਅਤੇ ਹੁਨਰ ਵਿਕਾਸ ਦੇ ਰਾਹੀਂ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ।ਇਸ ਮੌਕੇ ਐਡਮ ਅਫਸਰ ਕਰਨੈਲ ਵਰਿੰਦਰ ਸਿੰਘ ਵੱਖ ਵੱਖ ਸਕੂਲ ਕਾਲਜਾਂਤੋਂ ਆਏ ਐੱਨਸੀਸੀ ਅਫਸਰ ਸੂਬੇ.ਮੇਜਰ ਜਰਨੈਲ ਸਿੰਘ,ਪੀ.ਆਈ ਸਟਾਫ ਅਤੇ ਸੁਪਰਡੈਂਟ ਬਲਵਿੰਦਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here